Sunday, October 11, 2026
Home Hoshiarpur ਪਰਿਵਾਰ ਨੇ ਵੀਨਾ ਅਰੌੜਾ ਦੇ ਨੇਤਰ ਸੰਸਥਾ ਨੂੰ ਕੀਤੇ ਦਾਨ

ਪਰਿਵਾਰ ਨੇ ਵੀਨਾ ਅਰੌੜਾ ਦੇ ਨੇਤਰ ਸੰਸਥਾ ਨੂੰ ਕੀਤੇ ਦਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਟਾਉਨ ਹਾਲ ਕਮੇਟੀ ਬਜਾਰ ਹੁਸ਼ਿਆਰਪੁਰ ਨਿਵਾਸੀ ਸ਼੍ਰੀਮਤੀ ਵੀਨਾ ਅਰੋੜਾ ਦੇ ਅਚਾਨਕ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ।ਇਸ ਸਮੇਂ ਉਹਨਾਂ ਦੇ ਪੁੱਤਰ ਹਿਤੇਸ਼ ਅਰੋੜਾ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਨੇਤਰਦਾਨ ਕਰਵਾਉਣ ਦਾ ਕੰਮ ਡਾ ਅਨਿਲ ਤਨੇਜਾ ਜੀ ਨੇ ਕੀਤਾ।

Advertisements

ਇਸ ਸਮੇਂ ਸੰਸਥਾ ਦੇ ਮੈਂਬਰ ਗੁਰਬਖਸ਼ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਚੌਪੜਾ ਅਤੇ ਮੈਡਮ ਰਕਸ਼ਾ ਗੁਪਤਾ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਵੀਨਾ ਅਰੋੜਾ ਦੇ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ।

LEAVE A REPLY

Please enter your comment!
Please enter your name here