ਸਿਹਤ ਵਿਭਾਗ ਨੇ ਜਿਲਾਂ ਪੱਧਰੀ ਚਾਈਲਡ ਹੈਲਥ ਆਈ.ਪੀ.ਸੀ. ਵਰਕਸ਼ਾਪ ਦਾ ਕੀਤਾ ਅਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਵੱਲੋ ਆਈ.ਈ. ਸੀ. ਗਤੀ ਵਿਧੀਆਂ ਅਧੀਨ ਬੱਚਿਆਂ ਦੀ ਸਿਹਤ ਸੰਬਧੀ ਇੰਟਰ ਪਰਸਨਲ ਸੰਚਾਰ ਵਰਕਸ਼ਾਪ ਸਿਖਲਾਈ ਕੇਂਦਰ ਵਿਖੇ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਸੀ.ਜੇ.ਐਮ. ਕਮੑ ਸੈਕਟਰੀ ਜਿਲਾਂ ਲੀਗਲ ਸਰਵਿਸ ਅਥਾਰਿਟੀ ਸੁਚੇਤਾਂ ਅਸ਼ੀਸ਼ ਦੇਵ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਵਰਕਸ਼ਾਪ ਦੀ ਸ਼ੁਰੂਆਤ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਵੱਲੋ ਮੁੱਖ ਮਹਿਮਾਨ ਅਤੇ ਹਾਜਰ ਅਧਿਕਾਰੀਆਂ ਦੇ ਸਵਾਗਤ ਨਾਲ  ਕਰਦੇ ਹੋਏ ਦੱਸਿਆ ਕਿ ਜਨਨੀ ਸ਼ਿਸ਼ੂ ਸੁਰੱਖਿਆ ਕਰਾਇਆਕਰਮ ਤਹਿਤ ਜੱਚਾ ਬੱਚਾ ਸਿਹਤ ਸੇਵਾਵਾਂ ਅਤੇ ਨਵ ਜਾਤ ਤੋ ਲੈ ਕੈ ਪੰਜ ਸਾਲ ਦੀਆਂ ਲੜਕੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁੱਫਤ ਇਲਾਜ ਕੀਤਾ ਜਾਦਾ ਹੈ । ਵਰਕਸ਼ਾਪ ਵਿੱਚ ਹਾਜਰ ਮੈਬਰਾਂ ਨੂੰ ਸੰਬੋਧਨ ਕਰਦਿਆ ਸੀ.ਜੇ.ਐਮ. ਨੇ ਕਿਹਾ ਕਿ ਵਿਗਿਆਨ ਦੀ ਤਰੱਕੀ ਅਤੇ ਲੜਕੇ ਦੀ ਚਾਹਤ ਕਾਰਨ ਲਿੰਗ ਅਨੁਪਾਤ ਵਿੱਚ ਘੱਟ ਰਹੀ ਦਰ ਚਿੰਤਾਂ ਦਾ ਵਿਸ਼ਾ ਹੈ  ਅਤੇ ਇਸ ਦੀ ਗੰਭੀਰਤਾਂ ਨੂੰ ਮੱਦੇ ਨਜਰ ਸਰਕਾਰ ਵੱਲੋ ਪੀ.ਸੀ.ਐਡ.ਪੀ.ਐਨ.ਡੀ. ਐਕਟ ਅਤੇ ਐਮ.ਟੀ. ਪੀ ਐਕਟ ਦੇ ਲਾਗੂ ਹੋਣ ਨਾਲ ਲਿੰਗ ਨਿਰਧਾਰਨ ਟੈਸਟ ਅਤੇ ਭਰੂਣ ਹੱਤਿਆ ਰੋਕਣ ਲਈ ਬਹੁਤ ਕਾਰਗਰ ਹੋਏ ਹਨ  ।

Advertisements

ਦਾਜ ਪ੍ਰਥਾਂ ਅਤੇ ਸਮਾਜ ਵਿੱਚ ਲੜਕੀਆਂ ਲਈ ਅਣੑਅਸੁਰੱਖਿਅਤ ਮਹੌਲ ਵੀ ਸਮਾਜ ਨੂੰ ਲੜਕਿਆਂ ਦੀ ਪਦਾਇਸ ਤੋ ਰੋਕਦਾ ਹੈ। ਜਿਸ ਲਈ ਸਾਨੂੰ ਆਪਣੀਆਂ ਬੇਟੀਆਂ ਨੂੰ ਪੜਾਂ ਲਿਖਾ ਕੇ ਆਤਮਨਿਰਭਰ ਅਤੇ ਮਜਬੂਤ ਬਣਾਉਣਾ ਚਹੀਦਾ ਹੈ ਅਤੇ ਦਾਜ ਪ੍ਰਥਾਂ ਦੀ ਬੁਰਾਈ ਨੂੰ ਖਤਮ ਕਰਨਾ ਚਹੀਦਾ ਹੈ । ਉਹਨਾਂ ਸਿਹਤ ਅਧਿਆਕਾਰੀਆਂ ਨੂੰ ਮੈਡੀਕਲ ਸਟੋਰਾਂ ਤੇ ਐਮ.ਟੀ.ਪੀ. ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸਮਰੱਥ ਮੈਡੀਕਲ ਪ੍ਰੈਕਟੀਸ਼ਨਰ ਦੀ ਸਲਾਹ ਤੇ ਦੇਣ ਅਤੇ ਦਵਾਈਆਂ ਦਾ ਰਿਕਾਰਡ ਮੈਨਟੇਨ ਕਰਨ ਲਈ ਕੰਮ ਕਰਨ ਲਈ ਲਈ ਵੀ ਸੁਜਾਹ ਦਿੱਤਾ ਤਾਂ ਜੋ ਇਹਨਾਂ ਦਵਾਈਆਂ ਦਾ ਗਲਤ ਇਸਤੇਮਾਲ ਨਾ ਹੋ ਸਕੇ। ਡਾ. ਬਲਦੇਵ ਸਿੰਘ ਕਾਰਜਕਾਰੀ ਜਿਲਾਂ ਪਰਿਵਾਰ ਭਲਾਈ ਅਫਸਰ ਵੱਲੋ ਜੱਚਾ ਬੱਚਾਂ ਸਿਹਤ ਸੇਵਾਵਾਂ ਤਹਿਤ ਵੱਖ ਵੱਖ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।

ਇਸ ਮੋਕੇ ਡਾ. ਜੀ.ਐਸ. ਕਪੂਰ ਜਿਲਾਂ ਟੀਕਾਕਰਨ ਅਫਸਰ ਨੇ ਟੀਕਾਕਰਨ ਸੇਵਾਵਾਂ ਅਤੇ ਜੱਚਾ ਬੱਚਾਂ ਮੌਤ ਦਰ ਨੂੰ ਰਿਵੀਉ ਕਰਨ ਬਾਰੇ ਦੱਸਦਿਆ ਕਿਹਾ ਕਿ ਹਰੇਕ ਗਰਭਵਤੀ ਔਰਤ ਦਾ ਜਣੇਪਾ ਸੰਸਥਾਂ ਵਿੱਚ ਹੀ ਕਰਵਿਆ ਜਾਵੇ ਅਤੇ ਘਰ ਵਿੱਚ ਹੋਣ ਵਾਲੇ ਜਣੇਪੇ ਨੂੰ ਰੋਕਿਆ ਜਾਵੇ । ਇਸ ਵਰਕਸ਼ਾਪ ਵਿੱਚ ਪੀ.ਐਨ.ਡੀ.ਟੀ ਕੁਆਡੀਨੇਟਰ ਅਭੈ ਮੋਹਨ ਨੇ ਪੀ.ਐਨ.ਡੀ.ਟੀ. ਐਕਟ ਬਾਰੇ ਾਣਕਾਰੀ ਦਿੱਤੀ । ਇਸ ਵਰਕਸ਼ਾਪ ਵਿੱਚ ਜਿਲਾ ਮਾਸ ਮੀਡੀਆ ਅਫਸਰ  ਪਰਸ਼ੋਤਮ ਲਾਲ ਨੇ ਵੀ ਆਪਣੇ ਵਿਚਾਰ ਰੱਖੇ । ਇਸ ਵਰਕਸ਼ਾਪ  ਵਿੱਚ ਬੇਟੀ ਬਚਾਉ , ਅਤੇ ਵੱਖ ਸਿਹਤ ਸਕੀਮਾਂ ਨੂੰ ਦਰਸਾਉਦੀ ਇਕ ਪ੍ਰਭਾਵਸ਼ਾਲੀ ਨੁਮਾਇਸ਼ ਜਿਸਵਿੱਚ ਨਰਸਿੰਗ ਸਕੂਲ ਦੇ ਵਿਦਿਆਰਥਣਾਂ ਵੱਲੋ ਪੋਸਟਰ ਵੀ ਡਿਸਪਲੇਅ ਕੀਤੇ ਗਏ ਸਨ । ਅੱਜ ਦੀ ਇਸ ਵਰਕਸ਼ਾਪ ਵਿੱਚ ਜਿਲੇ ਦੇ ਸਮੂਹ ਐਸ.ਐਮ.ਓ. , ਨੋਡਲ ਅਫਸਰ, ਬੀ. ਈ.ਈ, ਐਲ.ਐਚ.ਵੀ, ਸ਼ਹਿਰੀ ਸਿਹਤ ਸੰਸਥਾਵਾਂ ਦਾ ਸਟਾਫ ਸਕੈਨ ਸੈਟਰ ਦੇ ਮਾਲਕ ਅਤੇ ਆਈ.ਐਮ.ਏ. ਦੇ ਪ੍ਰਤੀਨਿਧੀ ਹਾਜਰ ਹੋਏ ।

LEAVE A REPLY

Please enter your comment!
Please enter your name here