ਸਿਵਲ ਹਸਪਤਾਲ ਵਿੱਚ ਬਜੂਰਗਾਂ ਲਈ ਅੱਲਗ ਹੋਣਗੇ ਵਾਰਡ, ਉ.ਪੀ.ਡੀ. ਸੇਵਾਵਾਂ ਤੇ ਟੈਸਟ ਵੀ ਹੋਏਗੇ ਮੁਫਤ: ਡਾ. ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਹਸਪਤਾਲ ਵਿੱਚ ਹੁਣ ਸੀਨੀਅਰ ਸਿਟੀਜਨ ਨੂੰ ਉ. ਪੀ. ਡੀ. ਤੋ ਲੈ ਕੇ ਵਾਰਡ ਤੱਕ ਵੱਖਰੀ ਸਿਹਤ ਸੁਵਿਧਾਂ ਮਿਲ ਸਕੇਗੀ। ਡਿਪਟੀ ਡਾਇਰੈਕਟਰ ਕਮ – ਸਿਵਲ ਸਰਜਨ ਡਾ. ਜਸਬੀਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਸੁਰਿੰਦਰ ਸਿੰਘ ਨੋਡਲ ਅਫਸਰ ਐਨ. ਪੀ. ਐਚ. ਸੀ. ਈ.– ਕਮ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ ਦੇ ਤਹਿਤ ਚੀਫ ਸੈਕਟਰੀ ਹੈਲਥ ਵੱਲੋ  ਨੋਟੀਫਕੇਸ਼ਨ ਜੋ ਪਹਿਲਾਂ ਹੀ ਜਾਰੀ ਕੀਤੀ ਗਈ ਹੈ ਅਤੇ ਇਹ ਪ੍ਰੋਗਰਾਮ ਕਈ ਜਿਲਿਆਂ ਵਿੱਚ ਪਹਿਲਾਂ ਤੋ ਹੀ ਚੱਲ ਰਿਹਾ ਹੈ, ਜਿਸ ਅਨੁਸਾਰ  ਹਸਪਤਾਲ ਪ੍ਰਸ਼ਾਸ਼ਨ ਨੂੰ ਬੁਜਰਾਗਾਂ ਲਈ ਅਲੱਗ ਬੈਡ ਵਾਲੇ ਵਾਰਡ ਅਤੇ ਉ.ਪੀ.ਡੀ. ਰੂਮ ਦੀ ਸੁਵਿਧਾਂ ਦੇਣੀ ਹੋਵੇਗੀ।

Advertisements

ਉ.ਪੀ. ਡੀ. ਵਿੱਚ ਡਾਕਟਰ, ਨਰਸ ਅਤੇ ਕੌਂਸਲਰ ਹੋਣਗੇ। ਇਲਾਜ ਲਈ ਆਏ ਬੁਜਰਗਾਂ ਵਾਸਤੇ ਅਲੱਗ ਰਜਿਸਟਰ ਵਿੱਚ ਡਾਟਾ ਰੱਖਿਆ ਜਾਵੇਗਾ। ਹਸਪਤਾਲ ਦੇ ਮੇਨ ਗੇਟ ਤੇ ਵਹੀਲਚੈਅਰ ਦੇ ਨਾਲ ਇਕ ਅਟੈਡਂਟ ਵੀ ਤਾਇਨਾਤ ਰਹੇਗਾ ਜੋ ਬੁਜਰੁਗ ਮਰੀਜਾਂ ਨੂੰ ਸਾਰੀਆਂ ਸਿਹਤ ਸੇਵਾਵਾਂ, ਟੈਸਟ ਆਦਿ ਕਰਵਾ ਕੇ  ਐਂਟਰੀ ਗੇਟ ਤੱਕ ਛੱਡ ਕੇ ਵੀ ਆਵੇਗਾ । ਡਾ. ਸੁਰਿੰਦਰ ਨੇ ਵੀ ਦੱਸਿਆ ਕਿ ਸਿਵਲ ਹਸਪਤਾਲ ਅਤੇ ਸਾਰੇ ਸਿਹਤ ਕੇਦਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਅਤੇ ਬਹੁਤ ਜਲਦੀ ਹੀ ਐਨ. ਪੀ. ਐਚ. ਸੀ. ਈ. ਦੇ ਅਧਾਰ ਤੇ ਸੇਵਾਵਾਂ ਸੁਰੂ ਕੀਤੀ ਜਾਣਗੀਆਂ। ਇਸ ਮੌਕੇ ਤੇ ਉਹਨਾਂ ਨਾਲ ਡਾ.ਗੁਰਦੇਵ ਸਿੰਘ, ਡਾ. ਕਮਲਜੀਤ ਚੌਹਾਨ ਹਾਜਰ ਸਨ।

LEAVE A REPLY

Please enter your comment!
Please enter your name here