Sunday, October 11, 2026
Home Hoshiarpur ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਹੋਣ ਤੇ ਸਰਵਣ ਸਿੰਘ ਨੂੰ ਕੀਤਾ...

ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਹੋਣ ਤੇ ਸਰਵਣ ਸਿੰਘ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਪੰਜਾਬ ਸਰਕਾਰ ਵੱਲੋਂ ਨਵਨਿਯੁਕਤ ਚੇਅਰਮੈਨ ਸਰਵਣ ਸਿੰਘ ਦੇ ਸਨਮਾਨ ਹਿੱਤ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਰਜਿ. ਇੰਡੀਆ ਵੱਲੋਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਹੇਠ ਸਥਾਨਕ ਹੋਟਲ ਫਾਈਨ ਡਾਈਨ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪ੍ਰਮੁੱਖ ਉਦਯੋਗਪਤੀ ਜਗਦੀਸ਼ ਸਿੰਘ ਭੋਗਲ ਦੁਬਈ, ਸੰਤ ਬਾਬਾ ਰਣਜੀਤ ਸਿੰਘ ਮੁੱਖ ਸੰਚਾਲਕ ਗੁਰਦੁਆਰਾ ਸ਼ਹੀਦ ਸਿੰਘਾਂ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਟਹਿਲ ਸਿੰਘ ਸੀਹਰਾ ਅਤੇ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਕੀਤੀ। ਇਸ ਮੌਕੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਮਹਾਨ ਕੁਰਬਾਨੀਆਂ ਕਰਨ ਵਾਲੇ ਰਾਮਗੜੀਆ ਭਾਈਚਾਰੇ ਵੱਲੋਂ ਆਜ਼ਾਦੀ ਤੋਂ ਬਾਅਦ ਦੇਸ਼ ਦੀ ਉਦਯੋਗਿਕ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ।

Advertisements

ਰਾਮਗੜੀਆ ਭਾਈਚਾਰੇ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਉਦਯੋਗਿਕ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ : ਕੌਂਸਲ

ਪਰੰਤੂ ਇਸ ਦੇ ਬਾਵਜੂਦ ਵੀ ਰਾਮਗੜੀਆ ਭਾਈਚਾਰੇ ਨੂੰ ਸਮਾਜ ਵਿੱਚ ਬਣਦਾ ਮਾਣ-ਸਤਿਕਾਰ ਨਹੀਂ ਮਿਲ ਸਕਿਆ ਅਤੇ ਨਾ ਹੀ ਦੇਸ਼ ਦੇ ਸ਼ਾਸ਼ਕਾਂ ਨੇ ਰਾਮਗੜੀਆ ਭਾਈਚਾਰੇ ਨੂੰ ਸਿਆਸੀ ਅਤੇ ਸਮਾਜਿਕ ਤੌਰ ‘ਤੇ ਉੱਚਾ ਚੁੱਕਣ ਵਾਲੇ ਪਾਸੇ ਕੋਈ ਧਿਆਨ ਦਿੱਤਾ ਹੈ।ਇਸ ਸਭ ਦੇ ਬਾਵਜੂਦ ਹੁਣ ਸਿਆਸੀ ਜ਼ਮੀਨ ‘ਤੇ ਬਹੁਤ ਪੁਰਾਣੇ ਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਸਰਵਣ ਸਿੰਘ ‘ਰਾਮਗੜੀਆ’ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਵੱਜੋਂ ਨਿਯੁਕਤ ਕਰਕੇ ਰਾਮਗੜ•ੀਆ ਭਾਈਚਾਰੇ ਨੂੰ ਮਾਣ ਬਖਸ਼ਿਆ ਹੈ। ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਸਿਆਸਤ ਵਿੱਚ ਸਖਤ ਮਿਹਨਤ ਅਤੇ ਕਾਬਲੀਅਤ ਦੇ ਦਮ ‘ਤੇ ਮੁਕਾਬਲੇਬਾਜ਼ਾਂ ਦਰਮਿਆਨ ਆਪਣਾ ਅਹਿਮ ਮੁਕਾਮ ਸਥਾਪਿਤ ਕਰਨਾ ਬਹੁਤ ਵੱਡੀ ਗੱਲ ਹੈ। ਜਿਸ ਲਈ ਉਹਨਾਂ ਨੂੰ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਸਰਵਣ ਸਿੰਘ ‘ਰਾਮਗੜੀਆ ਨੂੰ ਸਨਮਾਨਿਤ ਕਰਨ ਦਾ ਮਾਣ ਮਹਿਸੂਸ ਹੋ ਰਿਹਾ ਹੈ।

ਇਸ ਮੌਕੇ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਸਰਵਣ ਸਿੰਘ ਚੇਅਰਮੈਨ ਨੂੰ ਯਾਦਗਾਰੀ ਚਿੰਨ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਨਵਨਿਯੁਕਤ ਚੇਅਰਮੈਨ ਸਰਵਣ ਸਿੰਘ ਨੇ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਪੱਛੜੀਆਂ ਸ਼੍ਰੇਣੀਆਂ ਖਾਸ ਕਰਕੇ ਰਾਮਗੜੀਆ ਭਾਈਚਾਰੇ ਦੀ ਭਲਾਈ ਲਈ ਆਪਣਾ ਪੂਰਾ ਤਾਣ ਲਗਾ ਦੇਣਗੇ। ਇਸ ਮੌਕੇ ਸਤਵੰਤ ਸਿੰਘ ਸਿਆਣ ਕੌਮੀ ਜਨਰਲ ਸਕੱਤਰ, ਮਲਕੀਤ ਸਿੰਘ ਮਰਵਾਹਾ ਤੇ ਸਤਨਾਮ ਸਿੰਘ ਬੰਟੀ ਕੌਮੀ ਸੀਨੀਅਰ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਪਲਾਹਾ ਕੌਮੀ ਪ੍ਰੈੱਸ ਸਕੱਤਰ, ਸੁਖਦੀਪ ਸਿੰਘ ਭੱਚੂ ਕੌਮੀ ਸਕੱਤਰ, ਪਰਮਜੀਤ ਸਿੰਘ ਕਲਿਆਣ ਤੇ ਰਵਿੰਦਰ ਸਿੰਘ ਚੱਢਾ ਵਾਈਸ ਚੇਅਰਮੈਨ, ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਪੰਜਾਬ,ਬਲਬੀਰ ਸਿੰਘ ਸੋਹਲ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ,ਅਮਰਜੀਤ ਸਿੰਘ ਆਸੀ ਜ਼ਿਲਾ ਚੇਅਰਮੈਨ ਹੁਸ਼ਿਆਰਪੁਰ, ਹਰਜਿੰਦਰ ਸਿੰਘ ਵਿਰਦੀ, ਅਮਨਦੀਪ ਸਿੰਘ ਵਿਰਦੀ ਜ਼ਿਲਾ ਜਨਰਲ ਸਕੱਤਰ, ਸੰਦੀਪ ਸਿੰਘ ਸੀਹਰਾ ਜ਼ਿਲਾ ਵਾਈਸ ਚੇਅਰਮੈਨ,ਜਸਪਾਲ ਸਿੰਘ ਖੀਵਾ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਯੂਥ ਵਿੰਗ,ਮਨਪ੍ਰੀਤ ਸਿੰਘ ਰੈਹਸੀ ਜ਼ਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਸੈੱਲ, ਅਮਰਜੀਤ ਸਿੰਘ ਸੀਹਰਾ ਖਜ਼ਾਨਚੀ, ਇਕਨਾਮ ਸਿੰਘ ਕੌਂਸਲ, ਗੁਰਸੇਵਕ ਸਿੰਘ ਕੌਂਸਲ, ਅਵਤਾਰ ਸਿੰਘ ਭੰਬਰਾ, ਮਹਾਰਾਜਾ ਜੱਸਾ ਸਿੰਘ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਮਹਿੰਦਰਪਾਲ ਧੀਮਾਨ ਤੇ ਕਾਰਜਕਾਰੀ ਪ੍ਰਧਾਨ ਦਲੀਪ ਸਿੰਘ ਮਲਹੋਤਰਾ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here