ਖੁਆਸਪੁਰਹੀਰਾਂ ਦੀ ਅਧਿਆਪਕਾ ਅੰਜੂ ਬਾਲਾ ਨੈਸ਼ਨਲ ਅਵਾਰਡ ਨਾਲ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। ਸਰਕਾਰੀ ਸਕੂਲ ਖੁਆਸਪੁਰਹੀਰਾਂ ਦੀ ਹਿੰਦੀ ਮਿਸਟਰੈੱਸ ਅੰਜੂ ਬਾਲਾ ਨੂੰ ਸਿੱਖਿਆ ਖੇਤਰ ਵਿੱਚ ਕੀਤੇ ਕੰਮਾਂ, ਬਾਲ ਸਾਹਿਤ ਰਚਨਾ ਅਤੇ ਬੱਚਿਆਂ ਵਿੱਚ ਸਾਹਿਤ ਦੀ ਰੁਚੀ ਪੈਦਾ ਕਰਨ ਅਤੇ ਬੈਸਟ ਆਊਟ ਆਫ ਵੇਸਟ ਲਈ ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਵੱਲੋਂ ਨੈਸ਼ਨਲ ਅਵਾਰਡ ਅਤੇ ਨੈਸ਼ਨਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਅੰਮ੍ਰਿਤਸਰ ਵਿੱਚ 2 ਤੋਂ 4 ਫਰਵਰੀ ਤੱਕ ਆਯੋਜਿਤ ਦੂਜੀ  ਨੈਸ਼ਨਲ ਕਾਨਫ਼ਰੰਸ ਵਿੱਚ ਪੂਰੇ ਭਾਰਤ ਦੇ 500 ਤੋਂ ਵੱਧ ਅਧਿਆਪਕਾਂ ਨੇ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ।

Advertisements

ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵੱਧ ਤੋਂ ਵੱਧ ਦਾਖਲੇ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਨੂੰ ਸਨਮਾਨਿਤ ਕਰਦਾ ਹੈ। ਅੰਜੂ ਬਾਲਾ ਨੂੰ ਇਹ ਸਨਮਾਨ ਅੰਮ੍ਰਿਤਸਰ  ਪੰਜਾਬ ਦੇ ਸਿੱਖਿਆ ਅਧਿਕਾਰ ਸ਼੍ਰੀ ਕੰਵਲਜੀਤ ਸਿੰਘ, ਅੰਮ੍ਰਿਤਸਰ ਦੇ ਡੀ.ਈ.ਓ ਸਲਵਿੰਦਰ ਸਿੰਘ, ਐਮ.ਪੀ. ਔਜਲਾ ਜੀ ਅਤੇ ਉਹਨਾਂ ਦੇ ਮਾਤਾ ਜਗੀਰ ਕੌਰ,  ਕਿੰਗਸਮੀਡ ਇੰਗਲੈਂਡ ਦੀ ਚਾਈਲਡ ਸਾਈਕਾਲੋਜਿਸਟ ਰਤੀ ਚਾਂਦਨਾ, ਗੁਰੂ ਸਥਾਨਮ ਟੈਕਨੋਕਵਿਟਸਟ ਆਈ.ਈ.ਓ, ਯੂ.ਐਸ.ਏ ਇਵੈਲੀਊਸ਼ਨ ਕਮਿਸ਼ਨਰ ਡਾ. ਯੋਗੇਸ਼ ਚਾਂਦਨਾ,  ਅੰਤਰਰਾਸ਼ਟਰੀ ਆਦਰਸ਼ ਸੇਵਾ ਸੰਸਕਾਰ ਦੱਖਣ ਅਫਰੀਕਾ ਫਾਊਂਡਰ ਡਾ. ਸੋਦਾਨ ਸਿੰਘ ਤਰਾਰ, ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਦੇ ਸੰਸਥਾਪਕ ਸੰਦੀਪ ਢਿੱਲੋਂ, ਪੰਜਾਬ ਦੇ ਕੋਆਰਡੀਨੇਟਰ ਰਾਜੇਸ਼ ਬੱਬੀ ਨੇ ਦਿੱਤਾ।

LEAVE A REPLY

Please enter your comment!
Please enter your name here