ਵਾਈਸ ਚੈਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕੀਤਾ ਸਿਵਲ ਹਸਪਤਾਲ  ਦਾ ਦੋਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਵਾਈਸ ਚੈਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਹਤ ਵਿਭਾਗ ਮੋਨਿਕ ਸਹਿਗਲ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੋਰਾ ਕਰਕੇ ਸਰਕਾਰ ਵੱਲੋ ਦਿੱਤੀਆਂ ਜਾ ਰਹੀਆ ਜਨ ਕਲਿਆਣਕਾਰੀ ਸੇਵਾਵਾਂ ਦਾ ਜਾਇਜਾ ਲਿਆ  । ਉਹਨਾਂ ਹਸਪਤਾਲ ਦੀ ਉ. ਪੀ. ਡੀ, ਐਮ. ਸੀ. ਐਚ. ਵਾਰਡ, ਜਿਲਾ ਅਰਲੀ ਇਨਰਵੈਲਸ਼ਨ ਸੈਂਟਰ ਆਰ.ਬੀ.ਐਸ.ਕੇ, ਡਾਇਲਸਿਜ ਯੂਨਿਟ, ਟੈਲੀਮੈਡੀਸਨ, ਐਨ.ਸੀ.ਡੀ. ਕਲੀਨਿਕ, ਸਵਾਈਨ ਫਲੂ ਕਾਰਨਰ, ਬਲੱਡ ਬੈਕ, ਤੇ ਦੰਦਾ ਦੇ ਵਿਭਾਗ ਅਤੇ ਐਮਰਜੈਸੀ ਵਾਰਡ ਵਿੱਚ ਜਾ ਕੇ ਸਫਾਈ ਅਤੇ ਕੰਮਕਾਜ ਬਾਰੇ ਜਾਣਕਾਰੀ ਲਈ। ਉਹਨਾਂ ਮਰੀਜਾਂ ਨਾਲ ਗੱਲਬਾਤ ਕਰਕੇ ਸਿਹਤ ਸੇਵਾਵਾਂ ਦਾ ਜਾਇਜਾ ਲਿਆ ।

Advertisements

ਇਸ ਮੋਕੇ ਉਹਨਾਂ ਦੇ ਨਾਲ ਡਾ ਜਸਬੀਰ ਸਿੰਘ ਸਿਵਲ ਸਰਜਨ, ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ ਸਤਪਾਲ ਗੋਜਰਾਂ ਡੀ. ਐਮ. ਸੀ., ਡਾ. ਸੁਰਿੰਦਰ ਸਿੰਘ ਡੀ. ਐਚ. ਉ., ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫਸਰ ਵੀ ਹਾਜਰ ਹੈ। ਸਿਵਲ ਸਰਜਨ ਵਲੋਂ  ਉਹਨਾਂ ਨਾਲ ਗੱਲਬਾਤ ਕਰਦੇ ਹੇਏ ਸਿਵਲ ਹਸਪਤਾਲ ਦੀਆਂ ਮੁਸ਼ਕਿਲਾਂ ਜਿਵੇ ਡਾਕਟਰਾਂ ਅਤੇ ਸਟਾਫ ਦੀ ਘਾਟ ਇਮਾਰਤ ਦੀ ਰਿਪੇਅਰ ਅਤੇ ਮੋਰਚਰੀ ਬਾਰੇ  ਦੱਸਿਆ।  ਉਹਨਾਂ ਵੱਲੋ ਐਮ. ਸੀ. ਐਚ. ਵਾਰਡ ਵਿਖੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਉ. ਪੀ. ਡੀ. ਰਜਿਸਟ੍ਰੇਸ਼ਨ ਲਈ ਨਵੇ ਬਣੇ ਕਾਉਟਰ ਦੀ ਸ਼ੁਰੂਆਤ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਹਸਪਤਾਲ ਦੇ ਕੰਮਕਾਜ, ਸਫਾਈ ਵਿਵਸਥਾ ਅਤੇ ਅਧੁਨਿਕ ਮਸ਼ੀਨਰੀ ਬਾਰੇ ਤਸੱਲੀ ਪ੍ਰਗਟ ਕਰਦੇ ਹੋਏ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪਹਿਲ ਦੇ ਅਧਾਰ ਤੇ ਪ੍ਰਦਾਨ ਕਰਨਾ ਹੈ।

LEAVE A REPLY

Please enter your comment!
Please enter your name here