ਗੜਸ਼ੰਕਰ ‘ਚ ਸੀ.ਪੀ.ਐਮ ਵਰਕਰਾਂ ਨੇ ਵਾਟਰ ਸਪਲਾਈ ਦਫਤਰ ਅੱਗੇ ਦਿਤਾ ਧਰਨਾ

ਗੜਸ਼ੰਕਰ (ਦ ਸਟੈਲਰ ਨਿਊਜ਼)ਰਿਪੋਰਟ- ਹਰਦੀਪ ਚੌਹਾਨ। ਸੀ.ਪੀ.ਐਮ ਵਲੋਂ ਸਤਨੌਰ  ਪਿੰਡ ‘ਚ  ਪੀਣ ਵਾਲੇ ਪਾਣੀ ਦੀ  ਸਪਲਾਈ ਦੇ ਕਈ ਕੁਨੈਕਸ਼ਨ ਕੱਟੇ ਜਾਣ ਦੇ ਵਿਰੁੱਧ ਐਕਸ਼ੀਅਨ ਵਾਟਰ ਸਪਲਾਈ ਗੜਸ਼ੰਕਰ ਅੱਗੇ ਜਬਰਦਸਤ ਧਰਨਾ ਦਿਤਾ। ਇਸ ਧਰਨੇ ਨੂੰ ਸੀ.ਪੀ.ਐਮ ਦੇ ਜਿਲਾ ਸਕਤਰੇਤ ਮੈਬਰ ਮਹਿੰਦਰ ਕੁਮਾਰ ਬੱਢੋਆਣਾ, ਗੁਰਨੇਕ ਸਿੰਘ ਭੱਜਲ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਗਰਸ ਦੀ ਸਰਕਾਰ ਜਿਸ ਨੇ ਸਰਕਾਰ ਬਣਾਉਣ ਤੋਂ ਪਹਿਲਾ ਪੰਜਾਬ ਦੇ ਲੋਕਾ ਨਾਲ ਵਾਅਦਾ ਕੀਤਾ ਸੀ ਕਿ ਟੂਟੀਆ ਦੇ ਬਿੱਲ ਮੁਆਫ ਕਰਾਗੇ ਪਰ ਮੁਆਫ ਤਾ ਕਿ ਕਰਨੇ ਇਹਨਾ ਨੇ ਬਿੱਲਾ ‘ਚ ਬੇਹਤਾਸਾ ਵਾਧਾ ਕੀਤਾ ਹੈ ਜਦੋ ਕਿ ਵੱਡੇ-ਵੱਡੇ ਜਗੀਰਦਾਰਾ ਦੇ ਸੈਕੜੇ ਟਿਉਬਵੈਲਾ ਦੇ ਬਿਲ ਮੁਆਫ ਕੀਤੇ ਹੋਏ ਹਨ।

Advertisements

ਇਸ ਸਰਕਾਰ ਨੇ ਗਰੀਬਾ ਨੂੰ ਤਾਂ ਪੀਣ ਵਾਲਾ ਪਾਣੀ ਮੁੱਲ ਕੀਤਾ ਹੋਇਆ ਹੈ। ਜਦੋ ਕਿ ਗਰੀਬ ਤੇ ਆਮ ਜਨਤਾ ਨੂੰ ਇਸ ਮਹਿੰਗਾਈ ਦੇ ਦੌਰ ‘ਚ ਘਰ ਦਾ ਗੁਜਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ। ਅੱਜ  ਕਲ  ਤਾ  ਮਨਰੇਗਾ  ਦਾ  ਕੰਮ  ਵੀ  ਸਾਲ 15-20 ਦਿਨ ਹੀ ਮਿਲ ਰਿਹਾ ਹੈ ਜਦੋ ਕਿ ਕੇਦਰ ਸਰਕਾਰ ਨੇ ਮਨਰੇਗਾ ਦਾ ਸਾਲ ਦਾ ਬਜਟ ਵੀ 10 ਹਜਾਰ ਕਰੌੜ ਘੱਟ ਕਰ ਦਿਤਾ ਹੈ ਜਿਸ ਦਾ ਅਸ਼ਰ ਮਨਰੇਗਾ ਦੇ ਕੰਮ ਤੇ ਪੈ ਰਿਹਾ ਹੈ।

ਸਰਕਾਰ ਸਰਕਾਰੀ ਅਦਾਰਿਆ ਨੂੰ ਪ੍ਰਾਈਵੇਟ ਹੱਥਾ ‘ਚ ਦੇ ਕੇ ਪੂੰਜੀਪਤੀਆ ਨੂੰ ਹੋਰ ਅਮੀਰ ਬਣਾ ਰਹੀ ਹੈ ਜਦੋ ਕਿ ਗਰੀਬ ਲੋਕਾ ਨੂੰ ਪੀਣ ਯੋਗਾ ਪਾਣੀ ਵੀ ਦੇਣ ‘ਚ ਇਹ ਸਰਕਾਰ ਨਕਾਮ ਹੈ। ਆਗੂਆ ਨੇ ਚੇਤਾਵਨੀ ਦਿੰਦਿਆ ਕਿਹਾ ਕਿ  ਅਗਰ  ਸਰਕਾਰ  ਨੇ ਟੂਟੀਆ ਦੇ ਬਿਲ ਮੁਆਫ ਨਾ ਕੀਤੇ ਤਾ  ਸੰਘਰਸ਼ ਤੇਜ ਕੀਤਾ ਜਾਵੇਗਾ।

ਇਸ ਧਰਨੇ ਮੌਕੇ ਸੋਮਨਾਥ ਸਤਨੌਰ, ਨੀਲਮ ਬੱਢੋਆਣਾ, ਸ਼ੇਰ ਜੰਗ ਬਹਾਦਰ ਸਿੰਘ, ਬਖਸ਼ੀਸ਼ ਕੌਰ, ਸੁਰਜੀਤ ਕੁਮਾਰ, ਮੁਖਤਿਆਰ ਕੌਰ, ਜਗਨਨਾਥ, ਕੁਲਵਿੰਦਰ ਕੌਰ, ਬਿੱਲੂ, ਗੁਰਮੇਜ ਕੌਰ, ਨੀਤੂ ਰਾਣੀ, ਜਸਵਿੰਦਰ ਕੌਰ, ਸ਼ੀਲਾ ਦੇਵੀ, ਰਿੰਪੀ, ਵਿਦਿਆ, ਸੁਰਿੰਦਰ ਕੌਰ, ਜਗਦੀਸ਼ ਕੌਰ, ਹਰਮੇਸ਼ ਕੌਰ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here