ਬਜਵਾੜਾ ਸਕੂਲ ਨੂੰ ਬੰਦ ਕਰਕੇ ਏ.ਐਫ.ਪੀ.ਆਈ. ਬਣਾਉਣ ਦੇ ਫੈਸਲੇ ਦਾ ਬਹੁਜਨ ਸਮਾਜ ਪਾਰਟੀ ਕਰਦੀ ਹੈ ਸਖ਼ਤ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰ ਵੱਲੋਂ ਐਸ.ਬੀ.ਏ.ਸੀ. ਸਕੂਲ ਬਜਵਾੜਾ ਨੂੰ ਬੰਦ ਕਰਕੇ ਏ.ਐਫ.ਪੀ.ਆਈ ਬਣਾਉਣ ਦਾ ਬਹੁਜਨ ਸਮਾਜ ਪਾਰਟੀ ਸਖ਼ਤ ਵਿਰੋਧ ਕਰਦੀ ਹੈ। ਬਹੁਜਨ ਸਮਾਜ ਪਾਰਟੀ ਦਾ ਇੱਕ ਵਫ਼ਦ ਜਿਸ ਵਿੱਚ ਉਂਕਾਰ ਸਿੰਘ ਝਮਟ, ਇੰਜ. ਮਹਿੰਦਰ ਸਿੰਘ, ਦਲਜੀਤ ਸਿੰਘ ਰਾਏ ਬਸਪਾ ਆਗੂ ਸ਼ਾਮਲ ਸਨ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਨਾਲ ਭੇਂਟ ਕੀਤੀ।

Advertisements

ਬਸਪਾ ਵਫ਼ਦ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਐਸ.ਬੀ.ਏ.ਸੀ. ਸਕੂਲ ਬਜਵਾੜਾ ਵਿੱਚ ਤਕਰੀਬਨ 12-13 ਪਿੰਡਾਂ ਜਿਵੇਂ ਬਜਵਾੜਾ, ਇਲਾਹਾਬਾਦ, ਬਸੀ ਪੁਰਾਣੀ, ਸਤਿਆਲ, ਨੰਦਨ, ਨਾਰਾ, ਜਹਾਨਖੇਲਾਂ ਆਦਿ ਪਿੰਡਾਂ ਦੇ ਕਰੀਬ 700 ਵਿਦਿਆਰਥੀ ਸਿਖਿਆ ਹਾਸਲ ਕਰਦੇ ਹਨ। ਅਗਰ ਇਹ ਸਕੂਲ ਬੰਦ ਹੁੰਦਾ ਹੈ ਤਾਂ ਕੰਢੀ ਇਲਾਕੇ ਨੌਜਵਾਨ ਸਿਖਿਆ ਤੋਂ ਵਾਂਝੇ ਹੋ ਜਾਣਗੇ। ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇੱਕ ਪਾਸੇ ਨੌਜਵਾਨਾਂ ਨੂੰ ਪੜਾਈ ਲਈ ਸਕੂਲ ਵਿੱਚ ਜਾਣ ਲਈ ਪ੍ਰੇਰਤ ਕਰਨ ਦਾ ਦਾਅਵਾ ਕਰਦੀ ਹੈ ਦੂਸਰੇ ਪਾਸੇ 130 ਸਾਲ ਪੁਰਾਣੇ ਸਕੂਲ ਨੂੰ ਬੰਦ ਕਰਕੇ 700 ਦੇ ਕਰੀਬ ਬੱਚਿਆਂ ਦਾ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।

ਬਸਪਾ ਆਗੂਆਂ ਨੇ ਮੰਗ ਕੀਤੀ ਕਿ ਅਗਰ ਸਰਕਾਰ ਨੇ ਕੋਈ ਡਿਫੈਂਸ ਅਕੈਡਮੀ ਖੋਲਣੀ ਹੈ ਤਾਂ ਉਹ ਕਿਸੇ ਹੋਰ ਥਾਂ ਬਣਾਈ ਜਾਵੇ, ਗਰੀਬ ਬੱਚਿਆਂ ਦੇ ਭਵਿੱਖ ਨਾਲ ਸਰਕਾਰ ਤੇ ਪ੍ਰਸ਼ਾਸਨ ਖਿਲਵਾੜ ਨਾ ਕਰੇ। ਬਸਪਾ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਬਸਪਾ ਕਿਸੇ ਕੀਮਤ ਤੇ ਵੀ ਸਕੂਲ ਬੰਦ ਨਹੀਂ ਹੋਣ ਦੇਵੇਗੀ। ਲੋੜ ਪਈ ਤਾਂ ਬਸਪਾ ਤਿੱਖਾ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀ ਹਟੇਗੀ। ਇਸ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਮਨੀਸ਼ ਕੁਮਾਰ, ਗਿਆਨ ਚੰਦ ਨਾਰਾ, ਹਰਜੀਤ ਲਾਡੀ, ਰਕੇਸ਼ ਕੁਮਾਰ ਰਿੰਕੂ, ਲੱਕੀ ਬਜਵਾੜਾ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here