31 ਮਾਰਚ ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ ਦਿੱਤੀ ਜਾਵੇਗੀ 10 ਪ੍ਰਤੀਸ਼ਤ ਦੀ ਰਿਬੇਟ: ਨਿਗਮ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਚੰਡੀਗੜ ਦੇ ਹੁਕਮ ਨੰ: 02-07-2012-4:ਭ3(ਸ਼ਯ6) 2018 ਤਹਿਤ ਹਾਉਸ ਟੈਕਸ-ਪ੍ਰੋਪਰਟੀ ਟੈਕਸ ਨਾ ਭਰਨ ਵਾਲੇ ਸ਼ਹਿਰਵਾਸੀਆਂ ਨੂੰ ਸਰਕਾਰ ਵੱਲੋਂ ਵੱਡੀ ਸਹੂਲਤ ਦਿੰਦੇ ਹੋਏ 26 ਫ਼ਰਵਰੀ 2020 ਤੱਕ ਓ.ਟੀ.ਐਸ (ਵਨ-ਟਾਈਮ-ਸੈਟਲਮੈਂਟ) ਯੋਜਨਾਂ ਅਧੀਨ ਆਪਣਾ ਪ੍ਰੋਪਰਟੀ ਟੈਕਸ ਦਾ ਪੂਰਾ ਬਕਾਇਆ (ਇੱਕ ਮੁਸ਼ਤ) ਜਮਾਂ ਕਰਵਾਉਣ ਵਾਲੇ ਸ਼ਹਿਰ ਵਾਸੀ ਨੂੰ 10 ਪ੍ਰਤੀਸ਼ਤ ਰਿਬੇਟ ਦਿੱਤੀ ਗਈ ਅਤੇ ਇਸ ਯੋਜਨਾਂ ਤਹਿਤ ਪ੍ਰੋਪਰਟੀ ਟੈਕਸ ਜਮਾਂ ਕਰਵਾਉਣ ਵਾਲੇ ਨੂੰ ਕੋਈ ਵਿਆਜ ਅਦਾ ਨਹੀਂ ਕਰਨਾ ਪਿਆ।

Advertisements

ਜਿਸਦਾ ਪਬਲਿਕ ਵੱਲੋਂ ਬਹੁਤ ਲਾਭ ਉਠਾਇਆ ਗਿਆ। ਹੁਣ ਪਬਲਿਕ ਦੇ ਉਤਸਾਹ ਅਤੇ ਪੁਰਜੋਰ ਮੰਗ ਤੇ ਸਰਕਾਰ ਵੱਲੋਂ ਇਸ ਸਕੀਮ ਨੂੰ 31 ਮਾਰਚ, 2020 ਤੱਕ ਵਧਾ ਦਿੱਤਾ ਗਿਆ ਹੈ। ਮਿਤੀ 31 ਮਾਰਚ 2020 ਤੱਕ ਇੱਕ ਮੁਸ਼ਤ ਟੈਕਸ ਜਮਾ ਕਰਾਉਣ ਵਾਲੇ ਨੂੰ ਬਣਦੇ ਟੈਕਸ ਵਿੱਚੋਂ 10 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ ਅਤੇ ਲੱਗੇ ਵਿਆਜ-ਜੁਰਮਾਨੇ ਨੂੰ ਮੁਆਫ ਕੀਤਾ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਮਿਤੀ 31 ਮਾਰਚ 2020 ਤੋਂ 30 ਜੂਨ 2020 ਤੱਕ ਟੈਕਸ ਜਮਾ ਕਰਾਉਣ ਵਾਲੇ ਤੋਂ ਟੈਕਸ ਦੇ ਨਾਲ 10 ਪ੍ਰਤੀਸ਼ਤ ਜੁਰਮਾਨਾ ਲਿਆ ਜਾਵੇਗਾ।

30 ਜੂਨ 2020 ਤੋਂ ਬਾਅਦ ਟੈਕਸ ਅਦਾ ਕਰਨ ਵਾਲੇ ਵਿਅਕਤੀਆਂ ਤੋਂ ਟੈਕਸ ਦੇ ਨਾਲ 20 ਪ੍ਰਤੀਸ਼ਤ ਜੁਰਮਾਨਾ ਅਤੇ 18 ਪ੍ਰਤੀਸ਼ਤ ਵਿਆਜ ਵੀ ਵਸੂਲਿਆ ਜਾਵੇਗਾ। ਕਮਿਸ਼ਨਰ ਨਗਰ ਨਿਗਮ ਵੱਲੋਂ ਅਪੀਲ ਕੀਤੀ ਗਈ ਕਿ ਸਰਕਾਰ ਵੱਲੋਂ ਇਸ ਸਕੀਮ ਵਿੱਚ ਕੀਤੇ ਵਾਧੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਆਪਣਾ ਟੈਕਸ ਮਿਤੀ 30 ਮਾਰਚ 2020 ਤੱਕ ਯੱਕਮੁਸ਼ਤ ਜਮਾਂ ਕਰਵਾ ਕੇ ਦਿੱਤੀ ਛੋਟ ਪ੍ਰਾਪਤ ਕੀਤੀ ਜਾਵੇ।

LEAVE A REPLY

Please enter your comment!
Please enter your name here