ਡਿਪਟੀ ਕਮਿਸ਼ਨਰ ਵਲੋਂ ਅੋਰਤਾਂ ਨੂੰ ਈ-ਰਿਕਸ਼ਾ ਰੁਜਗਾਰ ਦੇਣਾ ਸ਼ਲਾਘਾਯੋਗ: ਐਡਵੋਕੇਟ ਧੰਨਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੋਜੂਦਾ ਦੋਰ ਵਿੱਚ ਅੋਰਤਾਂ ਨੂੰ ਸਨਮਾਨ ਦੇ ਨਾਲ-ਨਾਲ ਜਿੱਥੇ ਆਤਮ ਨਿਰਭਰ ਬਣਾਉਣਾ ਜਰੂਰੀ ਹੈ ਉੱਥੇ ਪੁਖਤਾ ਕਦਮ ਚੁਕਣੇ ਵੀ ਉਨੇ ਜਰੂਰੀ ਹਨ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋ ਅੋਰਤਾਂ ਵਾਸਤੇ ਬਤੋਰ ਈ-ਰਿਕਸ਼ਾ ਚਾਲਕ ਬਣਨ ਬਾਰੇ ਇੰਟਰਵਿਉ ਲੈਣ ਤੋਂ ਬਾਅਦ ਸਿਖਲਾਈ ਦੇ ਕੇ ਇਸ ਕੰਮ ਨੂੰ ਸਿਰੇ ਲਗਾਉਣਾ, ਆਪਣੇ ਆਪ ਵਿੱਚ ਇਕ ਨਿਵੇਕਲੀ ਅਤੇ ਇਤਿਹਾਸਕ ਮਿਸਾਲ ਹੈ।

Advertisements

ਇਹ ਵਿਚਾਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਾਬਕਾ ਵਾਇਸ ਚੇਅਰਮੈਨ ਬਾਰ ਕੋਂਸਲ ਪੰਜਾਬ ਹਰਿਆਣਾ ਅਤੇ ਚੰਡੀਗੜ ਨੇ ਇੱਕ ਪ੍ਰੈਸ ਵਾਰਤਾ ਵਿੱਚ ਸਾਂਝੇ ਕਿਤੇ। ਉਹਨਾਂ ਆਰ.ਟੀ.ਏ ਵਿਭਾਗ ਦੀ ਵੀ ਸ਼ਲਾਘਾ ਕੀਤੀ ਜਿਨਾਂ ਨੇ ਅੋਰਤਾਂ ਦੇ ਲਰਨਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਤੇਜੀ ਨਾਲ ਕਰਨ ਅਤੇ ਇਸ ਸਾਰੇ ਪ੍ਰੋਜੈਕਟ ਨੂੰ ਸਿਰੇ ਚਾੜਨ ਲਈ ਪੂਰਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਜਰੂਰਤਮੰਦ ਅੋਰਤਾਂ ਦੇ ਇਸ ਪਹਿਲੇ ਬੈਚ ਨੂੰ ਪਾਇਲਟ ਪ੍ਰੋਜੈਕਟ ਦੇ ਤੋਰ ਪਰ ਲੈਣਾ ਚਾਹੀਦਾ ਹੈ ਅਤੇ ਹੁਸ਼ਿਆਰਪੁਰ ਜਿਲੇ ਦੇ ਵੱਡੇ ਛੋਟੇ ਸਾਰਿਆਂ ਕਸਬਿਆਂ ਵਿੱਚ ਵੀ ਉਤਸ਼ਾਹਿਤ ਕਰਨਾ ਚਾਹਿਦਾ ਹੈ।

ਉਹਨਾਂ ਇਸ ਪ੍ਰੋਜੇਕਟ ਵਿਚ ਕੰਮ ਕਰ ਰਹੇ ਸਾਰੇ ਵਿਅਕਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹਾ ਕਦਮ ਚੰਗਾ ਸਮਾਜ ਉਸਾਰਨ ਲਈ ਚੰਗੀ ਦਿਸ਼ਾ ਵਿਚ ਇਤਿਹਾਸਕ ਕਦਮ ਹੈ। ਇਸ ਸਮੇਂ ਉਹਨਾਂ ਨਾਲ ਅੇਡਵੋਕੇਟ ਮੁਨੀਅ ਜੋਸ਼ੀ, ਐਡਵੋਕੇਟ ਸਤੀਸ਼ ਰਿਆਤ, ਐਡਵੋਕੇਟ ਮੁਨੀਸ਼ ਪਟਿਆਲ, ਐਡਵੋਕੇਟ ਵਰੁਨ ਸ਼ਰਮਾ, ਐਡਵੋਕੇਟ ਅਦਿਤਿਆ ਸਹਿਗਲ, ਐਡਵੋਕੇਟ ਉਮੇਸ਼ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here