ਟੈੱਟ ਦਾ ਨਤੀਜਾ ਜਲਦ ਕੀਤਾ ਜਾਵੇ ਘੋਸ਼ਿਤ: ਪ੍ਰਿਖਿਆਰਥੀ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਮਾਸਟਰ ਕੇਡਰ (ਬਾਰਡਰ ਏਰੀਆ) ਦੇ ਵੱਖ-ਵੱਖ ਵਿਸ਼ਿਆ ਦੀਆਂ ਪੋਸਟਾ ਕੱਢੀਆ ਗਈਆ।

Advertisements

ਜਿਸ ਨੂੰ ਭਰਨ ਦੀ ਆਖਰੀ ਮਿਤੀ 18-3-2019 ਰੱਖੀ ਗਈ ਹੈ ਇਨਾ ਪੋਸਟਾ ਨੂੰ ਭਰਨ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਹਰ ਸਾਲ ਟੀਚਰ ਇਲੀਜੀਬੀਲਟੀ ਟੈਸਟ (ਟੈੱਟ) ਲਿਆ ਜਾਂਦਾ ਹੈ ਜੋ ਕਿ ਇਸ ਬਾਰ ਵੀ 19 ਜਨਵਰੀ 2020 ਲਿਆ ਗਿਆ, ਪਰ ਇਸ ਦਾ ਨਤੀਜਾ ਨਾਂ ਆਉਣ ਕਰਕੇ ਬਹੁਤ ਸਾਰੇ ਪ੍ਰਿਖਿਆਰਥੀ ਇਹਨਾ ਮਾਸਟਰ ਕੇਡਰ ਦੀਆ ਪੋਸਟਾ ਤੋ ਵਾਂਝੇ ਰਹਿ ਜਾਣਗੇ।

ਕਈ ਪ੍ਰਿਖਿਆਰਥੀ ਤਾਂ ਇਸ ਸਮੇਂ ਉਮਰ ਸੀਮਾ (37 ਸਾਲ ) ਦੇ ਨੇੜੇ ਹਨ ਇਸ ਲਈ ਟੈੱਟ ਪਾਸ ਦੀ ਉਮੀਦ ਵਾਲੇ ਪ੍ਰਿਖਿਆਰਥੀ ਨੂੰ ਇਨਾ ਪੋਸਟਾ ਨੂੰ ਭਰਨ ਦਾ ਮੋਕਾ ਦਿੱਤਾ ਜਾਵੇ ਤੇ ਜਲਦੀ ਤੋ ਜਲਦੀ ਟੈੱਟ ਦਾ ਨਤੀਜਾ ਖੋਸ਼ਿਤ ਕੀਤਾ ਜਾਵੇ ਨਹੀ ਤਾ ਆਉਣ ਵਾਲੇ ਸਮੇ ਵਿੱਚ ਸੰਘਰਸ਼ ਵੱਲ ਤੁਰਨਾ ਹੀ ਇਸ ਦਾ ਹੱਲ ਹੋਵੇਗਾ ਜਿਸ ਦੇ ਦੋਸ਼ੀ ਮੋਜੂਦਾ ਸਰਕਾਰ ਅਤੇ ਸਿੱਖਿਆ ਵਿਭਾਗ ਹੋਵੇਗਾ।

LEAVE A REPLY

Please enter your comment!
Please enter your name here