ਪਿੰਡ ਖੁਸ਼ੀ ਪੱਦੀ ਦਾ ਜਾਦੂ ਟੂਣੇ ਦਾ ਮਾਮਲਾ ਪਹੁੰਚਿਆ ਉੱਚ ਅਧਿਕਾਰੀਆ ਕੋਲ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ-ਹਰਦੀਪ ਚੌਹਾਨ। ਪੰਜਾਬ ਪੁਲਿਸ ਦੀਆ ਧੱਕੇ ਸ਼ਾਹੀਆ ਅਤੇ ਆਪ ਹੁਦਰੀਆ ਮਨਮਾਨੀਆ ਰੁਕਣ ਦਾ ਨਾਮ ਨਹੀ ਲੈ ਰਹੀਆ ਜਿਸ ਕਾਰਣ ਆਮ ਲੋਕ ਅਤੇ ਸਿਆਸੀ ਪਹੁੰਚ ਤੋ ਸੱਖਣੇ ਆਪਣੇ ਨਾਲ ਹੁੰਦੀਆ ਜਿਆਤੀਆ ਕਾਰਣ ਬਿਨਾ ਵਜਾ ਪ੍ਰੇਸ਼ਾਨ ਹੋਈ ਬੈਠੇ ਅਤੇ ਆਰਥਿਕ ਪੱਖੋ ਉਜੜੇ ਉਜੜੇ ਮਹਿਸੂਸ ਕਰ ਰਹੇ ਹਨ। ਜਿਸ ਦੀ ਮਿਸਾਲ ਥਾਣਾ ਮਾਹਿਲਪੁਰ ਦੇ ਅਧੀਨ ਆਉਦੀ ਪੁਲਿਸ ਚੌਕੀ ਸੈਲਾ ਖੁਰਦ ਵਲੋ ਕੀਤੇ ਧੱਕੇ ਦੀ ਜਿਉਦੀ ਜਾਗਦੀ ਮਿਸਾਲ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਸੈਲਾ ਖੁਰਦ ਚੌਕੀ ਅਧੀਨ ਆਉਦੇ ਪਿੰਡ ਖੁਸ਼ੀ ਪੱਦੀ ਦੀ ਵਸਨੀਕ ਸਾਬਕਾ ਸਰਪੰਚ ਬਖਸ਼ੀਸ਼ ਕੋਰ ਨੇ ਪੱਤਰਕਾਰਾ ਨੂੰ ਦੱਸਿਆ ਕਿ ਮਿਤੀ 27-2-2020 ਨੂੰ ਸਾਡੇ ਘਰ ਅੱਗੇ ਖਾਲੀ ਜਗਾ ਵਿੱਚ ਪਿੰਡ ਵਾਸੀ ਜਿਨਾ ਚ ਗੀਤਾ ਰਾਣੀ ਪਤਨੀ ਰੇਸ਼ਮ ਲਾਲ ਅਤੇ ਜਤਿੰਦਰ ਉਰਫ ਇੰਦਾ ਪੁੱਤਰ ਰੇਸ਼ਮ ਲਾਲ ਆਦਿ ਸਾਮਲ ਸਨ ਨੇ ਆਪਣੀ ਘਰੇਲੂ ਸੁਖ ਅਤੇ ਮੰਨ ਦੀ ਇੱਛਾ ਪੂਰੀ ਕਰਨ ਲਈ ਕਿਸੇ ਅਖੋਤੀ ਬਾਬੇ ਦੇ ਕਹੇ ਤੇ ਟੂਣਾ ਕਰ ਰਹੇ ਸਨ ਜਦੋ ਇਸ ਸਬੰਧੀ ਮੈਨੂੰ ਪਤਾ ਲੱਗਾ ਤਾ ਮੈ ਉਹਨਾ ਨੂੰ ਕੀਤੇ ਜਾ ਰਹੇ ਟੂਣੇ ਤੋ ਰੋਕਣ ਦੀ ਕੋਸ਼ਿਸ਼ ਕੀਤੀ ਤਾ ਇਹ ਕਰ ਰਹੇ ਟੂਣਾ ਜਿਸ ਵਿੱਚ ਅੋਰਤ ਅਤੇ ਮਰਦ ਸ਼ਾਮਿਲ ਸਨ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ।
ਚੌਕੀ ਇੰਨਚਾਰਜ ਨੇ ਕਿਹਾ ਬਣਦੀ ਕਾਰਵਾਈ ਜਲਦੀ ਕੀਤੀ ਜਾਵੇਗੀ
ਜਿਸ ਦੌਰਾਨ ਮੇਰੇ ਮੂੰਹ ਉੱਤੇ ਅਤੇ ਸਰੀਰ ਤੇ ਕਾਫੀ ਸੱਟਾ ਲੱਗੀਆ ਇਹ ਰੋਲਾ ਸੁਣਕੇ ਮੇਰੇ , ਮੇਰੇ ਪਰਿਵਾਰ ਦੇ ਮੈਬਰ ਅਤੇ ਲੋਕ ਆਏ ਜਿਨਾ ਨੂੰ ਦੇਖ ਕਿ ਉਪਰੋਕਤ ਕੁੱਟਮਾਰ ਕਰ ਰਹੇ ਮਾ ਪੁੱਤ ਮੈਨੂੰ ਜਖਮੀ ਹਾਲਤ ਵਿੱਚ ਛੱਡ ਕਿ ਭੱਜ ਗਏ ਇਸ ਸਬੰਧੀ ਮੈਨੂੰ ਪਰਿਵਾਰਿਕ ਮੈਬਰਾ ਨੇ ਕਮਿਊਨਟੀ ਸੈਟਰ ਮਾਹਿਲਪੁਰ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਕਿ ਮੇਰੀ ਐਮਐੱਲਆਰ ਨੰਬਰ 95344 ਮਿਤੀ 27-2-2020 ਨੂੰ ਦਰਜ ਹੋਇਆ ਇਸਤੋਂ ਬਾਅਦ ਦੂਸਰੀ ਹਮਲਾਵਰ ਧਿਰ ਨੇ ਵੀ ਆਪਣੇ ਆਪ ਝੂਠੀਆ ਸੱਟਾ ਲਾ ਕਿ ਇਸ ਕੁੱਟਮਾਰ ਨੂੰ ਦਬਾਉਣ ਲਈ ਮੈਡੀਕਲ ਕੱਟਵਾ ਲਿਆ ਇਸ ਸਬੰਧੀ ਪੁਲਿਸ ਦੀ ਕਥਿਤ ਤੋਰ ਤੇ ਮਿਲੀਭੁਗਤ ਅਤੇ ਚਲਾਕੀ ਨਾਲ ਮੇਰੇ, ਮੇਰੇ ਪਰਿਵਾਰ ਅਤੇ ਗੁਆਢੀ ਉੱਤੇ ਖਿਲਾਫ ਬਿਨਾ ਇਨਕੁਆਰੀ ਕੀਤੇ ਝੂਠਾ ਕੇਸ਼ ਦਰਜ ਕੀਤਾ ਗਿਆ ਸਾਬਕਾ ਸਰਪੰਚ ਬਖਸ਼ੀਸ਼ ਕੋਰ ਨੇ ਕਿਹਾ ਕਿ ਸਾਡੇ ਨਾਲ ਵਧੀਕੀ ਹੋਈ ਹੈ ਅਤੇ ਸਾਡੇ ਖਿਲਾਫ ਹੀ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਪੁਲਿਸ ਦੀ ਸੱਕੀ ਜਾਂਚ ਦੀ ਇਨਕੁਆਰੀ ਕੀਤੀ ਜਾਵੇ ਤਾ ਕਿ ਸਾਨੂੰ ਇਨਸਾਫ ਮਿਲ ਸਕੇ ਅਤੇ ਇਸ ਮਾਮਲੇ ਵਿੱਚ ਸਾਮਲ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਉਕਤ ਦੋਸ਼ੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ ਤਾ ਕਿ ਕਿਸੇ ਵੀ ਪੀੜਤ ਵਿਆਕਤੀ ਨੂੰ ਬਿਨਾ ਵਜਾ ਪ੍ਰੇਸ਼ਾਨ ਨਾ ਕੀਤਾ ਜਾਵੇ ਸਾਬਕਾ ਸਰਪੰਚ ਬਖਸ਼ੀਸ਼ ਕੋਰ ਨੇ ਦੱਸਿਆ ਕਿ ਦੋਸ਼ੀਆ ਅਤੇ ਪੁਲਿਸ ਦੀ ਧੱਕੇਸ਼ਾਹੀ ਦਾ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆ ਦੇ ਲਿਖਤੀ ਰੂਪ ਵਿੱਚ ਧਿਆਨ ਹਿੱਤ ਲਿਆਦਾ ਗਿਆ ਹੈ।
ਜਦੋ ਇਸ ਸਬੰਧ ਵਿੱਚ ਪੁਲਿਸ ਚੌਕੀ ਸੈਲਾ ਖੁਰਦ ਦੇ ਇੰਚਾਰਜ ਸਬ ਇੰਸਪੈਕਟਰ  ਵਿਜੈਅੰਤ ਕੁਮਾਰ ਨਾਲ ਗੱਲ ਕੀਤੀ ਤਾ ਉਹਨਾਂ ਨੇ ਕਿਹਾ ਕਿ ਪੀੜਤ ਬਖਸ਼ੀਸ਼ ਕੋਰ ਦੇ ਮੈਡੀਕਲ ਸਬੰਧੀ ਉਹ ਕਮਿਊਨਿਟੀ ਸੈਂਟਰ ਮਾਹਿਲਪੁਰ ਵਿਖੇ ਗਿਆ ਸੀ ਪਰ ਉਸਨੂੰ ਪੀੜਤ ਬਖਸ਼ੀਸ਼ ਕੋਰ ਦੀਆ ਸੱਟਾ ਦੇ ਸਬੰਧ ਵਿੱਚ ਡਾਕਟਰੀ ਉਪਨੀਅਨ ਨਹੀ ਪ੍ਰਾਪਤ ਹੋਈ ਜਦੋ ਵੀ ਸੱਟਾ ਦੇ ਸਬੰਧ ਵਿੱਚ ਬਖਸ਼ੀਸ਼ ਕੋਰ ਦੇ ਬਿਆਨਾ ਦੇ ਅਧਾਰ ਤੇ ਵੀ ਪੁਲਿਸ ਕੇਸ਼ ਦਰਜ ਕਰੇਗੀ।

LEAVE A REPLY

Please enter your comment!
Please enter your name here