ਪਿੰਡ ਵਾਸੀਆਂ ਵਲੋਂ ਚੌਂਕੀ ਜੇਜੋਂ ਦੁਆਬਾ ਦੇ ਸਮੂਹ ਪੁਲਿਸ ਸਟਾਫ ਨੂੰ ਕੀਤਾ ਗਿਆ ਸਨਮਾਨਿਤ

ਮਾਹਿਲਪੁਰ(ਦ ਸਟੈਲਰ ਨਿਊਜ਼)। ਸਰਕਾਰ ਵਲੋਂ ਕੋਰੋਨਾ ਵਾਇਰਸ ਕਰਕੇ ਅੰਦਰ ਰਹਿਣ ਲਈ ਕਰਫਿਉੂ ਲਗਾਇਆ ਹੋਇਆ ਹੈ। ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਪੁਲਸ ਦੇ ਜਵਾਨਾਂ ਵਲੋਂ ਦਿਨ ਰਾਤ ਇੱਕ ਕਰਕੇ ਪੂਰੀ ਤਨਦੇਹੀ ਨਾਲ ਡਿਉੂਟੀ ਨਿਭਾਈ ਜਾ ਰਹੀ ਹੈ।

Advertisements

ਇਨਾਂ ਪੁਲਸ ਦੇ ਜਵਾਨਾਂ ਦਾ ਕੋਰੋਨਾ ਵਾਇਰਸ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਹੈ। ਪੰਜਾਬ ਪੁਲਸ ਦੇ ਜਵਾਨਾਂ ਦੀ ਨਿਸ਼ਕਾਮ ਸੇਵਾ ਨੂੰ ਦੇਖਦੇ ਹੋਏ ਚੌਂਕੀ ਜੇਜੋਂ ਦੁਆਬਾ ਦੇ ਸਮੂਹ ਸਟਾਫ ਚੌਂਕੀ ਇੰਚਾਰਜ਼ ਇੰਦਰਜੀਤ ਸਿੰਘ, ਏ.ਐਸ ਆਈ ਸ਼ਾਦੀ ਲਾਲ, ਏ ਐਸ ਆਈ ਦਲਜੀਤ ਸਿੰਘ, ਹੀਰਾ ਲਾਲ ਸਮੇਤ ਸਮੂਹ ਸਟਾਫ ਨੂੰ ਨੰਬਰਦਾਰ ਪ੍ਰਵੀਨ ਸੋਨੀ, ਸਾਂਈ ਅਮਰੀਕ ਸ਼ਾਹ, ਉਮ ਪ੍ਰਕਾਸ਼, ਬਾਮ ਦੇਵ ਸ਼ਰਮਾ, ਸਾਬਕਾ ਪੰਚ ਰਤਨ ਚੰਦ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨੰਬਰਦਾਰ ਪ੍ਰਵੀਨ ਸੋਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਪੰਜਾਬ ਪੁਲਸ ਦਾ ਅਹਿਮ ਰੋਲ ਹੈ। ਚੌਂਕੀ ਜੇਜੋਂ ਦੁਆਬਾ ਦਾ ਸਮੂਹ ਸਟਾਫ ਦਿਨ ਰਾਤ ਇੱਕ ਕਰਕੇ ਇਲਾਕੇ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਇਨਾਂ ਦੀ ਅਣਥੱਕ ਸੇਵਾ ਨੂੰ ਦੇਖਦੇ ਹੋਏ ਅੱਜ ਸਮੂਹ ਸਟਾਫ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਹੈ।  

LEAVE A REPLY

Please enter your comment!
Please enter your name here