ਲੇਖਿਕਾ ਅੰਜੂ ਬਾਲਾ ਗ੍ਰੀਨ ਆਈਡਲ ਅਵਾਰਡ ਨਾਲ ਸਨਮਾਨਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਜ਼ਿਲਾ ਹੁਸ਼ਿਆਰਪੁਰ ਦੀ ਹਿੰਦੀ ਮਿਸਟਰੈੱਸ ਅੰਜੂ ਬਾਲਾ ਨੂੰ ਗ੍ਰੀਨ ਆਈਡਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਅਵਾਰਡ ਪ੍ਰਿਥਵੀ ਦਿਵਸ ਮੌਕੇ ਸਾਹਿਤ ਸਿਰਜਣਾ ਕਰਦੇ ਹੋਏ ਗੋਰਖਪੁਰ ਉੱਤਰ ਪ੍ਰਦੇਸ਼ ਦੇ ਡਿਜੀਟਲ ਅਰਥ-ਡੇ ਸਮੂਹ ਦੇ ਸੰਯੋਜਕ ਡਾ. ਧਨੰਜਯ ਮਣੀ ਤ੍ਰਿਪਾਠੀ ਦੁਆਰਾ ਆਨ ਲਾਈਨ ਮਾਧਿਅਮ ਰਾਹੀਂ ਪ੍ਰਦਾਨ ਕੀਤਾ ਗਿਆ।

Advertisements

ਅੰਜੂ ਬਾਲਾ ਨੇ ਦੱਸਿਆ ਕਿ ਉਹ ਕੁਦਰਤ ਪ੍ਰੇਮੀ ਅਧਿਆਪਿਕਾ ਹੋਣ ਕਰਕੇ ਆਪਣੀਆਂ ਰਚਨਾਵਾਂ ਵਿੱਚ ਵੀ ਧਰਤੀ, ਪਾਣੀ, ਰੁੱਖ ਅਤੇ ਮਿੱਟੀ ਨੂੰ ਬਚਾਉਣ ਅਤੇ ਇਹਨਾਂ ਦੀ ਸਾਂਭ ਸੰਭਾਲ ਬਾਰੇ ਲਿਖਦੀ ਰਹਿੰਦੀ ਹੈ। 22 ਅਪ੍ਰੈਲ ਨੂੰ ਵਿਸ਼ਵ ਪ੍ਰਿਥਵੀ ਦਿਵਸ ਮੌਕੇ ਦੇਸ਼ ਭਰ ਦੇ ਲੇਖਕ ਅਤੇ ਕਲਾਕਾਰਾਂ ਵਿੱਚ ਪੰਜਾਬ ਤੋਂ ਇਹ ਅਵਾਰਡ ਪ੍ਰਾਪਤ ਕਰਨ ਵਾਲੀ ਉਹ ਇਕੱਲੀ ਪ੍ਰਤਿਭਾਗੀ ਸੀ। ਅੰਜੂ ਬਾਲਾ ਦੀ ਇਸ ਪ੍ਰਾਪਤੀ ਤੇ ਉਸ ਦੇ ਸਕੂਲ ਦੇ ਪ੍ਰਿੰਸੀਪਲ ਰਮਨਦੀਪ ਕੌਰ, ਸਮੂਹ ਸਟਾਫ ਅਤੇ ਜ਼ਿਲਾ ਸਿੱਖਿਆ ਅਫਸਰਾਂ ਨੇ ਵੀ ਵਧਾਈ ਦਿੱਤੀ।

LEAVE A REPLY

Please enter your comment!
Please enter your name here