ਜ਼ਿਲੇ ਦੀਆਂ ਦਾਨਾ ਮੰਡੀਆਂ ਵਿਖੇ ਹੁਣ ਤੱਕ 42,357 ਮੀਟ੍ਰਕ ਟਨ ਕਣਕ ਦੀ ਹੋਈ ਆਮਦ

ਪਠਾਨਕੋਟ(ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਵੱਖ ਵੱਖ ਦਾਨਾ ਮੰਡੀਆਂ ਵਿੱਚ ਹੁਣ ਤੱਕ 42357 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿਚੋਂ 39890 ਮੀਟਰਕ ਟਨ ਦੀ ਖਰੀਦ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਦੀਆਂ ਮੰਡੀਆਂ ਵਿੱਚ ਪਹੁੰਚੀ ਕੁਲ ਕਣਕ ਦੀ ਆਮਦ ਵਿੱਚੋਂ ਪਨਗਰੇਨ ਵਲੋਂ 13271, ਮਾਰਕਫੈੱਡ ਵਲੋਂ 4818, ਪਨਸਪ ਵਲੋਂ 3433, ਵੇਅਰਹਾਊਸ ਵਲੋਂ 4190, ਐਫ.ਸੀ.ਆਈ ਵਲੋਂ 14178 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

Advertisements

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਸੁਕਾ ਕੇ ਮੰਡੀਆਂ ਵਿਚ ਲਿਆਉਣ। ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫਸਲ ਲਿਆਉਣ ਲਈ ਆੜਤੀਆਂ ਰਾਹੀਂ ਪਾਸ ਮੁਹੱਈਆ ਕਰਵਾਏ ਗਏ ਹਨ, ਇਸ ਲਈ ਉਹ ਮੰਡੀ ਵਿਚ ਆਉਣ ਸਮੇਂ ਪਾਸ ਨਾਲ ਲੈ ਕੇ ਆਉਣ। ਮੰਡੀਆਂ ਵਿਚ ਫਸਲ ਲਿਆਉਣ ਸਮੇਂ ਇਕ ਟਰਾਲੀ ਨਾਲ ਦੋ ਵਿਅਕਤੀ ਹੀ ਹੋਣ। ਉਹਨਾਂ ਕਿਹਾ ਕਿ ਜਿਵੇਂ ਕਰੋਨਾ ਵਾਈਰਸ ਤੋਂ ਬਚਣ ਲਈ ਸਿਹਤ ਵਿਭਾਗ ਅਤੇ ਜਿਲਾ ਵਿਭਾਗ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਉਹਨਾਂ ਦੀ ਪਾਲਣਾ ਕਰੋਂ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਿਆ ਜਾਵੇ ਅਤੇ ਮਾਸਕ ਜਰੂਰੀ ਤੋਰ ‘ਤੇ ਪਹਿਨਿਆ ਜਾਵੇ।

LEAVE A REPLY

Please enter your comment!
Please enter your name here