ਕੋਰੋਨਾ ਖਿਲਾਫ਼ ਜੰਗ ਜਿੱਤਣ ਵਾਲੇ ਵਿਅਕਤੀਆਂ ਨੇ ਕੀਤੀ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦਸੂਹਾ ਤੋਂ ਡਿਸਚਾਰਜ ਕੀਤੇ ਗਏ 78 ਵਿਅਕਤੀਆਂ ਨੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਅਮਲੇ ਵਲੋਂ ਉਹਨਾਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਭਾਲ ਕੀਤੀ ਗਈ ਹੈ। ਇਨਾਂ ਵਿਅਕਤੀਆਂ ਵਿੱਚ 71 ਸ੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂ ਸਨ ਅਤੇ ਇਨਾਂ ਸ਼ਰਧਾਲੂਆਂ ਨੇ ਜਿਥੇ ਮੁਫ਼ਤ ਬੱਸਾਂ ਰਾਹੀਂ ਜ਼ਿਲੇ ਵਿੱਚ ਵਾਪਸ ਲਿਆਉਣ ‘ਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਉਥੇ ਹਸਪਤਾਲਾਂ ਵਿੱਚ ਵਧੀਆ ਖਾਣੇ ਅਤੇ ਰੋਜ਼ਾਨਾ ਕੀਤੀ ਜਾ ਰਹੀ ਸਾਫ਼-ਸਫ਼ਾਈ ‘ਤੇ ਵੀ ਜ਼ਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਪ੍ਰਗਟਾਇਆ।

Advertisements

ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਉਕਤ ਠੀਕ ਹੋਏ ਵਿਅਕਤੀਆਂ ਨੂੰ ਰਵਾਨਾ ਕਰਨ ਦੌਰਾਨ ਐਸ.ਐਮ.ਓ. ਡਾ. ਜਸਵਿੰਦਰ ਸਿੰਘ ਨੇ ਡਿਸਚਾਰਜ ਸਰਟੀਫਿਕੇਟ ਵੀ ਸੌਂਪੇ। ਇਸ ਮੌਕੇ ਚੀਫ਼ ਫਾਰਮਾਸਿਸਟ ਡਾ. ਸ਼ਿਪਰਾ, ਜਤਿੰਦਰ ਸਿੰਘ, ਮੈਡਮ ਨੀਲਮ, ਰੂਬੀ ਅਤੇ ਅਕਸ਼ੇ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਸਿਵਲ ਹਸਪਤਾਲ ਦਸੂਹਾ ਤੋਂ ਐਸ.ਐਮ.ਓ. ਡਾ. ਦਵਿੰਦਰ ਪੁਰੀ ਦੀ ਅਗਵਾਈ ਵਿੱਚ ਤੰਦਰੁਸਤ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ।

ਉਧਰ ਹੁਣ ਤੱਕ ਦੀ ਕੋਰੋਨਾ ਸਬੰਧੀ ਰਿਪੋਰਟ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ 23 ਨਵੇਂ ਸੈਂਪਲ ਲਏ ਗਏ ਹਨ। ਉਹਨਾਂ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਵਲੋਂ 1465 ਸੈਂਪਲ ਲਏ ਗਏ, ਜਿਨਾਂ ਵਿੱਚੋਂ 1227 ਨੈਗੇਟਿਵ ਅਤੇ 124 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਦੱਸਿਆ ਕਿ 21 ਸੈਂਪਲ ਇਨਵੈਲਿਡ ਪਾਏ ਗਏ ਹਨ। ਉਹਨਾਂ ਕਿਹਾ ਕਿ ਹੁਣ ਤੱਕ 93 ਕੇਸ ਪੋਜ਼ੀਟਿਵ ਸਾਹਮਣੇ ਆਏ ਹਨ।

LEAVE A REPLY

Please enter your comment!
Please enter your name here