ਜਿਲੇ ਦੇ 35 ਵਿਲਿਜ ਕੁਆਰੰਟਾਈਨ ਸੈਂਟਰਾਂ ਵਿੱਚ 108 ਲੋਕਾਂ ਨੂੰ ਕੀਤਾ ਇਕਾਂਤਵਾਸ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 (ਕੋਰੋਨਾ ਵਾਇਰਸ) ਬਿਮਾਰੀ ਨੂੰ ਕੇਂਦਰੀ ਸਰਕਾਰ ਵੱਲੋਂ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਦੇਸ਼ ਵਿਚ ਆਪਾਤਕਾਲੀਨ ਸਥਿਤੀ ਪੈਦਾ ਹੋ ਚੁਕੀ ਹੈ। ਇਸ ਲਈ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸਟੇਟਾਂ ਤੋਂ ਆ ਰਹੇ ਲੋਕ ਜਿਸ ਪਿੰਡ ਨਾਲ ਸਬੰਧਿਤ ਹਨ, ਉਹਨਾਂ ਨੂੰ ਉਹਨਾਂ ਦੇ ਹੀ ਪਿੰਡ ਵਿੱਚ ਠਹਿਰਾਉਣ ਲਈ ਵਿਲਿਜ ਕੋਰਿਨਟਾਈਨ ਸੈਂਟਰ ਬਣਾਉਣ ਲਈ ਜਿਲਾ ਪੰਚਾਇਤ ਅਤੇ ਵਿਕਾਸ ਅਫਸਰ ਪਠਾਨਕੋਟ ਨੂੰ ਨੋਡਲ ਅਫਸਰ ਨਾਮਜਦ ਕੀਤਾ  ਹੋਇਆ ਹੈ ਅਤੇ ਇਸ ਸਮੇਂ ਜਿਲਾ ਪਠਾਨਕੋਟ ਦੇ ਵਿੱਚ 6 ਬਲਾਕਾਂ ਵਿੱਚ 35 ਵਿਲਿਜ ਕੋਰਿਨਟਾਈਨ ਸੈਂਟਰਾਂ ਵਿੱਚ 108 ਲੋਕਾਂ ਨੂੰ ਕੋਰਿਨਟਾਈਨ ਕੀਤਾ ਗਿਆ ਹੈ, ਇਸ ਤੋਂ ਇਲਾਵਾ ਜਿਲੇ ਦੇ ਸਾਰੇ ਪਿੰਡਾਂ ਵਿੱਚ ਜਰੂਰਤ ਅਨੁਸਾਰ ਵਿਲਿਜ ਕੋਰਿਨਟਾਈਨ ਸੈਂਟਰ ਬਣਾਉਂਣ ਦੀਆਂ ਤਿਆਰੀਆਂ ਮੁਕੰਮਲ ਹਨ। ਇਹ ਪ੍ਰਗਟਾਵਾ ਅਭਿਜੀਤ ਕਪਲਿਸ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਹਦਾਇਤਾਂ ਅਨੁਸਾਰ ਜੋ ਵੀ ਵਿਅਕਤੀ ਕਿਸੇ ਪਿੰਡ ਅੰਦਰ ਬਾਹਰੀ ਕਿਸੇ ਸੂਬੇ ਜਾਂ ਜਿਲੇ ਤੋਂ ਆਉਂਦਾ ਹੈ ਤਾਂ ਉਸ ਨੂੰ ਪਹਿਲਾ ਪਿੰਡ ਵਿੱਚ ਬਣਾਏ ਵਿਲਿਜ ਕੋਰਿਨਟਾਈਨ ਸੈਂਟਰ ਵਿੱਚ ਆਪਣਾ ਕੋਰਿਨਟਾਈਨ ਸਮਾਂ ਪੂਰਾ ਕਰਨਾ ਹੋਵੇਗਾ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਨਰੋਟ ਜੈਮਲ ਸਿੰਘ  ਬਲਾਕ ਵਿੱਚ 13 ਪਿੰਡਾਂ ਵਿੱਚ ਕੋਰਿਨਟਾਈਨ ਸੈਂਟਰ ਬਣਾਏ ਗਏ ਹਨ ਜਿਨਾਂ ਵਿੱਚੋਂ ਬਲੋਰ, ਰਾਏਪੁਰ, ਖੁਸੀ ਨਗਰ, ਪੱਖੋਚੱਕ, ਅਖਵਾਨਾ, ਸਹੋੜਾਂ ਕਲਾਂ, ਖੋਖਰ ਕੋਟਲੀ, ਨਰਾਇਨਪੁਰ, ਨੰਗਲ, ਜ਼ਸਵਾਂ, ਭਟੋਆ, ਝੇਲਾ ਆਮਦਾ ਸਕਰਗੜ ਅਤੇ ਭਗਵਾਨਪੁਰ ਪਿੰਡਾਂ ਵਿੱਚ 36 ਲੋਕ ਕੋਰਿਨਟਾਈਨ ਕੀਤੇ ਗਏ ਹਨ, ਬਲਾਕ ਬਮਿਆਲ ਦੇ ਵਿੱਚ 6 ਪਿੰਡਾਂ ਵਿੱਚ ਸਰਕਾਰੀ ਆਈ.ਟੀ.ਆਈ. ਬਮਿਆਲ, ਖੋਜਕੀ ਚੱਕ, ਜਨਿਆਲ, ਭੱਖੜੀ, ਸਮਰਾਲਾ ਅਤੇ ਬਸਾਊ ਬਾੜਵਾਂ ਪਿੰਡਾਂ ਵਿੱਚ 44 ਲੋਕ ਕੋਰਿਨਟਾਈਨ ਹਨ। ਸੁਜਾਨਪੁਰ ਬਲਾਕ ਵਿੱਚ 4 ਪਿੰਡਾਂ ਵਿੱਚ ਜਿਨਾਂ ਵਿੱਚੋਂ ਗਤੋਰਾ, ਆਸਾਵਾਨੋ, ਖੁਦਾਵਰ ਅਤੇ ਪਿੰਡ ਭਨਵਾਲ ਵਿੱਚ 6 ਲੋਕ, ਧਾਰ ਕਲਾਂ ਬਲਾਕ ਵਿੱਚ 8 ਕੋਰਿਨਟਾਈਨ ਸੈਂਟਰ ਜਿਨਾਂ ਵਿੱਚੋਂ ਭਟਵਾਂ, ਭੰਗੂੜੀ ਅਤੇ ਜੰਡਵਾਲ ਆਦਿ ਵਿੱਚ 8 ਲੋਕ, ਪਠਾਨਕੋਟ ਬਲਾਕ ਵਿੱਚ 2 ਪਿੰਡਾਂ ਵਿੱਚੋਂ ਮੁਰਾਦਪੁਰ ਅਤੇ ਸੁਲਤਾਨਪੁਰ ਵਿੱਚ 6 ਲੋਕ  ਅਤੇ ਘਰੋਟਾ ਬਲਾਕ ਵਿੱਚ 2 ਪਿੰਡਾਂ ਪਰਮਾਨੰਦ ਅਤੇ ਜੰਗਲ ਪਿੰਡਾਂ ਵਿੱਚ 8 ਲੋਕਾਂ ਨੂੰ ਕੋਰਿਨਟਾਈਨ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਨਾਂ ਸੈਂਟਰ ਵਿੱਚ ਜਿਨਾਂ ਲੋਕਾਂ ਨੂੰ ਠਹਿਰਾਇਆ ਗਿਆ ਹੈ ਉਹਨਾਂ ਦਾ ਮੈਡੀਕਲ ਮੁਆਇੰਨਾ ਕੋਵਿਡ-19 ਪ੍ਰੋਟੋਕੋਲ ਅਨੁਸਾਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੁਝ ਪਿੰਡਾਂ ਨੂੰ ਮਿਲਾ ਕੇ ਇਕ ਕਲੱਸਟਰ ਵੀ ਬਣਾਇਆ ਗਿਆ ਹੈ ਪੰਚਾਇਤ ਸੈਕਟਰੀ ਨੂੰ ਕਲਸਟਰ ਇੰਚਾਰਜ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਵੀਲਿਜ ਕੋਰਿਨਟਾਈਨ ਸੈਂਟਰਾਂ ਨੂੰ ਨਿਯਮ ਅਨੁਸਾਰ ਸੈਨੀਟਾਈਜ ਵੀ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਇਸ ਸੈਂਟਰ ਵਿੱਚ ਠਹਿਰੇ ਹੋਏ ਵਿਅਕਤੀ ਦੀ ਰਜਿਸਟਰ ਵਿੱਚ ਡਿਟੇਲ ਐਂਟਰੀ ਕੀਤੀ ਜਾਂਦੀ ਹੈ ਜਿਸ ਵਿੱਚ ਉਸਦਾ ਨਾਮ, ਪਿਤਾ ਦਾ ਨਾਮ, ਪਤਾ, ਜਿਸ ਜਗਾ (ਰਾਜ/ ਜਿਲਾ) ਤੋਂ ਆਇਆ ਹੈ ਸਬੰਧੀ ਵੇਰਵਾ, ਉਸਦੀ ਰੋਜਾਨਾ ਸਿਹਤ ਦੀ ਸਥੀਤੀ ਸਬੰਧੀ ਵੇਰਵਾ ਦਰਜ ਕੀਤਾ ਜਾਂਦਾ ਹੈ। ਸੈਂਟਰ ਵਿੱਚ ਠਹਿਰੇ ਵਿਅਕਤੀ ਨੂੰ ਇੱਕ ਕਿੱਟ ਜਿਸ ਵਿੱਚ ਸਾਬਣ, ਸੈਪੂ, ਟੂੱਥ ਬਰੂਸ਼ ਹਰ ਕਮਰੇ ਲਈ ਵੱਖਰਾ ਹਾਰਪਿਕ, ਸੈਨੇਟਾਜਿਰ, ਡਿਟੋਲ, ਝਾੜੂ ਅਤੇ ਪੋਚਾ ਉਪਲੱਬਦ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here