ਹੁਸ਼ਿਆਰਪੁਰ ਜਿਲੇ ਵਿੱਚ 7 ਨਵੇਂ ਪਾਜੀਟਿਵ ਕੇਸ ਆਏ ਸਾਹਮਣੇ: ਡਾ. ਜਸਵੀਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੋਵਿਡ-19 ਵਾਇਰਸ ਦੇ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਪਲਾਂ ਵਿੱਚੋ ਅੱਜ 92 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਤੇ 7 ਨਵੇ ਪਾਜੇਟਿਵ ਕੇਸ ਮਿਲਣ ਨਾਲ ਜਿਲੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 103 ਹੋ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਤੱਕ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਕੁੱਲ 1710 ਸੈਪਲ ਲਏ ਗਏ ਅਤੇ ਇਹਨਾਂ ਵਿੱਚੋ 1462 ਸੈਪਲ ਨੈਗਟਿਵ, 103 ਪਾਜੇਟਿਵ ਅਤੇ 115 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ਤੇ 29 ਸੈਪਲ ਇਨੰਵੈਲਡ ਹਨ । ਉਹਨਾਂ ਦੱਸਿਆ ਕਿ ਜਿਥੇ ਮਰੀਜਾਂ ਦੀ ਗਿਣਤੀ ਵਧੀ ਹੈ ਉਥੇ ਅੱਜ ਤੱਕ 89  ਮਰੀਜ ਠੀਕ ਹੋ ਕਿ ਘਰ ਜਾ ਚੁੱਕੇ ਹਨ ਅਤੇ 9 ਮਰੀਜ ਐਕਟਿਵ ਹਨ ।

Advertisements

ਨਵੇ ਪਾਜੇਟਿਵ ਮਰੀਜ ਜਿਨਾਂ ਵਿੱਚ  5 ਮਰੀਜ ਪਿੰਡ ਜਲਾਲ ਪੁਰ ਦੇ ਕਿਡਨੀ ਤੋ ਪ੍ਰਭਾਵਿਤ ਵਿਆਕਤੀ ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ ਉਸ ਦੇ ਨਜਦੀਕੀ ਹਨ।  ਇਕ ਮਰੀਜ ਮਹਾਰਾਸ਼ਟਰ ਤੋ ਵਾਪਿਸ ਆਇਂਆ ਹੈ ਅਤੇ ਇਕ ਨਵਾਂ ਮਰੀਜ ਦਸੂਹਾ ਸਬ ਡਿਵੀਜਨ ਪਿੰਡ ਦਾਤਾ ਤੋ ਮੈਡੀਕਲ ਕਾਲਜ ਅਮ੍ਰਿਤਸਰ ਤੋ ਸੈਪਲ ਜਾਂਚ ਉਪਰੰਤ ਪਾਜੇਟਿਵ ਪਾਇਆ ਹੈ । ਸਿਹਤ  ਸੰਬਧੀ ਐਡਵਾਈਜਰੀ ਜਾਰੀ ਕਰਦੇ ਹੋਏ ਉਹਨਾਂ ਲੋਕਾ ਨੂੰ ਸਮਾਜਿਕ ਦੂਰੀ ਅਤੇ ਮੂੰਹ ਤੇ ਮਾਸਿਕ ਲਗਾਉਣ ਦੀ ਹਦਾਇਤ ਬਾਰੇ ਦੱਸਿਆ ਤਾਂ ਜੋ ਕਿ ਕੋਰੋਨਾ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ ।  

LEAVE A REPLY

Please enter your comment!
Please enter your name here