ਜਿਲੇ ਵਿੱਚ ਬਣਾਏ 9 ਕੰਨਟੇਨਮੈਂਟ ਜੋਨਾਂ ਤੋਂ ਹਟਾਏ ਪਾਬੰਦੀ ਦੇ ਹੁਕਮ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ- 19 (ਕੋਰੋਨਾ ਵਾਇਰਸ) ਦੇ ਸੰਕਰਮਣ ਨੂੰ ਰੋਕਲੂਣ ਲਈ ਜਿਲਾ ਪਠਾਨਕੋਟ ਦੇ ਅੰਦਰ ਜਿਹੜੇ ਹਿੱਸਿਆਂ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ ਪਾਏ ਗਏ ਸਨ, ਉਹਨਾਂ ਹਿੱਸਿਆ/ਥਾਵਾਂ ਦੇ ਅੰਦਰ ਸਮੇਂ-ਸਮੇਂ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੁੱਲ 09 ਕੰਨਟੇਨਮੈਂਟ ਜੋਨ ਬਣਾਏ ਗਏ ਸਨ ਅਤੇ ਇਹਨਾਂ ਕੰਨਟੇਨਮੈਂਟ ਜੋਨ ਤੇ ਪੂਰਨ ਤੌਰ ਤੇ ਪਾਬੰਧੀ ਦੇ ਹੁਕਮ ਜਾਰੀ ਕੀਤੇ ਗਏ ਸਨ, ਉਹ ਹਟਾਏ ਜਾਂਦੇ ਹਨ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕੀਤਾ।

Advertisements

ਜਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਅਤੇ ਇਸ ਸਬੰਧੀ ਜਿਲਾ ਐਪੀਡੀਮੋਜਿਸਟ ਦਫਤਰ ਸਿਵਲ ਸਰਜਨ, ਪਠਾਨਕੋਟ ਦੀ ਰਿਪੋਰਟ, ਜੋਕਿ ਸਿਵਲ ਸਰਜਨ, ਪਠਾਨਕੋਟ ਵਲੋਂ ਪ੍ਰਾਪਤ ਹੋਈ ਹੈ, ਨੂੰ ਵਾਚਦੇ ਹੋਏ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਕੋਵਿਡ-19 ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਣਾਏ ਗਏ ਕੰਨਟੇਨਮੈਂਟ ਜੋਨ ਨੂੰ ਤੁਰੰਤ ਪ੍ਰਭਾਵ ਤੋਂ ਖੋਲਿਆਂ ਜਾਂਦਾ ਹੈ। ਉਹਨਾਂ ਕਿਹਾ ਕਿ ਜਿਵੇਂ ਕਿ ਸ਼ੇਖਾ ਮੁਹੱਲਾ ਸੁਜਾਨਪੁਰ (ਸ਼ਹਿਰੀ), ਟੀ-3 ਕਲੋਨੀ ਜੁਗਿਆਲ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਊਨਸ਼ਿਪ, ਮੁਹੱਲਾ ਆਨੰਦਪੁਰ ਰਾੜਾ, ਪਿੰਡ ਸਾਰਟੀ ਟੀਕਾ ਤਰੋਟਵਾਂ, ਪਿੰਡ ਬਗਿਆਲ, ਪਿੰਡ ਮਮੂਨ, ਆਧੁਨਿਕ ਵਿਹਾਰ ਮਮੂਨ, ਵਾਰਡ ਨੰ. 12 ਮੁਹੱਲਾ ਈਦਗਾਹ ਸੁਜਾਨਪੁਰ, ਵਾਰਡ ਨੰ. 8 ਮੁਹੱਲਾ ਜਲਾਖੜੀ (ਕਬੀਰ ਨਗਰ) ਸੁਜਾਨਪੁਰ ਸਥਾਨਾਂ ਤੋਂ ਕੰਨਟੇਨਮੈਂਟ ਜੋਨ ਤੇ ਪੂਰਨ ਤੌਰ ਤੇ ਪਾਬੰਧੀ ਦੇ ਹੁਕਮ ਹਟਾਏ ਗਏ ਹਨ। ਉਹਨਾਂ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।

LEAVE A REPLY

Please enter your comment!
Please enter your name here