ਪੀਣ ਵਾਲੇ ਪਾਣੀ ਦੀ ਸੰਯਮ ਨਾਲ ਕੀਤੀ ਜਾਵੇ ਵਰਤੋ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਪਾਣੀ ਮੰਗ ਬਹੁਤ ਜਿਆਦਾ ਵੱਧ ਜਾਂਦੀ ਹੈ ਪਰ ਵੇਖਣ ਵਿੱਚ ਆਇਆ ਹੈ ਕਿ ਪਬਲਿਕ ਵੱਲੋਂ ਆਪਣੇ ਘਰਾਂ ਦੇ ਵਿਹੜੇ-ਥੜੇ ਅਤੇ ਆਪਣੀ ਗੱਡੀਆਂ ਪੀਣ ਵਾਲੇ ਪਾਣੀ ਨਾਲ ਧੋ ਕੇ ਪਾਣੀ ਦੀ ਦੂਰਵਰਤੋ ਕੀਤੀ ਜਾ ਰਹੀ ਹੈ।

Advertisements

ਪਾਣੀ ਦੀ ਵੱਡਮੁੱਲੀ ਦਾਤ ਦੀ ਬਚਤ ਕਰਨ ਲਈ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜ਼ੋ ਸ਼ਹਿਰ ਵਿੱਚ ਗਸ਼ਤ ਕਰਕੇ ਜਿਹੜੇ ਵਿਅਕਤੀ ਪਾਣੀ ਦੀ ਦੂਰਵਰਤੋ ਕਰਦੇ ਪਾਏ ਜਾਦੇ ਹਨ ਉਹਨਾ ਦੇ ਚਲਾਨ ਕੱਟ ਕੇ ਪਹਿਲੀ ਉਲੰਘਣਾ ਤੇ 1000 ਰੁ ਜੁਰਮਾਨਾ ਦੂਜੀ ਉਲੰਘਣਾ ਤੇ 2000 ਰੁ ਜੁਰਮਾਨਾ ਵਸੂਲ ਕੀਤਾ ਜਾਵੇਗਾ। ਤੀਜੀ ਉਲੰਘਣਾ ਤੇ ਪਾਣੀ ਦਾ ਕੂਨੇਕਸ਼ਨ ਕੱਟ ਕੇ 5000 ਰੁ ਜੁਰਮਾਨਾ ਵਸੂਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here