Saturday, October 31, 2026
Home Politics ਵਿਧਾਇਕ ਆਦਿਆ ਨੇ 11 ਕੇਵੀ ਫੀਡਰ ਕੁਰਾਂਗਣਾ ਦਾ ਕੀਤਾ ਉਦਘਾਟਨ, ਪਿੰਡ ਵਾਸੀਆਂ...

ਵਿਧਾਇਕ ਆਦਿਆ ਨੇ 11 ਕੇਵੀ ਫੀਡਰ ਕੁਰਾਂਗਣਾ ਦਾ ਕੀਤਾ ਉਦਘਾਟਨ, ਪਿੰਡ ਵਾਸੀਆਂ ਨੂੰ ਮਿਲੇਗੀ ਨਿਰਵਿਘਨ ਸਪਲਾਈ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੋਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ 66 ਕੇਵੀ ਸਬ-ਸਟੇਸ਼ਨ ਨਸਰਾਲਾ ਤੋਂ ਨਵੇਂ 11 ਕੇਵੀ ਫੀਡਰ ਕੁਰਾਂਗਣਾ ਦਾ ਉਦਘਾਟਨ ਕੀਤਾ ਗਿਆ। ਇਹ ਫੀਡਰ 66 ਕੇ ਵੀ ਨਸਰਾਲਾ ਸਬ-ਸਟੇਸ਼ਨ ਤੋਂ ਚੱਲਦੇ 11 ਕੇ ਵੀ ਫੀਡਰ ਮੇਘੋਵਾਲ ਨੂੰ ਦੋਫਾੜ ਕਰਕੇ ਬਣਾਇਆ ਗਿਆ ਹੈ। ਇਸ ਫੀਡਰ ਦੇ ਚਾਲੂ ਹੋਣ ਨਾਲ ਇਸ ਇਲਾਕੇ ਦੇ ਪਿੰਡਾਂ ਕੁਰਾਂਗਣਾ, ਦਿਓਵਾਲ, ਖਲਵਾਣਾ, ਢੈਹਾਂ, ਪੰਡੋਰੀ ਰੁਕਮਾਣ, ਗਗਨੌਲੀ ਪਿੰਡਾਂ ਨੂੰ ਫਾਇਦਾ ਹੋਵੇਗਾ। ਇਨਾਂ ਪਿੰਡਾਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਅਤੇ ਪੂਰੀ ਵੋਲਟੇਜ ਪ੍ਰਾਪਤ ਹੋਵੇਗੀ। ਇਸ ਫੀਡਰ ਨੂੰ ਚਾਲੂ ਕਰਨ ਤੇ 35 ਲੱਖ ਰੁਪਏ ਦੀ ਲਾਗਤ ਆਈ ਹੈ।

Advertisements

ਇਸ ਮੌਕੇ ਤੇ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਸਿੱਧੀ ਪਿੰਡ ਵਾਸੀਆਂ ਤੱਕ ਪਹੁੰਚੇਗੀ ਜਿਸ ਕਰ ਕੇ ਪਿੰਡ ਵਾਸੀਆਂ ਨੂੰ ਇਸ ਫੀਡਰ ਦਾ ਕਾਫੀ ਲਾਭ ਮਿਲੇਗਾ ਤੇ ਉਹ ਵੀ ਆਪਣੇ ਹਲਕਾ ਵਾਸੀਆਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਹਰ ਸਮੇਂ ਉਪਲਬੱਧ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਪੀ ਐਸ ਪੀ ਸੀ ਐਲ ਵਲੋਂ ਇੰਜ. ਪਰਵਿੰਦਰ ਸਿੰਘ ਖਾਂਬਾ, ਐਸ ਈ, ਇੰਜ. ਹਰਮਿੰਦਰ ਸਿੰਘ ਐਕਸੀਅਨ, ਇੰਜ. ਰਾਜੀਵ ਜਸਵਾਲ ਐੱਸ ਡੀ ਓ, ਇੰਜ. ਸੰਦੀਪ ਸ਼ਰਮਾ ਐੱਸ ਡੀ ਓ, ਹਰਭਜਨ ਸਿੰਘ ਜੇਈ, ਨਿਰਮਲ ਸਿੰਘ ਜੇਈ, ਸਟਾਫ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਗੁਰਮਿੰਦਰ ਸਿੰਘ ਸੈਣੀ, ਪ੍ਰਧਾਨ ਬਲਾਕ-9, ਪਵਿੱਤਰਦੀਪ ਸਿੰਘ, ਪ੍ਰਧਾਨ ਯੂਥ ਕਾਂਗਰਸ ਹਲਕਾ ਸ਼ਾਮ ਚੌਰਾਸੀ, ਗੁਰਜੀਤ ਸਿੰਘ ਜੀਤਾ, ਸੰਮਤੀ ਮੈਂਬਰ, ਮਨਮੋਹਨ ਸਿੰਘ ਸਰਪੰਚ ਨਸਰਾਲਾ, ਅਸ਼ੋਕ ਕੁਮਾਰ ਪੰਚਾਇਤ ਮੈਂਬਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here