ਪਨਬੱਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਕੀਤੀ 25 ਪ੍ਰਤੀਸ਼ਤ ਕੱਟੋਤੀ ਨੂੰ ਪਨਬੱਸ ਯੂਨੀਅਨ ਨਹੀਂ ਕਰੇਗੀ ਬਰਦਾਸ਼ਤ: ਰੇਸ਼ਮ ਗਿੱਲ

ਤਲਵਾੜਾ (ਦ ਸਟੈਲਰ ਨਿਊਜ਼)। ਸ਼ੁਕਰਵਾਰ ਨੂੰ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟਰ ਵਰਕਰਜ਼ ਯੂਨੀਅਨ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪਨਬੱਸ ਮੁਲਾਜ਼ਮਾਂ ਦੀਆ ਤਨਖ਼ਾਹਾਂ ਵਿੱਚ 25 ਪ੍ਰਤੀਸ਼ਤ ਕੱਟ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਸਬੰਧੀ ਪੂਰੇ ਪੰਜਾਬ ਦੇ 18 ਡਿਪੂਆਂ ਅੱਗੇ ਗੇਟ ਰੈਲੀਆਂ ਦਾ ਸਫ਼ਲ ਪ੍ਰੋਗਰਾਮ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ , ਸੈਕਟਰੀ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਵਿੱਚ ਐਂਬੂਲੈਂਸਾਂ ਤੇ ਹਜ਼ੂਰ ਸਾਹਿਬ, ਦਿਲੀ, ਜੈਸਲਮੇਰ ਤੇ ਵੱਖ-ਵੱਖ ਥਾਵਾਂ ਤੇ ਸਖ਼ਤ ਡਿਊਟੀ ਨਿਭਾਉਣ ਵਾਲੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਜਾਂ ਵੱਧ ਤਨਖਾਹਾਂ ਦੇਣ ਦੀ ਬਜਾਏ ਅੱਜ ਇੱਕ ਨਾਂਦਰਸ਼ਹੀ ਫ਼ਰਮਾਨ ਜਾਰੀ ਕਰਦਿਆਂ ਪਨਬੱਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ 25 ਪ੍ਰਤੀਸ਼ਤ ਕੱਟ ਲਗਾਉਣ ਦਾ ਪੱਤਰ ਜਾਰੀ ਕੀਤਾ ਹੈ। ਇਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਤੇ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਹ ਫੈਸਲਾ ਤਰੁੰਤ ਵਾਪਿਸ ਲਿਆ ਜਾਵੇ ਅਤੇ ਮਿਤੀ 10/8/2020 ਤੱਕ ਪੂਰੀਆਂ ਤਨਖ਼ਾਹ ਖਾਂਤੇ ਵਿੱਚ ਪਾਈਆਂ ਜਾਣ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕੇ ਕੀਤਾ ਜਾਵੇ।

Advertisements

ਜੇਕਰ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਯੂਨੀਅਨ ਵਲੋ ਮਜਬੂਰਨ ਤਿੱਖੇ ਸੰਘਰਸ਼ ਕੀਤੇ ਜਾਣਗੇ ਕਿਉਂਕਿ ਪਨਬੱਸ ਦੇ ਮੁਲਾਜਮ ਪਿਛਲੇ 12-13 ਸਾਲਾਂ ਤੋ ਘੱਟ ਤਨਖਾਹਾਂ ਲੈਕੇ ਅਤੇ ਅਣਥੱਕ ਮਿਹਨਤ ਕਰਕੇ ਪਨਬੱਸ ਨੂੰ ਮੁਨਾਫੇ ਵਿੱਚ ਲਿਆਉਣ ਲਈ ਸਹਿਯੋਗ ਕਰਦੇ ਆ ਰਹੇ ਹਨ ਅਤੇ ਕੋਵਿਡ 19 ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵੱਖ ਵੱਖ ਸੂਬਿਆਂ ਵਿੱਚੋਂ ਪ੍ਰਵਾਸੀਆਂ ਨੂੰ ਛੱਡਣ ਲਿਆਉਣ ਲਈ ਅਤੇ ਐਬੁਲੈਂਸਾ ਤੇ ਅਮਰਜੈਨਸੀ ਡਿਊਟੀਆਂ ਨਿਭਾ ਰਹੇ ਪਰ ਅੱਜ ਤਨਖਾਹ ਦੇਣ ਸਮੇਂ ਪਨਬੱਸ ਦੇ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਪਨਬੱਸ ਕੋਲ ਬਜਟ ਨਹੀਂ ਇਹ ਕਹਿ ਕੇ ਕਟੋਤੀ ਕੀਤੀ ਜਾ ਰਹੀ ਹੈ ਅਤੇ ਦੁਜੇ ਪਾਸੇ ਅਫਸਰਾਂ ਵਲੋਂ ਪਨਬੱਸ ਦਾ ਪੈਸੇ ਨੂੰ ਪਾਣੀ ਵਾਂਗ ਰੋੜਿਆਂ ਜਾਂ ਰਿਹਾ ਹੈ ਦੱਸਣ ਯੋਗ ਹੈ ਕਿ 2015 ਤੋਂ ਪੰਜਾਬ ਰੋਡਵੇਜ਼ ਦਾ ਕੋਈ ਬਜਟ ਜਾਂ ਸਪੇਅਰਪਾਰਟ ਨਹੀਂ ਆਈਆਂ ਅਫਸਰਾਂ ਨੇ ਪਨਬੱਸ ਦੇ ਪੈਸੇ ਨੂੰ ਹੀ ਰੋਡਵੇਜ਼ ਤੇ ਵਰਤਿਆ ਗਿਆ ਹੈ ਇੱਥੇ ਹੀ ਬੱਸ ਨਹੀਂ ਟਿਕਟ ਮਸ਼ੀਨਾਂ ਅਤੇ ਉਹਨਾਂ ਦੇ ਟਿਕਟ ਰੋਲਾਂ ਵਿੱਚ ਘਪਲੇ ਸਪੇਅਰਪਾਰਟ ਵਿੱਚ ਘਪਲੇ ਅਤੇ ਪਿਛਲੇ ਸਾਲ ਪਨਬੱਸ ਦੇ ਨਾਮ ਤੋ ਕਰੋੜਾਂ ਰੁਪਏ ਦੀਆਂ ਐਫਡੀਆ ਤੁੜਵਾ ਕੇ ਉਹਨਾਂ ਰੁਪਈਆ ਨੂੰ GPS,VTS  , ਕੰਪਿਊਟਰੀਕਰਨ ਦੇ ਨਾਮ ਤੇ ਮੋਟੀਆਂ ਕਮਿਸ਼ਨਾ ਲਈ ਫਾਲਤੂ ਖਰਚਾ ਕੀਤਾ ਗਿਆ ।

ਅੱਜ ਕੋਰੋਨਾ ਵਿੱਚ ਵੀ ਕੁਰੱਪਸ਼ਨ ਰੁਕੀ ਨਹੀਂ ਸਗੋਂ ਸਰਕਾਰੀ ਬੱਸਾਂ ਨੂੰ ਬੱਸ ਸਟੈਂਡਾ ਤੇ ਘੱਟ ਗਿਣਤੀ ਵਿੱਚ ਭੇਜਣਾ ਕਾਊਂਟਰਾਂ ਤੇ ਘੱਟ ਟਾਇਮ ਦੇਣਾ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਟਾਇਮਾਂ ਵਿੱਚ ਭਰਾਉਣ ਆਦਿ ਕੁਰੱਪਸ਼ਨ ਜ਼ੋਰਾਂ ਤੇ ਹੈ ਸਰਕਾਰੀ ਟਰਾਂਸਪੋਰਟ ਕਦੇ ਘਾਟੇ ਵਿੱਚ ਨਾ ਜਾਵੇ ਜੇਕਰ ਇਸ ਨੂੰ ਖਾਣ (ਕੁਰੱਪਸ਼ਨ) ਵਾਲੇ ਨਾ ਹੋਣ ਪਰ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਸਾਰਾ ਕੁੱਝ ਟਰਾਂਸਪੋਰਟ ਮੰਤਰੀ ਜੀ , ਸੈਕਟਰੀ ਸਾਹਿਬ ਜੀ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਵਾਰ ਵਾਰ ਲਿਖਤੀ ਰੂਪ ਵਿੱਚ ਅਤੇ ਜ਼ੁਬਾਨੀ ਮੀਟਿੰਗ ਵਿੱਚ ਕਹਿਣ ਦੇ ਬਾਵਜੂਦ ਵੀ ਕੋਈ ਇਸ ਨੂੰ ਰੋਕਣ ਲਈ ਤਿਆਰ ਨਹੀਂ ਹੁਣ ਤਾਂ ਕਲੀਅਰ ਹੋ ਗਿਆ ਹੈ ਕਿ ਸਰਕਾਰ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਬਜਾਏ ਇਸ ਨੂੰ ਸ਼ਹਿ ਦੇ ਰਹੀ ਹੈ ਸਰਪ੍ਰਸਤ ਕਮਲ ਕੁਮਾਰ,ਚੈਅਰਮੈਨ ਸਲਵਿੰਦਰ ਸਿੰਘ ਨੇ ਕਿਹਾ ਸਰਕਾਰ ਆਪਣੇ ਮੰਤਰੀਆਂ ਅਤੇ ਅਫਸਰਾਂ ਨੂੰ 13 ਥੱਲੇ ਜਾਂ ਘਰਾਂ ਵਿੱਚ ਬੈਠਿਆ ਨੂੰ ਪੂਰੀਆਂ ਤਨਖਾਹਾਂ ਜੋਂ ਕਰੋੜਾਂ ਰੁਪਏ ਖਾਤਿਆਂ ਵਿੱਚ ਪਾ ਚੁੱਕੀ ਹੈ ਅਤੇ ਨਿਗੁਣੀਆਂ ਤਨਖ਼ਾਹ 10-11 ਹਜ਼ਾਰ ਰੁਪਏ ਲੈ ਕੇ ਕੋਰੋਨਾ ਮਹਾਂਮਾਰੀ ਵਿੱਚ ਐਂਬੂਲੈਂਸਾਂ ਅਤੇ ਰੂਟਾਂ ਤੇ ਲੋਕਾਂ ਨੂੰ ਸਹੂਲਤਾਂ ਦਿੰਦੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾ(ਡਿਊਟੀ) ਕਰਨ ਵਾਲਿਆਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ 25% ਕੱਟ ਲਾਉਣਾ ਆਦਿ ਮਾਰੂ ਪੱਤਰ ਜਾਰੀ ਕਰ ਰਹੀ ਹੈ ਇਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਮਿਤੀ 10/8/2020 ਤੱਕ ਪੂਰੀ ਤਨਖ਼ਾਹ ਵਰਕਰਾਂ ਦੇ ਖਾਤੇ ਵਿੱਚ ਨਾ ਪਾਈ ਤਾਂ ਮਿਤੀ 11ਅਗਸਤ 2020 ਨੂੰ ਪੂਰੇ ਪੰਜਾਬ ਅੰਦਰ ਸਰਕਾਰ ਅਤੇ ਅਫ਼ਸਰਸ਼ਾਹੀ ਦੇ ਪੁਤਲੇ ਫੂਕੇ ਜਾਣਗੇ ਅਤੇ ਯੂਨੀਅਨ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਇਸ ਕਾਨਫਰੰਸ ਮੀਟਿੰਗ ਵਿੱਚ ਕੈਸ਼ੀਅਰ ਬਲਜਿੰਦਰ ਸਿੰਘ, ਜੁਆਇੰਟ ਸਕੱਤਰ ਜਲੋਰ ਸਿੰਘ ਮੀਤ ਪ੍ਰਧਾਨ ਜੋਧ ਸਿੰਘ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here