ਪੰਜਾਬ ਅਚੀਵਮੈਂਟ ਸਰਵੇ ਦੀ ਤਿਆਰੀ ਸੰਬੰਧੀ 6ਵੀਂ ਤੋਂ 12ਵੀਂ ਦਾ ਕੁਇਜ਼ 24 ਅਗਸਤ ਨੂੰ ਹੋਵੇਗਾ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਪੰਜਾਬ ਅਚੀਵਮੈਂਟ ਸਰਵੇ 2020 ਦੀ ਤਿਆਰੀ ਸਬੰਧੀ ਸੈਕੰਡਰੀ ਵਿੰਗ ਵੱਲੋਂ ਸਰਗਰਮੀਆਂ ਤੇਜ਼ ਕਰਦੇ ਹੋਏ ਛੇਵੀ ਤੋਂ ਬਾਰਹਵੀਂ ਜਮਾਤ ਤੱਕ ਦੀ ਪ੍ਰਸ਼ਨੋਤਰੀ (ਕੁਇਜ਼) 24 ਅਗਸਤ ਨੂੰ ਆਯੋਜਤ ਕੀਤੀ ਜਾ ਰਹੀ ਹੈ। ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਸ ਕੁਇਜ਼ ‘ਤੇ ਅਧਾਰਿਤ ਨਤੀਜਿਆਂ ਨਾਲ ਚੰਗੀ ਯੋਜਨਾਬੰਦੀ ਹੋ ਸਕੇਗੀ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਨੇ ਪੰਜਾਬ ਅਚੀਵਮੈਂਟ ਸਰਵੇ ਸਬੰਧੀ ਜਿਲੇ ਦੇ ਡੀਐਮਜ ਨਾਲ ਮੀਟਿੰਗ ਕਰਦੇ ਹੋਏ ਕੀਤਾ।

Advertisements

ਉਹਨਾਂ ਕਿਹਾ ਕਿ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਪ੍ਰਮੁੱਖ ਛੇ ਵਿਸ਼ਿਆਂ ਪੰਜਾਬੀ, ਹਿੰਦੀ, ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਹਿਸਾਬ ਅਤੇ ਸੀਨੀਅਰ ਸੈਕੰਡਰੀ ਜਮਾਤਾਂ (ਗਿਆਰਵੀਂ ਅਤੇ ਬਾਰਹਵੀ) ਦੇ ਮੁੱਖ ਪੰਜ ਵਿਸ਼ਿਆਂ ਦਾ ਆਨਲਾਈਨ ਟੈਸਟ ਲੈਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੀ ਜਾਂਚ ਕਰਨਾ ਹੈ। ਇਹ ਆਨਲਾਈਨ ਟੈਸਟ ਅਪ੍ਰੈਲ, 2020 ਤੋਂ ਜੁਲਾਈ 22 ਤੱਕ ਨਿਰਧਾਰਿਤ ਕੀਤੇ ਪਾਠਕ੍ਰਮ ਵਿੱਚਲੇ ਸਿੱਖਣ ਪਰਿਣਾਮਾਂ ‘ਤੇ ਅਧਾਰਿਤ ਹੀ ਹੋਵੇਗਾ। ਪੰਜਾਬ ਅਚੀਵਮੈਂਟ ਸਰਵੇਖਣ ਦੀ ਤਿਆਰੀ ਸਬੰਧੀ ਹੋ ਰਹੇ ਆਨਲਈਨ ਕੁਇਜ਼ ਦੇ ਪੈਟਰਨ ਸਬੰਧੀ ਡਿਪਟੀ ਡੀ.ਈ.ਓ. ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਹਾਲ ਦੀ ਘੜੀ ਪ੍ਰਸ਼ਨ ਪੱਤਰ ਦੀ ਬਣਤਰ ਪੰਜਾਬ ਅਚੀਵਮੈਂਟ ਸਰਵੇ ਦੇ ਨਮੂਨੇ ਨਾਲੋਂ ਕਾਫੀ ਸਰਲ ਰੱਖੀ ਗਈ ਹੈ।

ਛੇਵੀਂ ਤੋਂ ਦਸਵੀਂ ਜਮਾਤ ਦੇ ਛੇ ਵਿਸ਼ਿਆਂ ਦੇ 5-5 ਪ੍ਰਸ਼ਨ ਹੋਣਗੇ ਅਤੇ ਗਿਆਰਵੀਂ ਅਤੇ ਬਾਰਹਵੀ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਦੇ ਪੰਜ-ਪੰਜ ਪ੍ਰਸ਼ਨ ਹੋਣਗੇ। ਇਹ ਬਹੁ-ਵਿਕਲਪੀ ਪ੍ਰਸ਼ਨ ਸਿੱਖਣ ਅਧਾਰਿਤ ਪਰਿਣਾਮਾਂ ਜਾਂ ਸਥਿਤੀ ਅਧਾਰਿਤ ਹੋਣਗੇ। ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਸਕੂਲ ਮੁਖੀਆਂ ਰਾਹੀਂ ਇਸ ਸਬੰਧੀ ਅਗਾਉਂ ਜਾਣਕਾਰੀ ਦਿੱਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਪਹਿਲਾਂ ਹੀ ਗੂਗਲ ਕੁਇਜ਼ ਰਾਹੀਂ ਵਿਦਿਆਰਥੀਆਂ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਆਨਲਾਈਨ ਟੈਸਟ ਸਬੰਧੀ ਲਿੰਕ 24 ਅਗਸਤ ਨੂੰ ਸਵੇਰੇ 6 ਵਜੇ ਪੰਜਾਬ ਐਜੂਕੇਅਰ ਐਪ ਅਤੇ ਜ਼ਿਲ•ਾ ਮੈਂਟਰਾਂ ਰਾਹੀਂ ਸਾਂਝਾ ਕਰ ਦਿੱਤਾ ਜਾਵੇਗਾ ਜੋ ਕਿ ਪੂਰੇ ਇੱਕ ਦਿਨ ਲਈ ਉਪਲਬਧ ਰਹੇਗਾ।  

ਜਿਕਰਯੋਗ ਹੈ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਸੈਕੰਡਰੀ ਵਿੰਗ ਦੇ ਅਧਿਕਾਰੀਆਂ, ਸਕੂਲ ਮੁਖੀਆਂ, ਪੜੋ ਪੰਜਾਬ ਟੀਮਾਂ ਤੇ ਅਧਿਆਪਕਾਂ ਨਾਲ ਸਰਵੇਖਣ ਦੀਆਂ ਤਿਆਰੀਆਂ ਸਬੰਧੀ ਹਫਤਾਵਾਰ ਮੁਲਾਂਕਣ ਕਰਨ ਲਈ ਹਫਤਾਵਾਰੀ ਆਨਲਾਈਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਵਿਭਾਗ ਵੱਲੋਂ ਸਰਵੇ ਸਬੰਧੀ ਪੋਸਟਰ ਬਣਾਕੇ, ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਬਹੁਤ ਸਾਰੇ ਅਧਿਆਪਕਾਂ ਪਿੰਡਾਂ-ਸ਼ਹਿਰਾਂ ‘ਚ ਪੋਸਟਰ ਲਗਾ ਰਹੇ ਹਨ ਅਤੇ ਸਪੀਕਰਾਂ ਰਾਹੀਂ ਮਾਪਿਆਂ, ਆਮ ਲੋਕਾਂ ਤੇ ਮਹਿਤਬਰ ਸਖਸ਼ੀਅਤਾਂ ਨੂੰ ਸਰਵੇਖਣ ਪ੍ਰਤੀ ਜਾਗਰੂਰਕ ਕਰ ਰਹੇ ਹਨ। ਇਸ ਮੌਕੇ ਤੇ ਡੀਐਸਐਮ ਬਲਵਿੰਦਰ ਸੈਣੀ,  ਡੀਐਮ ਸਾਇੰਸ ਸੰਜੀਵ ਸਰਮਾ, ਡੀਐਮ ਗਣਿਤ ਅਮਿਤ ਵਸਸਿਟ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here