ਬਾਬਾ ਸਾਹਿਬ ਟਾਇਗਰ ਫੋਰਸ ਵਜ਼ੀਫ਼ਾ ਘੋਟਾਲੇ ਦੇ ਮੰਤਰੀਆਂ ਦੇ ਪੁਤਲੇ ਫੂਕ ਕੇ ਸਰਕਾਰ ਖਿਲਾਫ ਕਰੇਗੀ ਵਿਰੋਧ

ਮਾਹਿਲਪੁਰ (ਦ ਸਟੈਲਰ ਨਿਊਜ਼)। ਬਾਬਾ ਸਾਹਿਬ ਟਾਇਗਰ ਫੋਰਸ ਦੀ ਮੀਟਿੰਗ ਜਿਲਾ ਪ੍ਰਧਾਨ ਹੈਪੀ ਮੇਹਟੀਆਣਾ  ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਬ ਪ੍ਰਧਾਨ ਨਰਿੰਦਰ ਨਹਿਰੂ ਹਾਜਰ ਹੋਏ।  ਇਸ ਮੌਕੇ ਨਹਿਰੂ ਨੇ ਆਏ ਨੌਜਵਾਨਾ ਨੂੰ ਆਪਣੇ ਸੰਬੋਧਨ ਵਿਚ ਕਿਹਾ ਪੰਜਾਬ ਸਰਕਾਰ ਖ਼ਜ਼ਾਨਾ ਭਰਨ ਲਈ ਗਰੀਬਾਂ ਨੂੰ ਚਲਾਨਾ  ਦੇ ਨਾਮ ਤੇ ਲੁੱਟਣ ਤੇ ਹੋਈ ਹੈ  ਦੂਸਰੇ ਪਾਸੇ ਪੰਜਬ ਸਰਕਾਰ ਦੇ ਮੰਤਰੀ ਦਲਿਤ ਭਾਈਚਾਰੇ ਦੇ ਖਿਲਾਫ ਆਪਣੀ ਗੰਦੀ ਮਾਨਸਿਕਤਾ ਦਿਖਾਂਦੇ ਹੋਈ ਸੈਂਟਰ ਸਰਕਾਰ ਵਲੋਂ ਸਕਾਲਰਸ਼ਿਪ ਦੇ ਪੈਸੇ ਭੇਜੇ ਸੀ।

Advertisements

ਉਹ ਡਕਾਰ ਗਏ ਤੇ ਦਲਿਤ ਬੱਚਿਆਂ ਦੇ ਭਵਿੱਖ ਨੂੰ ਖਤਮ ਕਰਨ ਤੇ ਆਏ ਹੋਏ ਨੇ ਪੰਜਬ ਸਰਕਾਰ ਵਿਚ ਬੈਠੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਕਿਸੇ ਵੀ ਮੰਤਰੀ ਜਾਂ ਐਮ ਐਲ ਏ ਨੂੰ ਆਪਣੇ ਸਮਾਜ ਦਾ ਦੁੱਖ ਨਜਰ ਨਹੀਂ ਆ ਰਿਹਾ। ਇਹ ਲੋਕ ਰਿਜਰਵੇਸ਼ਨ ਦਾ ਲਾਭ ਲੈ ਕੇ ਐਮ ਐਲ ਏ ਜਾਂ ਮੰਤਰੀ ਤਾਂ ਬਣ ਗਏ ਪਰ ਗਰੀਬਾਂ ਦੀ ਬਾਂਹ ਨਹੀਂ ਫੜ ਰਹੇ। ਜੇ ਕਰ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਬਾਬਾ ਸਾਹਿਬ ਟਾਇਗਰ ਫੋਰਸ ਇਹਨਾਂ ਮੰਤਰੀਆਂ ਦੇ ਪੁਤਲੇ ਫੂਕ ਕੇ ਸਰਕਾਰ ਦਾ ਵਿਰੋਧ ਕਰੇਗੀ। ਇਸ ਮੌਕੇ ਜਿਲਾ ਪ੍ਰਧਾਨ ਹੈਪੀ ਮੇਹਟੀਆਣਾ, ਗੌਰਵ ਸ਼ਾਮ ਚੁਰਾਸੀ , ਮਨੀ ਬੰਗਾ, ਅਜੈ, ਲਕਸ਼, ਹਨੀ , ਰਾਹੁਲ, ਨੋਨਾ, ਹਰਪਾਲ, ਗੁਰਿੰਦਰ, ਸਨੀ, ਕਾਕਾ, ਬਲਜੀਤ, ਅਭੀ, ਰਜਤ, ਸਨੀ ਮੇਘੋਵਾਲ ਹਾਜਰ ਸਨ।

LEAVE A REPLY

Please enter your comment!
Please enter your name here