Sunday, October 18, 2026
Home Punjab ਕਿਸਾਨ ਧਰਤੀ ਤੇ ਵਾਤਾਵਰਣ ਨੂੰ ਬਚਾਉਣ ਵਿੱਚ ਜਿਲਾ ਪ੍ਰਸ਼ਾਸਨ ਦਾ ਕਰਨ ਸਹਿਯੋਗ:...

ਕਿਸਾਨ ਧਰਤੀ ਤੇ ਵਾਤਾਵਰਣ ਨੂੰ ਬਚਾਉਣ ਵਿੱਚ ਜਿਲਾ ਪ੍ਰਸ਼ਾਸਨ ਦਾ ਕਰਨ ਸਹਿਯੋਗ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਮਹਾਂਮਾਰੀ ਦੇ ਚਲਦਿਆਂ ਅਜਿਹੀ ਸਥਿਤੀ ਵਿੱਚ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਦੇ ਹਵਾਲੇ ਕਰ ਦੇਣਾ ਹੋਰ ਵੀ ਖਤਰਨਾਕ ਹੋ ਸਕਦਾ ਹੈ, ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨੀ ਹੈ, ਇਸ ਕਾਰਜ ਵਿੱਚ ਕਿਸਾਨ ਜਿਲਾ ਪ੍ਰਸ਼ਾਸਨ  ਦਾ ਸਹਿਯੋਗ ਕਰ ਸਕਦੇ ਹਨ ਅਤੇ ਕਿਸਾਨਾਂ ਨੂੰ ਅਪਣਾ ਇਰਾਦਾ ਪੱਕਾ ਕਰਨਾ ਹੋਵੇਗਾ ਕਿ ਇਸ ਸਾਲ ਬਿਨਾਂ ਪਰਾਲੀ ਨੂੰ ਅੱਗ ਲਗਾਇਆ ਕਣਕ ਦੀ ਬਿਜਾਈ ਕਰਨੀ ਹੈ । ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਉਹਨਾਂ ਕਿਹਾ ਕਿ ਝੋਨੇ ਦੀ ਵਾਢੀ ਦੇ ਚੱਲਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਜਿਲਾ ਪ੍ਰਸਾਸਨ ਦਾ ਸਾਥ ਦੇਣ। ਉਹਨਾਂ ਕਿਹਾ ਕਿ ਸਾਨੂੰ ਕਿਸਾਨ ਦੀ ਹਰ ਮੁਸ਼ਿਕਲ ਦਾ ਪਤਾ ਹੈ, ਪਰ ਮੁਸ਼ਿਕਲਾਂ ਵਿਚੋਂ ਸੂਝ-ਸਮਝ ਨਾਲ ਹੱਲ ਕਰਨ ਵਿਚ ਕਾਮਯਾਬੀ ਹੈ। ਉਹਨਾਂ ਕਿਹਾ ਕਿ ਜਿਵੇਂ ਕਈ ਲੋਕ ਕਿਸਾਨ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਸੰਭਾਲਦੇ ਹਨ, ਗੁਜਰ ਭਾਈਚਾਰੇ ਨੂੰ ਪਰਾਲੀ ਵੇਚ ਦਿੰਦੇ ਹਨ ਅਤੇ ਪੈਸੇ ਕਮਾ ਰਹੇ ਹਨ, ਉਸ ਤਰਾਂ ਕਿਸਾਨ ਵੀਰ ਵੀ ਸਾਂਝੇ ਤੌਰ ਤੇ ਸੰਦ ਖਰੀਦ ਕੇ ਅਜਿਹੀ ਪਹਿਲ ਕਰ ਸਕਦੇ ਹਨ, ਸਰਕਾਰ ਅਜਿਹੀ ਮਸ਼ੀਨਰੀ ਲਈ ਕਿਸਾਨ ਨੂੰ ਸਬਸਿਡੀ ਦੇ ਰਹੀ ਹੈ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ ਜਿਲਾ ਪਠਾਨਕੋਟ ਵਿੱਚ ਪਰਾਲੀ ਨੂੰ ਅੱਗ ਲਗਾਉਂਣ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਈ ਹੈ ਪਿਛਲੇ ਸਾਲ ਜਿਲਾ ਪਠਾਨਕੋਟ ਵਿੱਚ ਕੇਵਲ 2 ਮਾਮਲੇ ਹੀ ਸਾਹਮਣੇ ਆਏ ਸਨ। ਉਹਨਾਂ ਕਿਹਾ ਕਿ ਇਸ ਸਾਲ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਜਿਲਾ ਪ੍ਰਸਾਸਨ ਦਾ ਸਹਿਯੋਗ ਕਰੋ ਅਤੇ ਬਿਨਾਂ ਪਰਾਲੀ ਨੂੰ ਅੱਗ ਲਗਾਏ ਹੀ ਖੇਤੀ ਕਰੋ ਇਸ ਨਾਲ ਜਿੱਥੇ ਵਾਤਾਵਰਣ ਸੰਭਲਿਆ ਰਹੇਗਾ ਉੱਥੇ ਜੋ ਸਮਾਂ ਕਰੋਨਾ ਮਹਾਂਮਾਰੀ ਦਾ ਚਲ ਰਿਹਾ ਹੈ ਉਸ ਤੇ ਵੀ ਕੰਟਰੋਲ ਰਹੇਗਾ।
ਉਹਨਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ, ਇਕ ਤਾਂ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਾਂ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਦੇ ਕੀ ਲਾਭ ਹਨ, ਇਸ ਕੰਮ ਲਈ ਕਿਸਾਨਾਂ ਨੂੰ ਕਿਰਾਏ ਉਤੇ ਸੰਦ ਵੀ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੋਵੇਗਾ। ਜੇਕਰ ਲੋਕ ਇਸ ਨੂੰ ਪਰਾਲੀ ਖੇਤ ਵਿਚ ਵਾਹ ਦੇਣ ਤਾਂ ਇਸ ਦਾ ਫਾਇਦਾ ਵੀ ਕਿਸਾਨ ਨੂੰ ਚੰਗੀ ਉਪਜ ਦੇ ਰੂਪ ਵਿਚ ਮਿਲਦਾ ਹੈ। ਉਹਨਾਂ ਕਿਹਾ ਕਿ ਕਿਸਾਨ ਨੂੰ ਜੁਰਮਾਨਾ ਕਰਨਾ ਜਾਂ ਪੁਲਿਸ ਕੋਲ ਐਫਆਈਆਰ ਜਾਂ ਹੋਰ ਸਖਤੀ ਤਾਂ ਆਖਰੀ ਰਸਤਾ ਹੈ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਿਸਾਨ ਭਾਈਚਾਰੇ ਨੂੰ ਸਮਝਾ ਕੇ ਪ੍ਰੇਰ ਕੇ ਚੰਗੇ ਪਾਸੇ ਲਗਾਈਏ।

Advertisements

LEAVE A REPLY

Please enter your comment!
Please enter your name here