ਰਾਸ਼ਟਰੀ ਪ੍ਰਤਿਭਾ ਖੋਜ ਮੁਕਾਬਲਿਆਂ ਲਈ ਸਿੱਖਿਆ ਵਿਭਾਗ ਵੱਲੋਂ ਵਿਆਪਕ ਤਿਆਰੀਆਂ ਆਰੰਭ

ਪਠਾਨਕੋਟ (ਦ ਸਟੈਲਰ ਨਿਊਜ਼)। 13 ਦਸੰਬਰ ਨੂੰ ਹੋਣ ਵਾਲੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਦਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿੱਚ ਵਿਸ਼ੇਸ਼ ਯੋਜਨਾਬੰਦੀ ਤਿਆਰ ਕਰ ਲਈ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ‘ਤੇ ਅਧਾਰਿਤ ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਤੇ ਮਾਪਿਆਂ ਨੂੰ ਪ੍ਰੀਖਿਆ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆ ਦੀ ਤਿਆਰੀ ਦਾ ਸੁਚਾਰੂ ਸੰਚਾਲਨ ਤੇ ਨਿਗਰਾਨੀ ਲਈ ਪਠਾਨਕੋਟ ਜ਼ਿਲੇ ਦੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ.ਜਗਜੀਤ ਸਿੰਘ ਨੂੰ ਜ਼ਿਲਾ ਪ੍ਰੋਜੈਕਟ ਡਾਇਰੈਕਟਰ (ਐੱਨ.ਟੀ.ਐੱਸ.ਈ.) ਨਿਯੁਕਤ ਕੀਤਾ ਗਿਆ ਹੈ।

Advertisements

ਸ. ਜਗਜੀਤ ਸਿੰਘ ਨੇ ਦੱਸਿਆ ਕਿ ਉਪ-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਨੂੰ ਜ਼ਿਲਾ ਪ੍ਰੋਜੈਕਟ ਕੋਆਰਡੀਨੇਟਰ (ਐੱਨ.ਟੀ.ਐੱਸ.ਈ.) ਨਿਯੁਕਤ ਕੀਤਾ ਗਿਆ ਹੈ। ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲਾ ਸੈਂੰਟਰ ਨੂੰ ਜ਼ਿਲਾ ਪ੍ਰੋਜੈਕਟ ਮੈਂਟਰ (ਐੱਨ.ਟੀ.ਐੱਸ.ਈ.) ਅਤੇ ਬਲਾਕ ਮੈਂਟਰ ਨੂੰ ਬਲਾਕ ਪ੍ਰੋਜੈਕਟ ਮੈਂਟਰ (ਐੱਨ.ਟੀ.ਐੱਸ.ਈ.) ਅਤੇ ਸਕੂਲ ਮੁਖੀ ਨੂੰ ਸਕੂਲ ਪ੍ਰੋਜੈਕਟ ਕੋਆਰਡੀਨੇਟਰ (ਐੱਨ.ਟੀ.ਐੱਸ.ਈ.) ਨਿਯੁਕਤ ਕੀਤਾ ਗਿਆ ਹੈ। ਡੀ.ਈ.ਓ. ਜਗਜੀਤ ਸਿੰਘ ਨੇ ਦੱਸਿਆ ਹੈ ਕਿ ਉਪਰੋਕਤ ਅਹੁਦਿਆਂ ‘ਤੇ ਨਿਯੁਕਤ ਅਧਿਕਾਰੀ/ਕਰਮਚਾਰੀ ਸਕੂਲਾਂ ਚੋਂ ਪ੍ਰੀਖਿਆ ਲਈ ਦਾਅਵੇਦਾਰ ਵਿਦਿਆਰਥੀਆਂ ਦੀ ਪਛਾਣ ਕਰਣਗੇ। ਨਾਲ ਹੀ ਜ਼ਿਲੇ ਦੇ ਰਿਸੋਰਸ ਪਰਸਨਜ਼ ਵੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦਾ ਕੰਮ ਕਰਨਗੇ। ਇਸ ਸਬੰਧੀ ਉਹ (ਡੀ.ਈ.ਓ.) ਜ਼ਿਲ•ਾ, ਬਲਾਕ, ਸਕੂਲ ਪੱਧਰ ‘ਤੇ ਅਧਿਆਪਕਾਂ ਨਾਲ ਮੀਟਿੰਗਾਂ ਵੀ ਕਰਨਗੇ।

ਉਨਾਂ ਦੱਸਿਆ ਕਿ ਕੋਚਿੰਗ ਸਬੰਧੀ ਸਮੱਗਰੀ ਤਿਆਰ ਕਰਨ ਲਈ ਮੁੱਖ ਦਫਤਰ ਵੱਲੋਂ ਬਣਾਈ ਗਈ 12 ਅਧਿਆਪਕਾਂ (ਮਾਹਿਰਾਂ) ਦੀ ਕੋਰ ਕਮੇਟੀ ਐੱਨਟੀਐੱਸਈ ਪ੍ਰੀਖਿਆ ਦੀ ਤਿਆਰੀ ਲਈ ਨਿਰਧਾਰਿਤ ਰੂਪਰੇਖਾ ਅਨੁਸਾਰ ਸਮੱਗਰੀ ਤਿਆਰ ਕਰਵਾ ਕੇ ਪੰਜਾਬ ਐਜੂਕੇਅਰ ਐਪ’ਤੇ ਅਪਲੋਡ ਕਰਵਾਵੇਗੀ। ਜਿਸ ਦਾ ਵਿਦਿਆਰਥੀ ਫਾਇਦਾ ਉਠਾ ਸਕਦੇ ਹਨ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀ ਉਚਿਤ ਨਿਗਰਾਨੀ ਤੇ ਨਿਰੀਖਣ ਲਈ 15 ਦਿਨਾਂ ਬਆਦ ਜ਼ਿਲਾ ਸਿੱਖਿਆ ਅਫ਼ਸਰ (ਸੈ.) ਆਪਣੀ ਟੀਮ ਨਾਲ ਰਿਵਿਊ ਮੀਟਿੰਗ ਕਰਨਗੇ ਅਤੇ ਪ੍ਰਕਿਰਿਆ ਸਬੰਧੀ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਹਿਤ ਕਰਨ ਲਈ ਪ੍ਰਚਾਰ ਪ੍ਰਸਾਰ ਵੀ ਕਰਨਗੇ। ਜਿਹੜੇ ਵਿਦਿਆਰਥੀ ਇਸ ਮੁਕਾਬਲੇ ਵਿੱਚ ਸਫ਼ਲ ਹੋਣਗੇ ਉਹਨਾਂ ਦੇ ਮਾਪਿਆਂ ਨੂੰ ਵਜੀਫੇ ਸਬੰਧੀ ਜਿਲੇ ਦੇ ਅਧਿਕਾਰੀ ਅਤੇ ਕਰਮਚਾਰੀ ਸਮੇਂ-ਸਮੇਂ ‘ਤੇ ਜਾਣੂੰ ਕਰਵਾਉਣਗੇ। ਇਸ ਦੇ ਨਾਲ ਹੀ ਐੱਸ.ਸੀ.ਈ.ਆਰ.ਟੀ. ਪੰਜਾਬ ਨੇ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਵਿਭਾਗ ਵੱਲੋਂ ਕੋਈ ਵੀ ਸੀਮਾ ਤੈਅ ਨਹੀਂ ਕੀਤੀ ਗਈ ਹੈ। ਇਸ ਵਿੱਚ ਰਾਜ ਦੇ ਹਰੇਕ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ, ਐਸੋਸੀਏਟ ਸਕੂਲਾਂ ਦੇ ਦਸਵੀਂ ਜਮਾਤ ਵਿੱਚ ਪੜਦੇ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਮੌਕੇ ਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here