‘ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਆਈਲੈਟਸ ਕੋਚਿੰਗ ਲਈ ਦਾਖਲਾ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਭਲਾਈ ਸਕੀਮ ਤਹਿਤ ‘ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਹੁਸ਼ਿਆਰਪੁਰ ਵਿਖੇ ਆਈਲੈਟਸ ਕੋਚਿੰਗ ਸੈਂਟਰ ਹੁਸ਼ਿਆਰਪੁਰ ਜੋ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਚਲਾਇਆ ਜਾ ਰਿਹਾ ਹੈ,  ਇਕ ਉਚ ਦਰਜੇ ਦਾ ਅਦਾਰਾ ਹੈ। ਇਹ ਸੈਂਟਰ ਵਿਦਿਆਰਥੀਆਂ ਨੂੰ ਬਹੁਤ ਵਧੀਆ ਸਿਖਲਾਈ ਦੇ ਕੇ ਉਨਾਂ ਦੇ ਉਜਵੱਲ ਭਵਿੱਖ ਨੂੰ ਬਹੁਤ ਫਾਇਦਾ ਪਹੁੰਚਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸੈਂਟਰ ਵਿੱਚ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਤੋਂ ਇਲਾਵਾ ਸਿਵਲੀਅਨ ਬੱਚਿਆਂ ਨੂੰ ਵੀ ਨਾਮਤਰ ਫੀਸ ‘ਤੇ ਸਿਖਲਾਈ ਦਿੱਤੀ ਜਾਂਦੀ ਹੈ। ਇਨਾਂ ਕਲਾਸਾਂ ਵਿੱਚ ਸਾਬਕਾ ਸੈਨਿਕਾਂ, ਉਨਾਂ ਦੇ ਬੱਚਿਆਂ, ਵਿਧਵਾਵਾਂ ਅਤੇ ਸਿਵਲ ਦੇ ਗਰੀਬ ਪਰਿਵਾਰਾਂ ਤੋਂ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਂਦੀ ਬਲਕਿ ਕੁਝ ਪ੍ਰਬੰਧਕੀ ਖਰਚੇ ਹੀ ਲਏ ਜਾਂਦੇ ਹਨ।

Advertisements

ਉਨਾਂ ਦੱਸਿਆ ਕਿ ਦਾਖਲੇ ਲਈ ਉਮੀਦਵਾਰ ਆਪਣੇ ਅਸਲੀ ਸਰਟੀਫਿਕੇਟ ਲੈ ਕੇ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 10 ਵਜੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਪਹੁੰਚਣ। ਉਨਾਂ ਯੋਗ ਉਮੀਦਵਾਰਾਂ ਨੂੰ ਇਸ ਸਕੀਮ ਦਾ ਭਰਪੂਰ ਫਾਇਦਾ ਲੈਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਸੈਂਟਰ ਵਿੱਚ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਉਚ ਦਰਜੇ ਦੇ ਸ਼ਹਿਰੀ ਬਣਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਜਿਸ ਵਿੱਚ ਵਿਚਾਰ-ਵਟਾਂਦਰਾ, ਰੈਗੂਲਰ ਪ੍ਰਸਨਲ ਇੰਟਰਵਿਊ ਅਤੇ ਪ੍ਰੈਜੈਂਟੇਸ਼ਨ ਵਗੈਰਾ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇੰਟਰਵਿਊ ਦੇਣ ਦੇ ਤਰੀਕੇ ਵੀ ਦੱਸੇ ਜਾਂਦੇ ਹਨ। ਉਨਾਂ ਦੱਸਿਆ ਕਿ ਸੈਂਟਰ ਵਿੱਚ ਰੈਗੂਲਰ ਤੌਰ ‘ਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਕਮਜ਼ੋਰ ਵਿਦਿਆਰਥੀਆਂ ਵਾਸਤੇ ਸਪੈਸ਼ਲ ਗ੍ਰਾਮਰ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਲੋੜੀਂਦੇ ਦਸਤਾਵੇਜ਼ ਦੀ ਅਸਲ ਤੇ ਫੋਟੋ ਕਾਪੀ ਅਤੇ ਆਪਣਾ ਕੋਰੋਨਾ ਟੈਸਟ ਕਰਵਾ ਕੇ ਨੈਗਟਿਵ ਰਿਪੋਰਟ ਨਾਲ ਲੈ ਕੇ ਆਉਣ। ਉਮੀਦਵਾਰ ਇੰਸਟੀਚਿਊਟ ਵਿੱਚ ਹਾਜ਼ਰ ਹੋਣ ਲਈ ਆਪਣੀ ਅਤੇ ਆਪਣੇ ਮਾਤਾ-ਪਿਤਾ ਦੀ ਸਹਿਮਤੀ ਲਿਖਤੀ ਰੂਪ ਵਿੱਚ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ 98763-76085 ਅਤੇ 01882-222013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here