ਮੰਤਰੀ ਅਰੋੜਾ ਨੇ ਸ.ਸ.ਸ.ਸਮਾਰਟ ਸਕੂਲ ਪਿਪਲਾਂਵਾਲਾ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ, ਵਿਜੈ ਇੰਦਰ ਸਿੰਗਲਾ ਸਿੱਖਿਆ ਮੰਤਰੀ ਦੀ ਯੋਗ ਅਗਵਾਈ ਹੇਠ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ aਪਰਾਲਿਆਂ ਸਦਕਾ ਪੰਜਾਬ ਦੇ ਸਮਾਰਟ ਸਕੂਲਾਂ ਦਾ ਆਨ ਲਾਈਨ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ ।ਸਰਕਾਰੀ ਸੀਨੀ. ਸੈਕੰ. ਸ਼ਮਾਰਟ ਸਕੂਲ ਪਿੱਪਲਾਂਵਾਲਾ ਦਾ ਰਸਮੀ ਤੌਰ ਤੇ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵਲੋਂ ਆਪਣੇ ਕਰ-ਕਮਲਾਂ ਨਾਲ਼ ਉਚੇਚੇ ਤੌਰ ਤੇ ਸਕੂਲ ਪਹੁੰਚਕੇ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਸਭਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੀਵਿਦਿਆਰਥੀਆਂ ਨੂੰ ਉਚਿਤ ਸਹੂਲਤਾਂ ਅਤੇ ਵਧੀਆ ਮਹੌਲ ਮਿਲ਼ ਰਿਹਾ ਹੈ।ਉਹਨਾਂ ਕਿਹਾ ਕਿ ਹੁਸ਼ਿਆਰਪੁਰ ਵਿਧਾਨਸਭਾ ਹਲਕੇ ਦੇ ਬਹੁਤੇ ਸਕੂਲ ਸਮਾਰਟ ਬਣ ਚੁੱਕੇ ਹਨ।

Advertisements

ਜਿਹਨਾਂ ਵਿੱਚ ਕਈ ਆਧੁਨਿਕ ਸਹੂਲਤਾਂ ਜਿਵੇਂ ਸਮਾਰਟ ਕਲਾਸਰੂਮ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਆਰ. ਓ. ਸਿਸਟਮ, ਆਧੁਨਿਕ ਵਾਸ਼ਰੂਮ, ਸੀ.ਸੀ. ਟੀ. ਵੀ. ਕੈਮਰੇ, ਐਜੁਕੇਸ਼ਨਲ ਪਾਰਕ, ਖੂਬਸੂਰਤ ਰੰਗਦਾਰ ਫਰਨੀਚਰ, ਸਮਾਰਟ ਯੂਨੀਫਾਰਮ ਆਦਿ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਸਕੂਲ ਪ੍ਰਸ਼ੰਸਾ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਪਿੱਪਲਾਂਵਾਲਾ ਸਕੂਲ ਨੂੰ ਹੋਰ ਬੇਹਤਰ ਬਣਾਉਣ ਲਈ ਉਹਨਾਂ ਵਲੋਂ ਵਿਸ਼ੇਸ਼ ਯੋਜਨਾ ਉਲੀਕੀ ਜਾਵੇਗੀ। ਜਿਲਾ ਸਿੱਖਿਆ ਅਫਸਰ ਸੰਜੀਵ ਗੌਤਮ ਨੇ ਸਕੂਲ ਦੀ ਬਦਲੀ ਹੋਈ ਨੁਹਾਰ ਅਤੇ ਸਕੂਲ ਪ੍ਰਬੰਧਾਂ ਦੀ ਖੂਬ ਪ੍ਰਸ਼ੰਸਾ ਕੀਤੀ। ਸਕੂਲ ਦੀਆਂ ਵਿਦਿਆਰਥਣਾਂ ਮੁਸਕਾਨ ਅਤੇ ਮੋਨਿਕਾ ਬਹਿਲ ਨੇ ਆਪਣੇ ਸਮਾਰਟ ਸਕੂਲ ਸਬੰਧੀ ਖੁਸ਼ੀ ਜਾਹਰ ਕਰਦਿਆਂ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਹਰਜਿੰਦਰ ਕੌਰ ਨੇ ਮੁੱਖ-ਮਹਿਮਾਨ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਉੱਪਜਿਲਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ,ਡਾਈਟ ਪ੍ਰਿੰਸੀਪਲ ਅਰਚਨਾ ਅਗਰਵਾਲ,  ਸਾਬਕਾ ਪ੍ਰਧਾਨ ਨਗਰ ਕਾਉਂਸਲ ਸਰਵਣਸਿੰਘ, ਚੇਅਰਮੈਨ ਰਾਕੇਸ਼ ਮਰਵਾਹਾ, ਬ੍ਰਹਮਸ਼ੰਕਰ ਜਿੰਪਾ, ਮਨੀ ਸਿੱਧੂ, ਅਵਤਾਰ ਸਿੰਘ ਧਾਮੀ, ਜਗਰੂਪ ਸਿੰਘ ਧਾਮੀ, ਜਸਵੰਤ ਰਾਏ ਕਾਲ਼ਾ, ਦੇਸ਼ਰਾਜ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਲੰਬੜਦਾਰ, ਹਰਭਜਨ ਸਿੰਘ, ਬਲਵਿੰਦਰ ਕੁਮਾਰ, ਚੇਅਰਪਰਸਨ ਰਮੇਸ਼ ਕਾਂਤਾ, ਭੁਪਿੰਦਰ ਕੌਰ, ਰਜਵੰਤ ਕੌਰ, ਬਬੀਤਾ ਰਾਣੀ ਵੱਡੀ ਗਿਣਤੀ ‘ਚ ਬੱਚਿਆਂ ਦੇ ਮਾਪੇ ਅਤੇ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here