ਪੰਜਾਬ ਪ੍ਰਾਪਤੀ ਸਰਵੇਖਣ ਅੱਜ ਤੋਂ ਸ਼ੁਰੂ, ਸਿੱਖਿਆ ਵਿਭਾਗ ਨੇ ਕੀਤੀ ਤਿਆਰੀ ਮੁਕੰਮਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਹੋਏ ਸਰਬਪੱਖੀ ਵਿਕਾਸ ਦੇ ਮੁਲਾਂਕਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਰਾਜ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) ਦਾ ਆਖਰੀ ਗੇੜ ਭਲਕੇ ਤੋਂ ਆਰੰਭ ਹੋ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਆਪਣੀਆਂ ਵਿਕਾਸ਼ਸ਼ੀਲ ਵਿੱਦਿਅਕ ਗਤੀਵਿਧੀਆਂ ਦਾ ਮੁਲਾਂਕਣ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਮੁਲਾਂਕਣ (ਪੈਸ) ਦੇ ਨਾਲ-ਨਾਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ, ਅਰਧ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਤੰਬਰ ਮਹੀਨੇ ਤੱਕ ਦੇ ਪਾਠਕ੍ਰਮ ਦੇ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਦਾ ਪੱਧਰ ਜਾਂਚਣ ਲਈ ਭਲਕੇ 11 ਨਵੰਬਰ ਤੋਂ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ।

Advertisements

ਜਿਸ ਸਬੰਧੀ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਬਾਰਵੀਂ ਤੱਕ ਦੀ ਡੇਟ ਸ਼ੀਟ ਵੀ ਜਾਰੀ ਕਰ ਦਿੱਤੀ ਹੈ। ਜਿਲਾ ਸਿੱਖਿਆ ਅਫਸਰ (ਐਲੀ. ਅਤੇ ਸੈਕੰਡਰੀ) ਇੰਜੀ. ਸੰਜੀਵ ਗੌਤਮ ਨੇ ਉਪਰੋਕਤ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਵਿੱਚ 11 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਗਣਿਤ, 12 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਪੰਜਾਬੀ, 13 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਅੰਗਰੇਜ਼ੀ, 16 ਨਵੰਬਰ ਨੂੰ ਚੌਥੀ ਅਤੇ ਪੰਜਵੀਂ ਦਾ ਹਿੰਦੀ ਅਤੇ 17 ਨਵੰਬਰ ਨੂੰ ਤੀਜੀ ਤੋਂ ਪੰਜਵੀਂ ਤੱਕ ਵਾਤਾਵਰਨ ਸਿੱਖਿਆ ਦਾ ਟੈਸਟ ਹੋਵੇਗਾ। ਉਨਾਂ ਦੱਸਿਆ ਕਿ ਸੈਕੰਡਰੀ ਜਮਾਤਾਂ ਵਿੱਚ 11 ਨਵੰਬਰ ਨੂੰ ਛੇਵੀਂ ਦਾ ਗਣਿਤ, ਸੱਤਵੀਂ ਦਾ ਵਿਗਆਨ, ਅੱਠਵੀਂ ਦਾ ਪੰਜਾਬੀ, ਨੌਵੀਂ ਦਾ ਸਮਾਜਿਕ ਸਿੱਖਿਆ, ਦਸਵੀਂ ਦਾ ਅੰਗਰੇਜ਼ੀ, ਗਿਆਰਵੀਂ ਦਾ ਪੰਜਾਬੀ (ਜਨਰਲ) ਅਤੇ ਬਾਰਵੀਂ ਦਾ ਅੰਗਰੇਜ਼ੀ (ਜਨਰਲ), 12 ਨਵੰਬਰ ਨੂੰ ਛੇਵੀਂ ਦਾ ਹਿੰਦੀ, ਸੱਤਵੀਂ ਦਾ ਕੰਪਿਊਟਰ ਸਾਇੰਸ, ਅੱਠਵੀਂ ਦਾ ਗਣਿਤ, ਨੌਵੀਂ ਦਾ ਅੰਗਰੇਜ਼ੀ, ਦਸਵੀਂ ਦਾ ਪੰਜਾਬੀ, ਗਿਆਰਵੀਂ ਦਾ ਕੰਪਿਊਟਰ ਸਾਇੰਸ ਅਤੇ ਬਾਰਵੀਂ ਦਾ ਪੰਜਾਬੀ (ਜਨਰਲ), 13 ਨਵੰਬਰ ਨੂੰ ਛੇਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਦਾ ਸਰੀਰਕ ਸਿੱਖਿਆ, ਅੱਠਵੀਂ ਦਾ ਵਿਗਿਆਨ, ਨੌਵੀਂ ਦਾ ਪੰਜਾਬੀ, ਦਸਵੀਂ ਦਾ ਕੰਪਿਊਟਰ ਸਾਇੰਸ, ਗਿਆਰਵੀਂ ਦਾ ਅੰਗਰੇਜ਼ੀ (ਜਨਰਲ) ਅਤੇ ਬਾਰਵੀਂ ਦਾ ਗਣਿਤ ਦਾ, 16 ਨਵੰਬਰ ਨੂੰ ਛੇਵੀਂ ਦਾ ਪੰਜਾਬੀ, ਸੱਤਵੀਂ ਦਾ ਅੰਗਰੇਜ਼ੀ, ਅੱਠਵੀਂ ਦਾ ਹਿੰਦੀ, ਨੌਵੀਂ ਦਾ ਵਿਗਆਨ, ਦਸਵੀਂ ਦਾ ਗਣਿਤ, ਗਿਆਰਵੀਂ ਦਾ ਵਾਤਾਵਰਨ ਸਿੱਖਿਆ ਅਤੇ ਬਾਰਵੀਂ ਦਾ ਇਕਨੋਮਿਕਸ/ਕਮਿਸ਼ਟਰੀ, 17 ਨਵੰਬਰ ਨੂੰ ਛੇਵੀਂ ਦਾ ਵਿਗਿਆਨ, ਸੱਤਵੀਂ ਦਾ ਪੰਜਾਬੀ, ਅੱਠਵੀਂ ਦਾ ਅੰਗਰੇਜ਼ੀ, ਨੌਵੀਂ ਦਾ ਹਿੰਦੀ, ਦਸਵੀਂ ਦਾ ਸਰੀਰਕ ਸਿੱਖਿਆ, ਗਿਆਰਵੀਂ ਦਾ ਅਕਾਉਂਟੈਂਸੀ-1/ ਪੰਜਾਬੀ(ਚੋਣਵੀਂ)/ਅੰਗਰੇਜ਼ੀ(ਚੋਣਵੀਂ)/ ਹਿੰਦੀ(ਚੋਣਵੀਂ)/ਫਿਜ਼ਿਕਸ ਅਤੇ ਬਾਰਵੀਂ ਅਕਾਉਂਟੈਂਸੀ-2/ਜਿਓਗ੍ਰਾਫੀ ਦਾ, 18 ਨਵੰਬਰ ਨੂੰ ਛੇਵੀਂ ਦਾ ਕੰਪਿਊਟਰ ਸਾਇੰਸ, ਸੱਤਵੀਂ ਦਾ ਹਿੰਦੀ, ਅੱਠਵੀਂ ਦਾ ਸਰੀਰਕ ਸਿੱਖਿਆ, ਨੌਵੀਂ ਦਾ ਗਣਿਤ, ਦਸਵੀਂ ਦਾ ਸਮਾਜਿਕ ਸਿੱਖਿਆ, ਗਿਆਰਵੀਂ ਦਾ ਬਿਜ਼ਨਸ ਸਟੱਡੀਜ਼/ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ ਅਤੇ ਬਾਰਵੀਂ ਐਫ.ਈ.ਬੀ/ਹਿਸਟਰੀ/ਬਾਇਓਲੋਜੀ ਦਾ, 19 ਨਵੰਬਰ ਨੂੰ ਛੇਵੀਂ ਦਾ ਅੰਗਰੇਜ਼ੀ, ਸੱਤਵੀਂ ਦਾ ਗਣਿਤ, ਅੱਠਵੀਂ ਦਾ ਸਮਾਜਿਕ ਸਿੱਖਿਆ, ਨੌਵੀਂ ਦਾ ਕੰਪਿਊਟਰ ਸਾਇੰਸ, ਦਸਵੀਂ ਦਾ ਵਿਗਿਆਨ, ਗਿਆਰਵੀਂ ਦਾ ਗਣਿਤ ਅਤੇ ਬਾਰਵੀਂ ਦਾ ਪੰਜਾਬੀ(ਚੌਣਵੀਂ)/ ਅੰਗਰੇਜ਼ੀ(ਚੌਣਵੀਂ)/ ਹਿੰਦੀ(ਚੌਣਵੀਂ) ਦਾ, 20 ਨਵੰਬਰ ਨੂੰ ਛੇਵੀਂ ਦਾ ਸਰੀਰਕ ਸਿੱਖਿਆ, ਸੱਤਵੀਂ ਦਾ ਸਮਾਜਿਕ ਸਿੱਖਿਆ, ਅੱਠਵੀਂ ਦਾ ਕੰਪਿਊਟਰ ਸਾਇੰਸ, ਨੌਵੀਂ ਦਾ ਸਰੀਰਕ ਸਿੱਖਿਆ, ਦਸਵੀਂ ਦਾ ਹਿੰਦੀ, ਗਿਆਰਵੀਂ ਦਾ ਐੱਮ.ਓ.ਪੀ./ਹਿਸਟਰੀ ਅਤੇ ਬਾਰਵੀਂ ਦਾ ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ, 21 ਨਵੰਬਰ ਨੂੰ ਗਿਆਰਵੀਂ  ਦਾ ਇਕਨੋਮਿਕਸ/ਕਮਿਸਟਰੀ ਅਤੇ ਬਾਰਵੀਂ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ/ਫਿਜ਼ਕਸ ਦਾ, 23 ਨਵੰਬਰ ਨੂੰ ਗਿਆਰਵੀਂ ਦਾ ਰਾਜਨੀਤੀ ਸ਼ਾਸ਼ਤਰ/ਬਾਇਓਲੋਜੀ ਅਤੇ ਬਾਰਵੀਂ ਦਾ ਕੰਪਿਊਟਰ ਸਾਇੰਸ ਦਾ ਅਤੇ 24 ਨਵੰਬਰ ਨੂੰ ਗਿਆਰਵੀਂ ਜਿਓਗ੍ਰਾਫੀ ਅਤੇ ਬਾਰਵੀਂ ਦਾ ਵਾਤਾਵਰਨ ਸਿੱਖਿਆ ਦਾ ਮੁਲਾਂਕਣ ਲਈ ਟੈਸਟ ਹੋਵੇਗਾ।

ਉਨਾਂ ਦੱਸਿਆ ਕਿ ਇਹਨਾਂ ਟੈਸਟਾਂ ਵਿੱਚ ਪਹਿਲੀ ਲਈ 10 ਪ੍ਰਸ਼ਨ ਅਤੇ ਦੂਜੀ ਤੋਂ ਪੰਜਵੀਂ ਤੱਕ 15 ਪ੍ਰਸ਼ਨ, ਛੇਵੀਂ ਤੋਂ ਬਾਰਵੀਂ ਤੱਕ 20 ਪ੍ਰਸ਼ਨ 2-2 ਅੰਕਾਂ ਦੇ ਪੁੱਛੇ ਜਾਣਗੇ। ਵਿਦਿਆਰਥੀਆਂ ਨੂੰ ਟੈਸਟ ਸਮੇਂ ਭੇਜੇ ਲਿੰਕ ‘ਤੇ ਪਹਿਲਾਂ ਨਿਰਧਾਰਿਤ ਆਈ.ਡੀ ਭਰਨੀ ਹੋਵੇਗੀ ਅਤੇ ਇਹ ਲਿੰਕ ਦੋ ਦਿਨਾਂ ਲਈ ਉਪਲੱਬਧ ਹੋਵੇਗਾ। ਇਹਨਾਂ ਟੈਸਟਾਂ ਤੋਂ ਇਲਾਵਾ ਕੋਈ ਹੋਰ ਦੋ-ਮਾਹੀ ਟੈਸਟ ਨਹੀਂ ਹੋਣਗੇ ਅਤੇ ਇਹਨਾਂ ਦੇ ਅੰਕਾਂ ਦੇ ਆਧਾਰ ‘ਤੇ ਹੀ ਅਧਿਆਪਕ ਨੇ ਵਿਦਿਆਰਥੀ ਦਾ ਸਮੁੱਚਾ ਲਗਾਤਾਰ ਮੁਲਾਂਕਣ ਵੀ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਨੂੰ ਮਾਪੇ-ਅਧਿਆਪਕ ਮਿਲਣੀਆਂ, ਸੋਸ਼ਲ਼ ਮੀਡੀਆ ਅਤੇ ਅਧਿਆਪਕਾਂ ਵੱਲੋਂ ਫੋਨ ਸੁਨੇਹਿਆਂ ਰਾਹੀਂ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਵਿਦਿਆਰਥੀਆਂ ਦੀ ਸੌ ਫੀਸਦੀ ਭਾਗ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪ ਜਿਲਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਰਾਕੇਸ਼ ਕੁਮਾਰ, ਸਿੱਖਿਆ ਸੁਧਾਰ ਟੀਮ ਦੇ ਮੁਖੀ ਸ਼ੈਲੇਂਦਰ ਠਾਕੁਰ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here