ਸਮਾਜਿੱਕ ਅਧਿਕਾਰਿਤਾ ਕੈਂਪ ਲਗਾਕੇ ਜਰੂਰਤਮੰਦ ਲੋਕਾਂ ਨੂੰ ਕੀਤੀ ਬਨਾਵਟੀ ਅੰਗਾਂ ਦੀ ਵੰਡ

ਪਠਾਨਕੋਟ (ਦ ਸਟੈਲਰ ਨਿਊਜ਼)। ਅੱਜ ਜਿਲਾ ਪਠਾਨਕੋਟ ਵਿਖੇ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਮਾਜਿੱਕ ਨਿਆ ਅਤੇ ਅਧਿਕਾਰਿਤਾ ਮੰਤਰਾਲੇ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਦਿਵਿੰਆਂਗਜਨ ਸਸ਼ਕਤੀਕਰਨ ਵਿਭਾਗ ਅਤੇ ਸਮਾਜਿੱਕ ਨਿਆ ਅਤੇ ਅਧਿਕਾਰਿਤਾ ਵਿਭਾਗ ਵੱਲੋਂ ਸਮਾਜਿੱਕ ਅਧਿਕਾਰਿਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਅੱਜ ਐਡਿਪ ਯੋਜਨਾ ਤਹਿਤ ਮੁਫਤ ਸਹਾਇਕ ਉਪਰਨਾਂ ਦੀ ਵੰਡ ਸਮਾਰੋਹ ਕਰਵਾਇਆ ਗਿਆ ਹੈ।

Advertisements

ਇਹ ਪ੍ਰਗਟਾਵਾ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਸਮਾਰੋਹ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਵਰਿੰਦਰ ਕੁਮਾਰ ਸਮਾਜਿੱਕ ਸੁਰੱਖਿਆ ਅਫਸ਼ਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨਾਂ ਦੱਸਿਆ ਕਿ ਉਪਰੋਕਤ ਯੋਜਨਾ ਅਧੀਨ ਐਮ.ਪੀ. ਲੈੰਡ ਚੋ 25 ਲੱਖ 61 ਹਜਾਰ ਫੰਡ ਨਾਲ 253 ਲਾਭਪਾਤਰੀਆਂ ਨੂੰ 496 ਨਕਲੀ ਅੰਗਾਂ, ਟ੍ਰਾਈ ਸਾਇਕਲ, ਵਹੀਲ ਚੇਅਰ, ਏਅਰਿੰਗ ਮਸੀਨ, ਐਲਵੋ ਕਰੱਚ, ਵਾਕਿੰਗ ਸਟਿੱਕਸ, ਫੋਲਡਰ ਵਾਕਰ ਆਦਿ ਦੀ ਵੰਡ ਕੀਤੀ ਜਾਣੀ ਹੈ।

ਜਿਸ ਦੀ ਅੱਜ ਸੁਰੂਆਤ ਅੱਜ ਸ੍ਰੀ ਸਨੀ ਦਿਉਲ ਸੰਸਦ ਜਿਲਾ ਗੁਰਦਾਸਪੁਰ ਪਠਾਨਕੋਟ ਨੇ ਆਨ ਲਾਈਨ ਸਮਾਗਮ ਦੋਰਾਨ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਹ ਕੈਂਪ ਵੱਖ ਵੱਖ ਬਲਾਕਾਂ ਵਿੱਚ 24 ਦਸੰਬਰ ਤੱਕ ਬੀ.ਡੀ.ਪੀ.ਓ. ਦਫਤਰਾਂ ਵਿੱਚ ਕੈਂਪ ਲਗਾ ਕੇ ਨਕਲੀ ਅੰਗ ਆਦਿ ਸਮਾਨ ਦੀ ਵੰਡ ਕੀਤੀ ਜਾਵੇਗੀ। ਇਸ ਮੋਕੇ ਤੇ ਵਰਿੰਦਰ ਕੁਮਾਰ ਸਮਾਜਿੱਕ ਸੁਰੱਖਿਆ ਅਫਸ਼ਰ ਨੇ ਕਿਹਾ ਕਿ ਜੇਕਰ ਕੋਈ ਹੋਰ ਵਿਅਕਤੀ ਅਪਣਾ ਨਾਮ ਉਪਰੋਕਤ ਸਮਾਨ ਲਈ ਰਜਿਸਟ੍ਰੇਸ਼ਨ ਕਰਨਾ ਚਾਹੁੰਦਾ ਹੈ ਤਾਂ ਜਿਲਾ ਸਮਾਜਿੱਕ ਸੁਰੱਖਿਆ ਅਫਸ਼ਰ ਪਠਾਨਕੋਟ ਦੇ ਦਫਤਰ ਨਾਲ ਸੰਪਰਕ ਕਰਕੇ ਅਪਣਾ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜਿਹਨਾਂ ਨੂੰ ਭਵਿੱਖ ਵਿੱਚ ਉਪਰੋਕਤ ਸਮਾਨ ਲੋੜ ਅਨੁਸਾਰ ਵੰਡਿਆ ਜਾਵੇਗਾ।

LEAVE A REPLY

Please enter your comment!
Please enter your name here