ਮਾਡਰਨ ਸੰਦੀਪਨੀ ਸਕੂਲ ਦੀ ਵਿਦਿਆਰਥਣ ਸੋਰਵੀ ਮਹਾਜਨ ਨੂੰ ਜਿਲੇ ਦਾ ਨਾਮ ਰੋਸ਼ਨ ਕਰਨ ਤੇ ਡਿਪਟੀ ਕਮਿਸ਼ਨਰ ਨੇ ਦਿੱਤਾ ਪ੍ਰਸ਼ੰਸਾ ਪੱਤਰ

ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਸਹਿਰ ਵਿੱਚ ਸਥਿਤ ਮਾਡਰਨ ਸੰਦੀਪਨੀ ਸਕੂਲ ਦੀ 9ਵੀਂ ਕਲਾਸ ਦੀ ਵਿਦਿਆਰਥਣ ਸੋਰਭੀ ਮਹਾਜਨ ਨੇ ਆਲ ਇੰਡੀਅਨ ਸਪੇਸ ਰਿਸਰਚ ਆਰਗੋਨਾਈਜੇਸ਼ਨ ਵੱਲੋਂ ਇੱਕ ਐਸੇ ਰਾਈਟਿੰਗ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਸੋਰਵੀ ਮਹਾਜਨ ਵੱਲੋਂ ਆਲ ਇੰਡੀਆ ਪੱਧਰ ਤੇ 6ਵਾਂ ਸਥਾਨ ਪ੍ਰਾਪਤ ਕੀਤਾ। ਅੱਜ ਵਿਦਿਆਰਥਣ ਸੋਰਵੀ ਮਹਾਜਨ ਨੂੰ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲਾ ਪਠਾਨਕੋਟ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕਰਨ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਮੋਕੇ ਤੇ ਮਾਡਰਨ ਸੰਦੀਪਨੀ ਸਕੂਲ ਦੇ ਚੇਅਰਮੈਨ ਪਵਨ ਮਹਾਜਨ, ਪ੍ਰਿੰਸੀਪਲ ਨੀਰਜ ਮੋਹਣ ਪੂਰੀ ਅਤੇ ਵਿਦਿਆਰਥਣ ਸੋਰਵੀ ਮਹਾਜਨ ਦੇ ਮਾਤਾ ਸਰੂਚੀ ਮਹਾਜਨ ਪਿਤਾ ਸੰਜੀਵ ਮਹਾਜਨ ਵੀ ਹਾਜ਼ਰ ਸਨ।

Advertisements

ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਨੇ ਸੋਰਵੀ ਮਹਾਜਨ, ਉਸ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ ਨੂੰ ਜਿਲੇ ਪਠਾਨਕੋਟ ਦਾ ਨਾਮ ਭਾਰਤ ਭਰ ਵਿੱਚ ਰੋਸ਼ਨ ਕਰਨ ਤੇ ਸੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਅਪਣੇ ਜੀਵਨ ਦਾ ਕੋਈ ਨਾ ਕੋਈ ਉਦੇਸ਼ ਨਿਰਧਾਰਤ ਕਰਕੇ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਅਪਣੇ ਮਾਤਾ ਪਿਤਾ ਅਤੇ ਜਿਲੇ ਦਾ ਨਾਮ ਪੂਰੀ ਦੂਨੀਆ ਵਿੱਚ ਰੋਸ਼ਨ ਕਰਨ। ਇਸ ਮੋਕੇ ਤੇ ਸਕੂਲ ਦੇ ਪ੍ਰਿੰਸੀਪਲ ਨੀਰਜ ਮੋਹਣ ਪੂਰੀ ਅਤੇ ਵਿਦਿਆਰਥਣ ਸੋਰਵੀ ਮਹਾਜਨ ਨੇ ਇਸ ਮਾਨ ਸਨਮਾਣ ਲਈ ਜਿਲਾ ਪ੍ਰਸਾਸਨ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਇੱਕ ਹੋਰ ਵਿਦਿਆਰਥੀ ਦਿਗਵਿਜੈ ਸਿੰਘ ਵੱਲੋਂ ਵੀ 12ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਮੋਕੇ ਤੇ ਸਕੂਲ ਦੀ ਮੈਨਜਮੈਂਟ ਕਮੇਟੀ ਅਤੇ ਚੇਅਰਮੈਨ ਪਵਨ ਮਹਾਜਨ ਵੱਲੋਂ ਵੀ ਇਸ ਸਨਮਾਨ ਲਈ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here