ਮੋਦੀ ਸਰਕਾਰ ਕਿਸਾਨਾਂ ਦੇ ਨਾਲ: ਤਰੁਣ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਕੋਟ ਫ਼ਤੂਹੀ ਵਿਖੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੀਐਮ ਸਨਮਾਨ ਨੀਧਿ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2-2 ਹਜਾਰ ਰੁਪਏ ਕਿਸਾਨਾਂ ਨੂੰ ਦੇ ਕੇ ਖੁਦ ਨੂੰ ਕਿਸਾਨਾਂ ਦੇ ਨਾਲ ਹੋਣ ਦਾ ਪਰਣਾਮ ਦਿੱਤਾ ਹੈ। ਇਸ ਮੌਕੇ ਤੇ ਮੌਕੇ ਤਰੁਣ ਅਰੋੜਾ ਮੰਡਲ ਪ੍ਰਧਾਨ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਚਲਾ ਕੇ ਮੀਟਿੰਗ ਕੀਤੀ। ਉਹਨਾਂ ਦੱਸਿਆ ਕਿ ਕਿਸਾਨ ਬਿਲ ਕਿਸਾਨਾਂ ਦੇ ਹੱਕ ਚ ਹਨ।

Advertisements

ਉਹਨਾਂ ਕਿਹਾ ਕਿ ਇਸ ਬਿਲ ਨਾਲ ਜੋ ਫਾਇਦਾ ਕਿਸਾਨਾਂ ਨੂੰ ਮਿਲਣਾ ਹੈ ਉਹ ਉਹਨਾਂ ਦੀ ਆਮਦਨ ਨੂੰ ਹੋਰ ਵਧਾਏਗੀ। ਇਸ ਮੌਕੇ ਤੇ ਤਰੁਣ ਅਰੋੜਾ ਨੇ ਦੱਸਿਆ ਕਿ ਇਹ ਸਰਕਾਰ ਕਿਸਾਨਾਂ ਦੀ ਪੱਖੀ ਸਰਕਾਰ ਹੈ ਤੇ ਕਿਸਾਨਾਂ ਦੇ ਲਈ ਵਚਨਬੱਧ ਹੈ। ਇਸ ਮੌਕੇ ਤੇ ਭਾਜਪਾ ਮੰਡਲ ਜਰਨਲ ਸੈਕਟਰੀ ਹਰਬਿਲਾਸ ਥਿੰਦਾਂ, ਓ.ਬੀ.ਸੀ ਮੰਡਲ ਪ੍ਰਧਾਨ ਗਣੇਸ਼ ਕੁਮਾਰ ਰਾਜਾ, ਰੁਪਿੰਦਰ ਸਿੰਘ ਨੀਟੂ, ਗਿੱਲ ਗੁਰਦਿਆਲ, ਸ਼ੁਖਪ੍ਰੀਤ ਲਾਲਪੁਰ, ਸ਼ਾਮ ਲਾਲ, ਵਿਸ਼ਾਲ, ਪ੍ਰਕਾਸ਼, ਟੀਕੂ ਕੋਟ, ਕੈਲਾਸ਼ ਕੋਟ ਫ਼ਤੂਹੀ ਕੇਬਲ ਕਿਸ਼ਨ ਮਾਨਹਾਣਾ, ਹਾਰਸ਼ੀ ਚੰਦਰ, ਇੰਦਰਜੀਤ, ਅਮਨਦੀਪ ਸਿੰਘ, ਦੀਪਕ ਕੁਮਾਰ, ਤਰਨਜੀਤ ਹੈਪੀ, ਹਰਇੰਦਰ ਸਿੰਘ, ਤਰੁਣ ਅਰੋੜਾ, ਗੁਰਦਿਆਲ ਸਿੰਘ ਲਾਲਪੁਰ ਕਿਸਾਨ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here