ਪਠਾਨਕੋਟ: ਹੁਣ ਸੇਵਾ ਕੇਂਦਰਾਂ ਤੋਂ ਵੀ ਬਣ ਸਕਣਗੇ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ: ਰੂਬਲ ਸੈਣੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੁਲਤ ਲਈ ਫੈਸਲਾ ਕੀਤਾ ਗਿਆ ਹੈ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਾਰਡ ਹੁਣ ਸੇਵਾ ਕੇਂਦਰਾਂ ਤੋਂ ਵੀ ਬਣਵਾਏ ਜਾ ਸਕਣਗੇ। ਇਹ ਜਾਣਕਾਰੀ ਰੂਬਲ ਸੈਣੀ ਜਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਪਠਾਨਕੋਟ ਨੇ ਦਿੱਤੀ।

Advertisements

ਉਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ। ਉਨਾਂ ਦੱਸਿਆ ਕਿ ਟਾਇਪ 1 ਸੇਵਾ ਕੇਂਦਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਤੇ ਇਹ ਸੇਵਾ 17 ਫਰਵਰੀ ਤੋਂ, ਟਾਇਪ 2 ਸੇਵਾ ਕੇਂਦਰਾਂ ਸੇਵਾ ਕੇਂਦਰ ਮਾਮੂਨ, ਸੁਜਾਨਪੁਰ ਅਤੇ ਨਜਦੀਕ ਸਿਵਲ ਹਸਪਤਾਲ ਪਠਾਨਕੋਟ ਤੇ 22 ਫਰਵਰੀ ਤੋਂ ਅਤੇ ਟਾਇਪ 3 ਸੇਵਾ ਕੇਂਦਰਾਂ ਜਿਨ੍ਹਾਂ ਵਿੱਚ ਬਾਕੀ ਜਿਲ੍ਹਾ ਪਠਾਨਕੋਟ ਦੇ 10 ਸੇਵਾ ਕੇਂਦਰ ਸਾਮਲ ਹਨ ਤੇ ਇਹ ਸੇਵਾ 26 ਫਰਵਰੀ 2021 ਤੋਂ ਉਪਲਬੱਧ ਹੋਵੇਗੀ।

ਉਨਾਂ ਨੇ ਸਾਰੇ ਅਜਿਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਬਿਨਾਂ ਦੇਰੀ ਇਹ ਕਾਰਡ ਬਣਵਾ ਲੈਣ। ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲੇ ਹੁੰਦੇ ਹਨ ਅਤੇ ਇਹ ਸ਼ਨੀਵਾਰ ਨੂੰ ਵੀ ਖੁੱਲੇ ਹੰੁਦੇ ਹਨ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ    

LEAVE A REPLY

Please enter your comment!
Please enter your name here