ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲਾਂ ਦੇ ਰਿਕਾਰਡ ਚ ਫਰਜ਼ੀਵੜੇ ਦੀ ਜਾਂਚ ਲਈ ਵਿਜੀਲੈਂਸ ਬਿਊਰੋ ਵੱਲੋਂ ਇਨਕੁਆਰੀ ਦਰਜ : ਬੀ.ਕੇ. ਉੱਪਲ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਵਿਜੀਲੈਂਸ ਬਿਊਰੋ ਨੇ ਪੁਖਤਾ ਸਬੂਤਾਂ ਦੇ ਆਧਾਰ ਤੇ ਰਾਜ ਵਿਚ ਖਾਣ ਪੀਣ ਵਾਲੀਆਂ ਵਸਤਾਂ ਦੇ ਮਿਆਰ ਨੂੰ ਚੈੱਕ ਕਰਨ ਲਈ ਭਰੇ ਜਾਂਦੇ ਨਮੂਨਿਆਂ ਦੀ ਪਰਖ ਅਤੇ ਉਨਾਂ ਦਾ ਰਿਕਾਰਡ ਰੱਖਣ ਵਿੱਚ ਕੁਤਾਹੀ ਵਰਤਣ ਵਿਰੁੱਧ ਵਿਜੀਲੈਂਸ ਇੰਕੁਆਰੀ ਦਰਜ ਕੀਤੀ ਗਈ ਹੈ ਤਾਂ ਜੋ ਇਸ ਸਬੰਧੀ ਹੋ ਰਹੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਜਾ ਸਕੇ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਤੇ ਡੀਜੀਪੀ ਬੀ.ਕੇ. ਉੱਪਲ ਨੇ ਦੱਸਿਆ ਕਿ ਸਿਹਤ ਅਤੇ ਖੁਰਾਕ ਵਿਭਾਗ ਵੱਲੋਂ ਰਾਜ ਵਿੱਚ ਖਾਣ ਵਾਲੀਆਂ ਪੀਣ ਵਾਲੀਆਂ ਵਸਤਾਂ ਦੀ ਮਿਲਾਵਟ ਵਿਰੁੱਧ ਚੈਕਿੰਗ ਉਪਰੰਤ ਸਟੇਟ ਫੂਡ ਐਂਡ ਕੈਮੀਮਲ ਲੈਬੋਰਟਰੀ ਖਰੜ ਚੋਂ ਪੜਤਾਲ ਕਰਵਾਈ ਜਾਂਦੀ ਹੈ ਪਰ ਇਕ ਮੁੱਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਖੁਰਾਕੀ ਵਸਤਾਂ ਦੇ ਲਏ ਜਾਂਦੇ ਸਾਰੇ ਨਮੂਨੇ ਅੱਗੇ ਲੈਬਾਰਟਰੀ ਵਿੱਚ ਪਰਖ ਲਈ ਨਹੀਂ ਭੇਜੇ ਜਾਂਦੇ ਕਿਉਂਕਿ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਬੰਧਤ ਦੁਕਾਨਦਾਰਾਂ ਜਾਂ ਹੋਟਲ ਮਾਲਕਾਂ ਨਾਲ ਮਿਲੀਭੁਗਤ ਕਰਕੇ ਮਾਮਲਾ ਦਬਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਦੇ ਮਿਆਰ ਨੂੰ ਸਹੀ ਰੱਖਣ ਲਈ ਸਿਹਤ ਵਿਭਾਗ ਅਤੇ ਖੁਰਾਕ ਸਪਲਾਈ ਵਿਭਾਗ ਪੰਜਾਬ ਨੂੰ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਇੰਨਾਂ ਵਿਭਾਗਾਂ ਵੱਲੋਂ ਸਮੇਂ-ਸਮੇਂ ਪਰ ਵੱਖ-ਵੱਖ ਡੇਅਰੀਆਂ, ਮਠਿਆਈ ਦੀਆਂ ਦੁਕਾਨਾਂ, ਹੋਟਲਾਂ ਅਤੇ ਹੋਰ ਦੁਕਾਨਾਂ ਦੀ ਚੈਕਿੰਗ ਕਰਕੇ ਖਾਣ ਪੀਣ ਵਾਲੇ ਸਮਾਨ ਦੇ ਨਮੂਨੇ ਭਰੇ ਜਾਂਦੇ ਹਨ ਅਤੇ ਸਹਾਇਕ ਕਮਿਸਨਰ, ਫੂਡ ਸੇਫਟੀ ਦਫਤਰ ਭੇਜਕੇ ਇੰਨਾਂ ਸੈਪਲਾਂ ਨੂੰ ਐਨਾਲਾਈਜ਼ ਕਰਨ ਲਈ ਖਰੜ ਦੀ ਲੈਬੋਰਟਰੀ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਮੁੱਢਲੀ ਜਾਂਚ ਦੌਰਾਨ ਪਤਾ ਲਗਾ ਹੈ ਕਿ ਸਿਹਤ ਵਿਭਾਗ ਜੋ ਖਾਣ-ਪੀਣ ਵਾਲੇ ਸਮਾਨ ਦੇ ਸੈਂਪਲ ਲੈਂਦਾ ਹੈ, ਉਨਾਂ ਸਾਰੇ ਸੈਪਲਾਂ ਵਿੱਚੋਂ ਜਿੰਨਾਂ ਦੁਕਾਨਾਂ/ਰੈਸਟੋਰੈਂਟਾਂ ਦੇ ਮਾਲਕਾਂ ਨਾਲ ਮਾਮਲਾ ਸੈਟ ਹੋ ਜਾਂਦਾ ਹੈ ਉਨਾਂ ਦੇ ਸੈਂਪਲਾਂ ਨੂੰ ਐਨਾਲਾਈਜ ਕਰਨ ਲਈ ਲੈਬੋਰਟਰੀ ਵਿੱਚ ਨਹੀਂ ਭੇਜਿਆ ਜਾਂਦਾ।

Advertisements

ਉਪਲ ਨੇ ਦੱਸਿਆ ਕਿ ਇਸ ਮਾਮਲੇ ਦਾ ਪਤਾ ਲਗਾਉਣ ਲਈ ਵਿਜੀਲੈਂਸ ਬਿਊਰੋ ਦੀ ਮੈਡੀਕਲ ਟੀਮ ਵੱਲੋਂ ਸਾਲ 2018-19 ਦਾ ਸਹਾਇਕ ਕਮਿਸਨਰ ਫੂਡ ਸੇਫਟੀ ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵੱਲੋਂ ਪ੍ਰਾਪਤ ਕੀਤੇ ਸੈਂਪਲਾਂ ਦਾ ਰਿਕਾਰਡ ਅਤੇ ਸਟੇਟ ਫੂਡ ਐਂਡ ਕੈਮੀਕਲ ਲੈਬੋਰਟਰੀ ਖਰੜ ਦਾ ਰਿਕਾਰਡ ਹਾਸਲ ਕਰਕੇ ਮਿਲਾਨ ਕਰਨ ਮੌਕੇ ਕਾਫੀ ਅੰਤਰ ਪਾਇਆ ਗਿਆ। ਸਾਲ 2018 ਵਿੱਚ ਅੰਮਿ੍ਰਤਸਰ ਵੱਲੋਂ ਕੁੱਲ 1115 ਸੈਂਪਲ ਭੇਜੇ ਗਏ ਅਤੇ ਖਰੜ ਲੈਬੋਰਟਰੀ ਵਿੱਚ 1113 ਸੈਂਪਲ ਪ੍ਰਾਪਤ ਹੋਣ ਦਰਸਾਏ ਗਏ। ਇਨਾਂ ਵਿੱਚੋਂ ਖਰੜ ਲੈਬੋਰਟਰੀ ਦੇ ਰਿਪੋਰਟ ਅਨੁਸਾਰ 851 ਸੈਂਪਲ ਫੇਲ ਹੋਏ ਜਦ ਕਿ ਅੰਮਿ੍ਰਤਸਰ ਦੀ ਰਿਪੋਰਟ ਅਨੁਸਾਰ ਇਹ ਗਿਣਤੀ 497 ਹੈ। ਇਸੇ ਤਰਾਂ 2019 ਵਿੱਚ ਅੰਮਿ੍ਰਤਸਰ ਵੱਲੋਂ 599 ਸੈਂਪਲ ਭੇਜੇ ਗਏ ਜਦਕਿ ਖਰੜ ਲੈਬੋਰਟਰੀ ਵੱਲੋਂ 597 ਦਿਖਾਏ ਗਏ ਹਨ। ਇਹਨਾਂ ਵਿੱਚੋਂ ਖਰੜ ਲੈਬੋਰਟਰੀ ਵੱਲੋਂ 217 ਸੈਂਪਲ ਫੇਲ ਦਰਸਾਏ ਗਏ ਜਦ ਕਿ ਅੰਮਿ੍ਰਤਸਰ ਦੀ ਰਿਪੋਰਟ ਵਿੱਚ ਇਹ ਅੰਕੜਾ 172 ਦਰਸਾਇਆ ਗਿਆ ਹੈ। ਵਿਜੀਲੈਂਸ ਬਿਓਰੋ ਦੇ ਮੁਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿਕਾਰਡ ਵਾਚਣ ਤੇ ਇਹ ਵੀ ਪਾਇਆ ਗਿਆ ਕਿ ਫੂਡ ਸੈਂਪਲਾਂ ਸਬੰਧੀ ਰਿਕਾਰਡ ਨੂੰ ਸਹੀ ਤਰੀਕੇ ਨਾਲ ਮੇਨਟੇਨ ਨਹੀਂ ਕੀਤਾ ਗਿਆ। ਫੂਡ ਸੈਂਪਲਾਂ ਨੂੰ ਸੀਲ ਕਰਨ ਲਈ ਜੋ ਸਲਿਪਾਂ ਦਿੱਤੀਆਂ ਜਾਂਦੀਆਂ ਹਨ ਉਨਾਂ ਨੂੰ ਪ੍ਰਾਪਤ ਕਰਨ ਵਾਲਾ ਫੂਡ ਸਪਲਾਈ ਅਫਸਰ ਹੋਰ ਹੈ ਅਤੇ ਮਠਿਆਈ ਅਤੇ ਰੈਸਟੋਰੈਟਾਂ ਦੇ ਸੈਂਪਲ ਪ੍ਰਾਪਤ ਕਰਨ ਵਾਲਾ ਫੂਡ ਸਪਲਾਈ ਅਫਸਰ ਹੋਰ ਹੈ। ਇਸ ਤੋਂ ਇਲਾਵਾ ਕੁਝ ਫੂਡ ਸੈਂਪਲਾਂ ਨੂੰ ਸੀਲ ਕਰਨ ਵਾਲੀਆਂ ਸਲਿਪਾਂ ਫੂਡ ਸਪਲਾਈ ਵਿਭਾਗ ਦੇ ਡਰਾਈਵਰਾਂ, ਦਰਜ-4 ਕਰਮਚਾਰੀਆਂ ਜਾਂ ਕਲਰਕਾਂ ਨੂੰ ਵੀ ਜਾਰੀ ਕੀਤੀਆਂ ਗਈਆਂ ਹਨ ਜਦ ਕਿ ਨਿਯਮਾਂ ਅਨੁਸਾਰ ਇਨਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ।

LEAVE A REPLY

Please enter your comment!
Please enter your name here