ਰੀਤਿਕਾ ਠਾਕੁਰ ਨੇ ਬਤੌਰ ਹੈੱਡਮਿਸਟ੍ਰੈੱਸ ਅਹੁਦਾ ਸੰਭਾਲਿਆ

ਤਲਵਾੜਾ (ਪ੍ਰਵੀਨ ਸੋਹਲ): ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਵਿਖੇ ਰੀਤਿਕਾ ਠਾਕੁਰ ਨੇ ਬਤੌਰ ਹੈੱਡਮਿਸਟ੍ਰੈੱਸ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਉਹ ਸਰਕਾਰੀ ਹਾਈ ਸਕੂਲ ਅਮਰੋਹ ਵਿਖੇ ਤਾਇਨਾਤ ਸਨ।

Advertisements

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਿਲ੍ਹੇ ਦੇ ਇਸ ਵੱਕਾਰੀ ਵਿੱਦਿਅਕ ਸੰਸਥਾਨ ਦੀ ਮਾਣਮੱਤੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਸਕੂਲ ਅਤੇ ਵਿਦਿਆਰਥੀਆਂ ਦੇ ਚਹੁਮੁਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ ਅਤੇ ਕੋਰੋਨਾ ਮਹਾਂਮਾਰੀ ਦੀ ਸੰਕਟ ਦੀ ਘੜੀ ਵਿੱਚ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸੁਹਿਰਦਤਾ ਨਾਲ ਜਾਰੀ ਰੱਖੀ ਜਾਵੇਗੀ ।

ਇਸ ਮੌਕੇ ਸਕੂਲ ਦੇ ਚੋਣਵੇਂ ਸਟਾਫ਼ ਮੈਂਬਰ ਹਾਜ਼ਰ ਸਨ। ਇਹ ਜਾਣਕਾਰੀ ਜਿਲ੍ਹਾ ਮੀਡੀਆ ਕੁਆਡੀਨੇਟਰ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵੱਲੋਂ ਜਾਰੀ ਕੀਤੀ ਗਈ।

LEAVE A REPLY

Please enter your comment!
Please enter your name here