
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਕੋਟ ਫਤੂਹੀ ਵਿੱਚ ਭਾਜਪਾ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਜਦੋਂ ਪੰਡਤ ਤੇਜਪਾਲ ਦੇ ਜਤਨਾਂ ਸਦਕਾ ਪਿੰਡ ਕੋਟ ਫਤੂਹੀ ਦੇ ਕੱਟੜ ਕਾਂਗਰਸੀ ਪਰਿਵਾਰ ਦੇ ਜੀਵਨ ਕੁਮਾਰ ਸ਼ਰਮਾ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਸ਼ਾਮਲ ਹੋ ਗਏ ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵਿੱਚ ਹੁਣ ਕੋਈ ਵੀ ਨੇਤਾ ਨਹੀਂ ਹੈ ਨਾ ਹੀ ਕਾਂਗਰਸ ਪਾਰਟੀ ਕਿਸੇ ਵਰਕਰ ਦੀ ਇੱਜ਼ਤ ਕਰਦੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੋਂ ਪ੍ਰੇਰਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਤੇ ਜੀਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਭਾਜਪਾ ਲਈ ਦਿਨ ਰਾਤ ਕੰਮ ਕਰਨਗੇ ਅਤੇ ਭਰੋਸਾ ਦਿੱਤਾ ਕਿ ਉਹ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਹੋਰ ਵਰਕਰਾਂ ਨੂੰ ਨਾਲ ਜੁੜਨਗੇ। ਇਸ ਮੌਕੇ ਮੰਡਲ ਪ੍ਰਧਾਨ ਤਰੁਣ ਅਰੋੜਾ ਨੇ ਜੀਵਨ ਕੁਮਾਰ ਸ਼ਰਮਾ ਦਾ ਪਾਰਟੀ ਵਿੱਚ ਸੁਆਗਤ ਕੀਤਾ ਅਤੇ ਪਾਰਟੀ ਵਿੱਚ ਵੀ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ। ਉਨ੍ਹਾਂ ਦੱਸਿਆ ਕਿ ਕਾਂਗਰਸ ਦਾ ਵਜੂਦ ਵੀ ਹੁਣ ਖਤਮ ਹੋਣ ਜਾ ਰਿਹਾ ਹੈ।

ਜਿੱਥੇ ਪੂਰੇ ਭਾਰਤ ਵਿਚ ਖ਼ਤਮ ਹੋ ਗਿਆ ਹੈ ਉਥੇ ਪੰਜਾਬ ਵਿਚ ਵੀ ਹੁਣ ਖਤਮ ਹੋ ਜਾਵੇਗਾ ਲੋਕ ਮੋਦੀ ਜੀ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਨ ਜੋ ਉਨਾਂ ਨੇ ਗਰੀਬਾਂ ਲਈ ਕੀਤਾ ਹੈ। ਉਹ ਕੋਈ ਵੀ ਨਹੀਂ ਕਰ ਸਕਦਾ ਮੋਦੀ ਸਰਕਾਰ ਗਰੀਬਾਂ ਦੀ ਆਪਣੀ ਸਰਕਾਰ ਰੁਣ ਰੁਣੁ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੜੇ ਪੱਧਰ ਉਤੇ ਲੋਕ ਭਾਜਪਾ ਵਿੱਚ ਨੂੰ ਸ਼ਾਮਲ ਹੋਣਗੇ ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸੰਜੀਵ ਪਚਨੰਗਲ ਬਲਬੀਰ ਚੰਦ ਓਬੀਸੀ ਮੋਰਚਾ ਦੇ ਪ੍ਰਧਾਨ ਕਲਾਸ ਕੋਟ ਫਤੂਹੀ ਹਾਜ਼ਰ ਸਨ।











