ਗੋਆ ਵਿੱਚ ਭਾਰੀ ਬਾਰਿਸ਼ ਹੋਣ ਦੇ ਕਾਰਣ ਜ਼ਮੀਨ ਦੇ ਮਲਬੇ ਵਿੱਚ ਦੱਬੀ ਟ੍ਰੇਨ, ਕੋਈ ਜਾਨੀ ਨੁਕਸਾਨ ਨਹੀਂ

ਗੋਆ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਜਿੱਥੇ ਲਗਾਤਾਰ ਭਾਰੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੀ ਹੁਣ ਉਥੇ ਹੀ ਭਾਰੀ ਬਾਰਿਸ਼ ਨੇ ਵੀ ਕਹਿਰ ਮਚਾਇਆ ਹੋਇਆ ਹੈ। ਗੋਆ ਵਿੱਚ ਭਾਰੀ ਬਾਰਿਸ਼ ਹੋਣ ਦੇ ਕਾਰਣ ਜ਼ਮੀਨ ਖਿਸਕ ਗਈ ਅਤੇ ਜ਼ਮੀਨ ਦੇ ਮਲਬੇ ਵਿੱਚ ਟ੍ਰੇਨ ਦੱਬ ਗਈ। ਜਾਣਕਾਰੀ ਅਨੁਸਾਰ ਕਰਨਾਟਕ ਦੇ ਮੰਗੂਲਰ ਤੋ ਮੁੰਬਈ ਜਾ ਰਹੀ ਇੱਕ ਟ੍ਰੇਨ ਭਾਰੀ ਬਾਰਿਸ਼ ਦਾ ਸ਼ਿਕਾਰ ਹੋ ਗਈ । ਜਿਸਦੇ ਕਾਰਣ ਸੈਂਕੜੇ ਲੋਕ ਫਸੇ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਰਤੂੰ ਮੀਡੀਆ ਰਿਪੋਰਟ ਅਨੁਸਾਰ ,ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ। ਇਸਤੋ ਇਲਾਵਾ ਕਈ ਬਾਕੀ ਜ਼ਿਲਿ੍ਹਆ ਵਿੱਚ ਵੀ ਲਗਾਤਾਰ ਹੜਾ੍ਹ ਦੀ ਸਥਿਤੀ ਨਜ਼ਰ ਆ ਰਹੀ ਹੈ।

Advertisements

ਇਹ ਘਟਨਾ ਦੁਧਸਾਗਰ-ਸੋਨੋਲਿਮ ਸੈਕਸ਼ਨ ਤੇ ਵਾਪਰੀ ਹੈ। ਰੇਲਗੱਡੀ ਦੀ ਪਛਾਣ 01134 ਮੰਗਲੁਰੂ ਜੰਕਸ਼ਨ-ਸੀਐਸਟੀ ਟਰਮੀਨਸ ਐਕਸਪ੍ਰੈਸ ਸ਼ਪੈਸ਼ਲ ਵਜੋਂ ਹੋਈ ਹੈ। ਇਸ ਦੋਰਾਨ ਜਖ਼ਮੀ ਹੋਏ ਵਿਅਕਤੀਆ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਲਗਾਤਾਰ ਚੱਲ ਰਹੇ ਭਾਰੀ ਮੀਹ ਦੇ ਕਾਰਣ ਕਈ ਮਾਮਲੇ ਸਾਹਮਣੇ ਆ ਰਹੇ ਹਨ । ਜਿਸਦੇ ਦੌਰਾਨ ਸੈਂਕੜੇ ਲੋਕ ਨੇ ਭਾਰੀ ਬਾਰਿਸ਼ ਹੋਣ ਦੇ ਕਾਰਣ ਆਪਣੀ ਜਾਨ ਗੁਆ ਚੁੱਕੇ ਹਨ । ਪਿਛਲੇ ਕੁੱਝ ਦਿਨ ਪਹਿਲਾ ਰਾਜਸਥਾਨ ਅਤੇ ਧਰਮਸ਼ਾਲਾ ਵਿੱਚ ਆਏ ਭਾਰੀ ਹੜ੍ਹ ਦੇ ਕਾਰਣ ਕਈ ਲੋਕ ਵੀ ਇਸ ਘਟਨਾ ਦੇ ਸ਼ਿਕਾਰ ਹੋਏ ਸਨ।

LEAVE A REPLY

Please enter your comment!
Please enter your name here