ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਚੜੂਨੀ ਨੇ ਪੰਜਾਬ ‘ਚ ਆਪਣੇ ਰਾਜਨੀਤਿਕ ਦਸਤਕ ਦਿੰਦੇ ਹੋਏ ਮਿਸ਼ਨ ਪੰਜਾਬ ਦਾ ਬਿਗਲ ਵਜਾਇਆ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਗੜਸ਼ੰਕਰ ਦੇ ਹੋਟਲ ਵਿਚ ਭਾਰਤੀਆਂ ਕਿਸਾਨ ਯੂਨੀਅਨ ਦੇ ਰਾਸ਼ਟਰੀਆ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਵਿਸ਼ੇਸ਼ ਤੌਰ ਤੇ ਪਹੁੰਚੇ,ਅਤੇ ਇਸ ਮੌਕੇ ਹੋਏ ਭਰਵੇਂ ਇਕੱਠ ਦੌਰਾਨ ਉਨ੍ਹਾਂ ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਕਿਸਾਨ ਮਸਲਿਆਂ ਦੇ ਹੱਲ ਲਈ ਸਾਨੂੰ ਰਾਜਨੀਤਿਕ ਮੈਦਾਨ ਵਿਚ ਆਉਣਾ ਪਵੇਗਾ ਅਤੇ ਪੰਜਾਬ ਵਿੱਚ ਸਰਕਾਰ ਬਣਾ ਕੇ ਦੋ ਸਾਲ ਦੀ ਆਪਣੀ ਚੰਗੀ ਕਾਰਗੁਜ਼ਾਰੀ ਪੇਸ਼ ਕਰਦੇ ਹੋਏ ਮਿਸ਼ਨ ਭਾਰਤ 2024 ਲਿਆ ਕੇ ਦੇਸ਼ ਅੰਦਰ ਆਪਣੀ ਸਰਕਾਰ ਬਣਾਈ ਜਾਵੇਗੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਕਿਸੇ ਕਿਸਾਨ ਯੂਨੀਅਨ ਦੇ ਬੈਨਰ ਹੇਠ ਇਹ ਚੋਣ ਨਹੀਂ ਲੜੀ ਜਾਵੇਗੀ ਬਲਕਿ ਮਿਸ਼ਨ ਪੰਜਾਬ ਦੇ ਬੈਨਰ ਹੇਠ 117 ਸੀਟਾਂ ਤੇ ਉਮੀਦਵਾਰ ਉਤਾਰੇ ਜਾਣ ਦੀ ਉਨ੍ਹਾਂ ਨੇ ਪੇਸ਼ਕਸ਼ ਲੋਕਾਂ ਅੱਗੇ ਕੀਤੀ ਹੈ ਅਤੇ ਇਹ ਬਾਅਦ ਵਿਚ ਪਤਾ ਲੱਗੇਗਾ ਕਿ ਕਿੰਨੇ ਇਸ ਪ੍ਰਸਤਾਵ ਦੀ ਹਾਮੀ ਭਰਦੇ ਹਨ ਅਤੇ ਕਿੰਨੇ ਲੜਦੇ ਹਨ,ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਦੀ ਅਗਵਾਈ ਕੌਣ ਕਰੇਗਾ ਇਹ ਮਾਲਕ ਜਾਣਦਾ ਹੈ, ਖ਼ੁਦ ਗੁਰਨਾਮ ਸਿੰਘ ਚੜੂਨੀ ਚੋਣ ਲੜਨਗੇ ਇਸ ਸਬੰਧੀ ਉਨ੍ਹਾਂ ਤੈਅ ਨਹੀਂ ਕੀਤਾ, ਪਰ ਮਿਸ਼ਨ ਪੰਜਾਬ ਦਾ ਬੜੀ ਜਲਦੀ ਗਠਨ ਹੋ ਜਾਵੇਗਾ।

Advertisements

ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਰਾਜਨੀਤੀ ਵਿਚ ਆਉਣ ਦਾ ਵਿਰੋਧ ਕਰਦੀਆਂ ਹਨ ਉਨ੍ਹਾਂ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਵੋਟਾਂ ਦਾ ਪ੍ਰੋਗਰਾਮ ਨਹੀਂ ਬਣਾਉਂਦੇ ਤਾਂ ਲੋਕ ਇਸੇ ਤਰ੍ਹਾਂ ਲੁੱਟੇ ਜਾਂਦੇ ਰਹਿਣਗੇ। ਕਿਸਾਨ ਆਗੂ ਰਾਜੇਵਾਲ ਦੇ 51 ਸਾਲ ਦੇ ਸੰਘਰਸ਼ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੇ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨਾਲ ਪੰਜਾਬ ਦਾ ਕੀ ਸੁਧਾਰ ਹੋਇਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਘੱਟ ਡੰਡੇ ਮਾਰੇ ਪਰ ਹਰਿਆਣੇ ਦੀ ਪੁਲਸ ਅਨੇਕਾਂ ਕਿਸਾਨਾਂ ਦੇ ਡੰਡਿਆਂ ਨਾਲ ਸਿਰ ਪਾੜ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਚੜੂਨੀ ਪੰਜਾਬ ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਉਨ੍ਹਾਂ ਕਿਹਾ ਕਿਆ ਫਿਰ ਪੰਜਾਬ ਦੇ ਲੋਕ ਬਾਦਲ ਜਾਂ ਅਮਰਿੰਦਰ ਸਿੰਘ ਨੂੰ ਮੁੜ ਮੁੱਖ ਮੰਤਰੀ ਬਨਾਉਣ ਚਾਂਹਦੇ ਹਨ। ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ 60 ਫ਼ੀਸਦੀ ਅਕਾਲੀ ਦਲ ਦੇ ਵਰਕਰ ਹੋਣ ਦਾ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਤੇ ਪਲਟਵਾਂਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਵਰਕਰ ਬਿਨਾਂ ਦੇਰੀ ਵਾਪਸ ਸੱਦ ਲਵੇ। ਰਵਨੀਤ ਬਿੱਟੂ ਦੇ ਨਾਲ ਕੁਝ ਕਾਂਗਰਸੀ ਮੈਂਬਰ ਪਾਰਲੀਮੈਂਟਾਂ ਵੱਲੋਂ ਕੀਤੇ ਸੰਘਰਸ਼ ਅਤੇ ਹਾਊਸ ਵਿੱਚ ਕੀਤੇ ਸਵਾਲਾਂ ਨੂੰ ਉਨ੍ਹਾਂ ਨੇ ਕਾਂਗਰਸ ਦਾ ਸਿਰਫ ਇਕ ਸਿਆਸੀ ਡਰਾਮਾ ਕਰਾਰ ਦਿੱਤਾ।ਪੰਜਾਬ ਦੀਆਂ ਹੋਰ ਜਥੇਬੰਦੀਆਂ ਕਦ ਮਿਸ਼ਨ ਪੰਜਾਬ ਵਿੱਚ ਸ਼ਾਮਲ ਹੋ ਜਾਣਗੀਆਂ ਇਸ ਸਬੰਧੀ ਉਨ੍ਹਾਂ ਕਿਹਾ ਕਿ ਬਾਕੀ ਜਥੇਬੰਦੀਆਂ ਵੀ ਜਲਦੀ ਪਟੜੀ ਤੇ ਆ ਜਾਣਗੀਆਂ ਥੋੜ੍ਹੇ ਸਮੇਂ ਦਾ ਇੰਤਜਾਰ ਕਰੋ। ਚੜੂਨੀ ਨੇ ਕਿਹਾ ਕਿ ਅੰਨਾ ਹਜ਼ਾਰੇ ਦੇ ਸੰਘਰਸ਼ ਦੀ ਆਊਟਪੁਟ ਸਿਰਫ਼ ਆਮ ਆਦਮੀ ਪਾਰਟੀ ਹੈ, ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਕਿਸੇ ਪ੍ਰਕਾਰ ਦੀ ਮੇਲ ਮਿਲਾਪ ਦੀ ਕੋਈ ਗੁੰਜਾਇਸ਼ ਨਹੀਂ ਹੈ

LEAVE A REPLY

Please enter your comment!
Please enter your name here