ਮੇਹਨਤੀ ਬੱਚਿਆਂ ਨੇ ਸਾਡੇ ਸਕੂਲ ਦਾ ਨਾਮ ਕੀਤਾ ਰੋਸ਼ਨ: ਪ੍ਰਿੰ. ਜਤਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸੀ ਬਜੀਦ ਵਿਚ ਬਾਰਹਵੀਂ ਦੇ ਵਿਦੀਆਰਥੀਆਂ ਦਾ ਇਨਾਮ ਵੰਡ ਸਮਾਗਮ ਕਰਵਾਈਆ ਗਿਆ। ਇਸ ਮੌਕੇ ਤੇ ਪਿ੍ਰੰਸੀਪਲ ਜਤਿੰਦਰ ਸਿੰਘ ਜੀ ਅਤੇ ਮੁੱਖ ਮਹਿਮਾਨ ਮੁਕੇਸ਼ ਸ਼ਰਮਾ (ਰਿਟਾਇਰਡ ਪਿ੍ਰੰਸੀਪਲ ) ਅਤੇ ਸਮੂਹ ਸਕੂਲ ਸਟਾਫ ਨੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦੀਆਰਥੀਆਂ ਨੂੰ ਇਨਾਮ ਤਕਸੀਮ ਕੀਤੇ।

Advertisements

ਮੁੱਖ ਮਹਿਮਾਨ ਮੁਕੇਸ਼ ਸ਼ਰਮਾ ਵਲੋਂ ਵਿਦੀਆਰਥੀਆਂ ਨੂੰ ਨਗਦ ਰਾਸ਼ੀ ਵੀ ਦਿਤੀ ਗਈ। ਇਸ ਮੌਕੇ ਤੇ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਅਵਤਾਰ ਸਿੰਘ ਸੁਖਵਿੰਦਰ ਸਿੰਘ, ਮੈਡਮ ਵਰਿੰਦਰਜੀਤ ਕੌਰ, ਮੈਡਮ ਸਤਵੀਰ ਕੌਰ, ਮਾਸਟਰ ਗਿਆਨ ਸਿੰਘ, ਮੈਡਮ ਸਰੁਚੀ ਸੁਮਿਤ ਦੱਤਾ, ਇੰਦਰਜੀਤ ਸਿੰਘ ਅਤੇ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਵੀ ਹਾਜਿਰ ਸਨ।

LEAVE A REPLY

Please enter your comment!
Please enter your name here