
ਦਿੱਲੀ ( ਦ ਸਟੈਲਰ ਨਿਊਜ਼), ਜੋਤੀ। ਨਿਊਯਾਰਕ ਵਿੱਚ ਭਾਰੀ ਤੂਫਾਨ ਅਤੇ ਹੜ੍ਹ ਨੇ ਤਬਾਈ ਮਚਾਈ ਹੋਈ ਹੈ । ਜਿਸਦੇ ਕਾਰਣ 41 ਲੋਕਾਂ ਦੀ ਮੌਤ ਹੋ ਗਈ ਹੈ । ਜਾਣਕਾਰੀ ਦੇ ਅਨੁਸਾਰ, ਇਸ ਭਾਰੀ ਹੜ੍ਹ ਦੇ ਕਾਰਣ ਲੋਕ ਅਤੇ ਵਾਹਨ ਭਾਰੀ ਮੀਹ ਵਿੱਚ ਫਸੇ ਹੋਏ ਹਨ। ਜਿਸਤੋ ਬਾਅਦ ਨਿਊਯਾਰਕ ਦੀਆ ਗਲੀਆ ਨਾਲੇ ਪਾਣੀ ਨਾਲ ਭਰੇ ਹੋਏ ਹਨ ਅਤੇ ਕਈ ਸਾਰੇ ਵਾਹਨ ਵੀ ਪਾਣੀ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਹਨ। ਇਸਤੋ ਇਲਾਵਾ ਸਬਵੇਅ ਸੇਵਾ ਬੰਦ ਕਰ ਦਿੱਤੀ ਗਈ ਹੈ ਕਿਉਕਿ ਰੇਲਵੇ ਟਰੈਕ ਪਾਣੀ ਨਾਲ ਪੂਰੀ ਤਰਾ ਨਾਲ ਡੁਬ ਗਿਆ ਹੈ, ਜਿਸ ਦੋਰਾਨ ਰੇਲਵੇ ਟਰੈਕ ਬੰਦ ਕਰ ਦਿੱਤਾ ਗਿਆ ਹੈ । ਇਸ ਭਾਰੀ ਬਾਰਿਸ਼ ਅਤੇ ਤੂਫਾਨ ਦੇ ਕਾਰਣ ਲਾਗੁਆਰਡੀਆ ਏਅਰਪੋਰਟ ਅਤੇ ਜੋਐਫਕੇ ਏਅਰਪੋਰਟ ਤੋ ਆਉਣ ਵਾਲੀਆ ਸੈਕੜੇਂ ਉਡਾਣਾ ਬੰਦ ਕਰ ਦਿੱਤੀਆ ਗਈਆ ਹਨ ਅਤੇ ਨੇਵਾਕਰ ਵਿੱਚ ਜ਼ਹਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਹੈ ।

ਇਸ ਭਾਰੀ ਮੀਹ ਦੇ ਕਾਰਣ ਸਥਾਨਕ ਲੋਕੀ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ । ਜਾਣਕਾਰੀ ਦੇ ਅਨੁਸਾਰ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਸ ਸਥਿਤੀ ਵਿੱਚ ਸੱਭ ਤੁਹਾਡੇ ਨਾਲ ਹਨ ਅਤੇ ਅਤੇ ਅਸੀ ਮੱਦਦ ਕਰਨ ਲਈ ਤਿਆਰ ਹਾਂ । ਜਿਸ ਦੋਰਾਨ ਭਾਰੀ ਮੀਹ ਵਿੱਚ ਫਸੇ ਹੋਏ ਲੋਕਾ ਨੂੰ ਬਚਾਉਣ ਲਈ ਫਾਇਰ ਵਿਭਾਗ ਦੇ ਲੋਕਾਂ ਨੇ ਮੱਦਦ ਕੀਤੀ। ਗਵਰਨਰ ਫਿਲ ਮਰਫੀ ਨੇ ਕਿਹਾ ਕਿ ਨਿਊ ਜਰਸੀ ਵਿੱਚ 23 ਲੋਕਾ ਦੀ ਮੌਤ ਹੋ ਗਈ ਹੈ ਅਤੇ ਜ਼ਿਆਦਾਤਰ ਲੋਕ ਵਾਹਨਾਂ ਵਿੱਚ ਫਸੇ ਹੋਏ ਹਨ ਅਤੇ ਕੁੱਝ ਲੋਕ ਬੇਸਮੰੈਟ ਵਿੱਚ ਫਸੇ ਹੋਏ ਹਨ।












