ਧਰਨੇ ਦੇ ਦੂਜੇ ਦਿਨ ਵੀ ਪੰਜਾਬ ਸਰਕਾਰ ਦਾ ਸਟਾਫ ਨਰਸਾਂ ਵੱਲੋ ਪਿੱਟ ਸਿਆਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਦਿੱਤੇ ਪੇ ਕਮਿਸ਼ਨ ਦੀ ਅਧੂਰੀ ਰਿਪੋਟ ਨੂੰ ਲੈ ਕੇ ਸੂਬੇ ਦੇ ਨਰਸਿੰਗ ਸਟਾਫ ਜੁਆਇੰਟ ਐਕਸ਼ਨ ਕਮੇਟੀ ਵੱਲੋ ਰੋਸ ਵੱਜੋ ਆਪਣੇ ਕੰਮਾਂ ਦਾ ਬਾਈਕਾਟ ਕਰਕੇ ਸਿਵਲ ਸਰਜਨ ਦਫਤਰ ਅੱਗੇ ਅੱਜ ਦੂਜੇ ਦਿਨ ਵੀ ਰੋਸ ਧਰਨਾ ਦਿੱਤਾ ਗਿਆ । ਇਸ ਮੋਕੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੀ ਸੀਨੀਅਰ ਲੀਡਰ ਮਨਜੀਤ ਕੋਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੋਰਾਨ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜਾਨਾ ਦੀ ਪ੍ਰਵਾਹ ਨਾ ਕਰਦੇ ਹੋਏ ਕੇਡਰ ਵੱਲੋ ਆਪਣੀ ਡਿਉਟੀ ਨੂੰ ਤਰਜੀਹ ਦਿੱਤੀ ਗਈ । ਉਹਨਾਂ ਇਹ ਵੀ ਦੱਸਿਆ ਕਿ 6 ਵੇ ਪੇ ਕਮਿਸ਼ਨ ਵਿੱਚ ਨਰਸਿੰਗ ਕੇਡਰ ਦੀ ਪੈ ਪੇਰਿਟੀ , ਨਰਸਿੰਗ ਅਫਸਰ ਡੈਜੀਗਨੇਸ਼ਨ ਅਤੇ ਨਵੀਆ ਭਰਤੀ ਸਟਾਫ ਨਰਸਾ ਨੂੰ ਲੈਬਵ 7 ਅਤੇ ਨਾਈਟ ਡਿਊਟੀ ਅਲਾਊਸ ਦਿੱਤਾ ਜਾਵੇ । ਅੱਜ ਨਰਸਿੰਗ ਕੇਡਰ ਸਰਕਾਰ ਨੂੰ ਆਪਣੀ ਅਵਾਜ ਸਣਾਉਣ ਲਈ ਸੜਕਾ ਤੇ ਉਤਰਨ ਨੂੰ ਮਜਬੂਰ ਹੋਇਆ ਹੈ ।

Advertisements

ਜੁਆਇੰਟ ਐਕਸਨ ਕਮੇਟੀ ਵੱਲੋ ਸਾਝੇ ਤੋਰ ਤੇ ਲਾ ਗਏ ਫੈਸਲੇ ਅਨੁਸਾਰ ਅੱਜ ਸਮੂਹ ਨਰਸਿੰਗ ਸਟਾਫ ਵੱਲੋ ਆਪਣਾ ਕੰਮ ਕਾਰ ਬੰਦ ਕਰਕੇ ਰੋਸ ਧਰਨੇ ਤੇ ਬੈਠੇੋ ਹਨ ਤੇ 8 ਸਤੰਬਰ ਨੂੰ ਸਮੂਹ ਨਰਸਿੰਗ ਸਟਾਫ ਸਾਝੀ ਅਚਨਚੇਤ ਛੁੱਟੀ ਲੈ ਕੇ ਦਫਤਰ ਸਿਵਲ ਸਰਜਨ ਦੇ ਬਾਹਰ ਹੜਤਾਲ ਦੇ ਬੈਠਣਗੇ । ਇਸ ਮੋਕੇ ਸੁਰਿੰਦਰ ਕੋਰ, ਸਤਨਾਮ ਕੋਰ, ਚਰਨਜੀਤ ਕੋਰ, ਜਸਵਿੰਦਰ ਕੋਰ ਦਲਜੀਤ ਕੋਰ, ਸ਼ਸ਼ੀ ਬਾਲਾ, ਸਰਬਜੀਤ ਕੋਰ, ਨਰੇਸ਼ ਰਾਣੀ, ਪਰਵੇਸ਼ ਸਿਆਲ, ਕਮਲਜੀਤ ਕੋਰ, ਰਿਤੂ, ਜਸਵੀਰ ਕੋਰ, ਸ਼ਭਮ ਕੋਹਲੀ, ਮਨਪ੍ਰੀਤ ਕੋਰ, ਸਰਮਨਪ੍ਰੀਤ, ਜਸਪ੍ਰੀਤ , ਸੋਨੀਆ , ਸਤਨਾਮ ਕੋਰ , ਨਿਰਮਲ ਕੋਰ, ਅਮਨਦੀਪ ਕੋਰ, ਨੀਲਮ , ਕਰਮਵੀਰ ਕੋਰ , ਜਸਵੰਤ ਕੋਰ ਸ ਅਨਪੂਰਣਾ ਬਾਲੀ , ਸਰਿੰਦਰ ਕੋਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here