ਮੱਧ ਪ੍ਰਦੇਸ਼ ਵਿੱਚ ਵਾਪਰਿਆਂ ਭਿਆਨਕ ਹਾਦਸਾ, 7 ਲੋਕਾਂ ਦੀ ਮੌਕੇ ਤੇ ਮੌਤ, 16 ਜ਼ਖਮੀ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼)। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਗੋਦਹ ਥਾਣਾ ਖੇਤਰ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੋਰਾਨ ਇੱਕ ਯਾਤਰੀ ਬੱਸ ਅਤੇ ਡੰਪਰ ਵਿਚਾਲੇ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਦੋਰਾਨ 7 ਯਾਤਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 16 ਲੋਕ ਜ਼ਖਮੀ ਹੋ ਗਏ। ਜਿਹਨਾਂ ਨੂੰ ਗੋਹਦ ਅਤੇ ਗਵਾਲੀਅਰ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਮਿ੍ਰਤਕ ਯਾਤਰੀਆਂ ਵਿਚੋ 6 ਪੁਰਸ਼ ਅਤੇ ਜਦਕਿ ਇੱਕ ਔਰਤ ਸੀ ਜਿਹਨਾਂ ਦੀ ਮੌਕੇ ਤੇ ਮੌਤ ਹੋ ਗਈ ।

Advertisements

ਗੰਭੀਰ ਹੋਏ ਵਿਅਕਤੀਆਂ ਵਿੱਚੋ 4 ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ, ਜਿਹਨਾਂ ਨੂੰ ਗਵਾਲੀਅਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸਤੋਂ ਇਲਾਵਾ ਬਾਕੀ 12 ਗੰਭੀਰ ਲੋਕਾਂ ਨੂੰ ਗੋਹਦ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਮਿ੍ਰਤਕਾਂ ਦੀਆਂ ਲਾਸ਼ਾ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

LEAVE A REPLY

Please enter your comment!
Please enter your name here