ਪਵਿੱਤਰਦੀਪ ਨੇ ਸ਼ਾਮਚੁਰਾਸੀ ਹਲਕੇ ਅੰਦਰ ਯੂਥ ਲੈਵਲ ਕਮੇਟੀਆਂ ਦੇ ਗਠਨ ‘ਚ ਲਿਆਂਦੀ ਤੇਜ਼ੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਲਕਾ ਸ਼ਾਮਚੁਰਾਸੀ ਵਿਖੇ ਦਿਨ ਪ੍ਰਤੀ ਦਿਨ ਯੂਥ ਕਾਂਗਰਸ ਕਮੇਟੀ ਸ਼ਾਮਚੁਰਾਸੀ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਵਲੋਂ ਸ਼ਾਮਚੁਰਾਸੀ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਲਈ ਪਿੰਡ ਪਿੰਡ ਯੂਥ ਲੈਬਲ ਕਮੇਟੀਆਂ ਦਾ ਗਠਨ ਕਰਕੇ ਹਲਕੇ ਅੰਦਰ ਕਾਂਗਰਸ ਦੇ ਹੱਕ ਵਿੱਚ ਵੋਟ ਬੈਂਕ ਵਧਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ।ਜਿਸ ਲਈ ਦਿਨ ਰਾਤ ਮਿਹਨਤ ਕਰਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਜਿੱਤ ਲਈ ਬੇਮਿਸਾਲ ਕੰਮ ਕਰਕੇ ਵਾਹਵਾ ਖੱਟ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ਼ਾਮਚੌਰਾਸੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪਿੰਡ ਪਿੰਡ ਯੂਥ ਲੈਵਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਪੰਚਾਂ ਅਤੇ ਪੰਚਾਂ ਦੀ ਮੌਜ਼ੂਦਗੀ ਵਿੱਚ ਪਿੰਡ ਕੋਠੇ ਮੁੱਕਦਮ, ਸ਼ੇਰਪੁਰ ਖਾਮ, ਡਡਿਆਣਾ ਖੁਰਦ, ਹੂਸੈਨਪੁਰ ਗੁਰੂ ਕਾ ਵਿਚ ਪਿੰਡ ਪੱਧਰ ਤੇ ਯੂਥ ਕਾਂਗਰਸ ਕਮੇਟੀਆ ਦਾ ਗਠਨ ਕੀਤਾ ਗਿਆ। ਜਿਸ ਵਿੱਚ ਪਿੰਡਾਂ ਦੇ ਨੌਜਵਾਨਾਂ ਵਲੋਂ ਕਾਂਗਰਸ ਪਾਰਟੀ ਨਾਲ ਭਰਮੀ ਗਿਣਤੀ ਚ ਸਮੂਲੀਅਤ ਕੀਤੀ ਜਾ ਰਹੀ ਹੈ ।

Advertisements

ਇਸ ਮੌਕੇ ਯੂਥ ਆਗੂ ਵਲੋਂ ਪਿੰਡ ਪਿੰਡ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਾਹਨਤ ਦੂਰ ਰੱਖਣ ਲਈ ਸਰੀਰਿਕ ਕਸਰਤ ਲਈ ਖੇਡਾਂ ਨਾਲ ਜੋੜਨ ਲਈ ਲੋੜੀਦੀ ਖੇਡ ਸਬੰਧੀ ਸਪੋਰਟਸ ਕਿੱਟਾਂ ਦੇ ਫਾਰਮ ਭਰੇ ਗਏ । ਪਵਿੱਤਰਦੀਪ ਆਹਲੂਵਾਲੀਆ ਨੇ ਕਿਹਾ ਕਿ ਹਲਕਾ ਸ਼ਾਮਚੁਰਾਸੀ ਅੰਦਰ ਮੁੜ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਭਰਮੀ ਗਿਣਤੀ ਚ ਜਿਤਾਇਆ ਜਾਵੇਗਾ। ਇਸ ਮੌਕੇ ਆਗੂ ਦਿਲਜੋਤਵੀਰ, ਸੰਮਤੀ ਮੈਬਰ ਰਾਮ ਸਿੰਘ ਅਤੇ ਪਿੰਡਾਂ ਦੇ ਸਰਪੰਚ ਪੰਚ ਮੋਜੂਦ ਸਨ।

LEAVE A REPLY

Please enter your comment!
Please enter your name here