ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਆਈ ਪੁਲਿਸ ਟੀਮ ਦੇ ਹੋਮਗਾਰਡ ਨੂੰ ਮਾਰੀ ਗੋਲੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਚੰਡੀਗੜ੍ਹ ਦੇ ਇੰਡਸਟਰੀ ਏਰੀਆ MW ਥਾਣਾ ਖੇਤਰ ‘ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਆਈ ਪੁਲਿਸ ਟੀਮ ਦੇ ਹੋਮਗਾਰਡ ਨੂੰ ਗੋਲੀ ਮਾਰ ਜ਼ਖਮੀ ਕਰ ਦਿੱਤਾ। ਗੰਭੀਰ ਰੂਪ ‘ਚ ਜ਼ਖਮੀ ਹੋਮਗਾਰਡ ਜਵਾਨ ਪ੍ਰਕਾਸ਼ ਨੇਗੀ ਨੂੰ ਸੈਕਟਰ 32 ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬਦਮਾਸ਼ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਕਾਬੂ ਕਰਨ ਆਈ ਪੁਲਸ ਟੀਮ ਨੇ ਸੈਕਟਰ 28/29 ਦੇ ਆਈ.ਟੀ.ਆਈ. ਲਾਈਟ ਪੁਆਇੰਟ ਦੇ ਨੇੜੇ ਅੰਬਾਂ ਦੇ ਬਾਗ ਨੇੜੇ ਸਥਿਤ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਬਦਮਾਸ਼ ਨੇ ਗੋਲੀ ਮਾਰੀ।

Advertisements

ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਮੌਜੂਦ ਐਸ.ਐਸ.ਪੀ ਡੀ.ਜੀ.ਪੀ ਸਮੇਤ ਕਈ ਹੋਰ ਥਾਣਾ ਇੰਚਾਰਜ, ਜ਼ਿਲ੍ਹਾ ਅਪਰਾਧ ਸ਼ਾਖਾ ਕ੍ਰਾਈਮ ਬ੍ਰਾਂਚ ਅਤੇ ਅਪਰੇਸ਼ਨ ਸੈੱਲ ਦੀ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬਦਮਾਸ਼ ਨੇ ਕੁੱਝ ਦਿਨ ਪਹਿਲਾਂ ਪੁਲਿਸ ਥਾਣਾ ਇੰਡਸਟਰੀਅਲ ਏਰੀਆ ਖੇਤਰ ਦੇ ਗੰਨ ਪੁਆਇੰਟ ‘ਤੇ ਇੱਕ ਔਰਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੁਣ ਇਹ ਨਵਾਂ ਵਾਰਦਾਤ ਕਰਨ ਵਾਲਾ ਹੈ।

LEAVE A REPLY

Please enter your comment!
Please enter your name here