Thursday, October 29, 2026
Home Latest ਪੁਲਿਸ ਦੇ ਪਹਿਰੇ ਵਿੱਚ ਜਲੰਧਰਵਾਸੀਆਂ ਨੇ ਮਨਾਇਆ ਨਵੇਂ ਸਾਲ ਦਾ ਜਸ਼ਨ

ਪੁਲਿਸ ਦੇ ਪਹਿਰੇ ਵਿੱਚ ਜਲੰਧਰਵਾਸੀਆਂ ਨੇ ਮਨਾਇਆ ਨਵੇਂ ਸਾਲ ਦਾ ਜਸ਼ਨ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਚ ਪੁਲਿਸ ਨੇ ਨਵੇਂ ਸਾਲ ਦੇ ਜਸਨ ਮਨਾ ਰਹੇ ਲੋਕਾਂ ਦੇ ਰੰਗਾਂ ਵਿੱਚ ਵਿਘਨ ਨਹੀਂ ਪਾਇਆ ਪਰ ਫਿਰ ਵੀ ਲੋਕਾਂ ਵਿੱਚ ਪੁਲਿਸ ਦਾ ਡਰ ਬਰਕਰਾਰ ਹੈ। ਇਸ ਦੌਰਾਨ ਹਰ ਚੌਰਾਹੇ ਅਤੇ ਹਰ ਮੋੜ ’ਤੇ ਪੁਲਸ ਨੇ ਨਾਕਾ ਲਾਇਆ ਹੋਇਆ ਸੀ। ਉਥੇ ਹੀ ਪੁਲਿਸ ਹਰ ਰੈਸਟੋਰੈਂਟ ਅਤੇ ਹੋਟਲ ਦੇ ਬਾਹਰ ਵੀ ਤਾਇਨਾਤ ਸੀ। ਦੇਰ ਰਾਤ ਤੱਕ ਸਾਰੇ ਜੀਓ ਰੈਂਕ ਦੇ ਅਧਿਕਾਰੀ ਅਤੇ ਥਾਣਿਆਂ ਦੇ ਇੰਚਾਰਜ ਸਹਿਰ ਦੀਆਂ ਸੜਕਾਂ ’ਤੇ ਤਾਇਨਾਤ ਰਹੇ। ਵਿਸ਼ੇਸ਼ ਤੌਰ ‘ਤੇ ਪੁਲਿਸ ਨੇ ਮਾਡਲ ਟਾਊਨ, ਆਦਰਸ਼ ਨਗਰ, ਸਕਤੀ ਨਗਰ, ਜੇ.ਪੀ.ਨਗਰ, ਸੈਂਟਰਲ ਟਾਊਨ, ਮੋਤਾ ਸਿੰਘ ਨਗਰ, ਜਵਾਹਰ ਨਗਰ, ਅਰਬਨ ਅਸਟੇਟ, ਪੀ.ਪੀ.ਆਰ ਮਾਲ ਸਮੇਤ ਹੋਰ ਪਾਸ ਇਲਾਕਿਆਂ ‘ਤੇ ਤਿੱਖੀ ਨਜਰ ਰੱਖੀ ੍ਟ ਦੇਰ ਰਾਤ ਪੁਲਿਸ ਨੇ ਕਿਸੇ ਵੀ ਕਾਰ ਚਾਲਕ ਜਾਂ ਦੋਪਹੀਆ ਵਾਹਨ ਚਾਲਕ ਨੂੰ ਰੋਕ ਕੇ ਪੁੱਛਗਿੱਛ ਨਹੀਂ ਕੀਤੀ। ਮਾਡਲ ਟਾਊਨ ਮਾਰਕੀਟ ਵਿੱਚ ਪੁਲਸ ਦਾ ਵਿਸੇਸ਼ ਨਾਕਾ ਲਾਇਆ ਗਿਆ ਸੀ। ਮਾਡਲ ਟਾਊਨ ਵਿੱਚ ਦੇਰ ਰਾਤ ਤੱਕ ਲੋਕਾਂ ਦੀ ਭੀੜ ਲੱਗੀ ਰਹੀ। 1500 ਪੁਲਿਸ ਮੁਲਾਜਮ, ਪੀਸੀਆਰ ਅਤੇ ਟ੍ਰੈਫਿਕ ਪੁਲਿਸ ਤਾਇਨਾਤ ਰਹੇ।

Advertisements

LEAVE A REPLY

Please enter your comment!
Please enter your name here