Thursday, October 29, 2026
Home National ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਦੀ ਪੋਤੀ...

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਦੀ ਪੋਤੀ ਨੇ ਕੀਤੀ ਖੁਦਕਸ਼ੀ, ਜਾਂਚ ਸ਼ੁਰੂ

ਕਰਨਾਟਕ : ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਬੀਐਸ ਯੇਦੀਯੁਰੱਪਾ ਦੀ ਪੋਤੀ ਸੌਂਦਰਿਆ ਬੈਂਗਲੁਰੂ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਜਾਣਕਾਰੀ ਮੁਤਾਬਕ ਯੇਦੀਯੁਰੱਪਾ ਦੀ ਪੋਤੀ ਦੀ ਲਾਸ਼ ਇਕ ਪ੍ਰਾਈਵੇਟ ਅਪਾਰਟਮੈਂਟ ‘ਚ ਲਟਕਦੀ ਮਿਲੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisements

ਜਾਣਕਾਰੀ ਦਿੰਦੇ ਹੋਏ ਬੀਐਸ ਯੇਦੀਯੁਰੱਪਾ ਦੇ ਦਫ਼ਤਰ ਵੱਲੋਂ ਦੱਸਿਆ ਕਿ ਕਰਨਾਟਕ ਦੇ ਸਾਬਕਾ ਸੀਐਮ ਬੀਐਸ ਯੇਦੀਯੁਰੱਪਾ ਦੀ ਪੋਤੀ ਸੌਂਦਰਿਆ ਦੀ ਲਾਸ਼ ਬੈਂਗਲੁਰੂ ਦੇ ਇੱਕ ਨਿੱਜੀ ਅਪਾਰਟਮੈਂਟ ਵਿੱਚ ਲਟਕਦੀ ਮਿਲੀ। ਉਸਦਾ ਬੋਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਵਿੱਚ ਪੋਸਟਮਾਰਟਮ ਚੱਲ ਰਿਹਾ ਹੈ। ਬੀਐਸ ਯੇਦੀਯੁਰੱਪਾ ਦੀ ਪੋਤੀ ਸੌਂਦਰਿਆ 30 ਸਾਲ ਦੀ ਸੀ ਅਤੇ ਉਹ ਪੇਸ਼ੇ ਤੋਂ ਡਾਕਟਰ ਸੀ। ਸੌਂਦਰਿਆ ਮੱਧ ਬੈਂਗਲੁਰੂ ਵਿੱਚ ਆਪਣੇ ਫਲੈਟ ਵਿੱਚ ਰਹਿ ਰਹੀ ਸੀ ਅਤੇ ਉਸਦਾ ਚਾਰ ਮਹੀਨੇ ਦਾ ਬੱਚਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਡਿਪ੍ਰੈਸ਼ਨ ‘ਚ ਸੀ।

LEAVE A REPLY

Please enter your comment!
Please enter your name here