ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸਟਾਫ ਅਤੇ ਵਿਦਿਆਰਥੀਆਂ ਨੇ  ‘‘ਮਾਤ ਭਾਸ਼ਾ ਦਿਵਸ“ ਮਨਾਇਆ 

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸਰਕਾਰੀ ਕਲਾਜ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਜੋਗੇਸ਼ ਦੀ ਅਗਵਾਈ ਵਿੱਚ ਐਨ.ਐਸ.ਐਸ.ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ.ਵਿਜੇ ਕੁਮਾਰ ਅਤੇ ਰਣਜੀਤ ਕੁਮਾਰ ਦੇ ਸਹਿਯੋਗ ਨਾਲ ‘‘ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਪ੍ਰਿ਼ੰਸੀਪਲ ਜੋਗੇਸ਼ ਨੇ ਇਸ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਮਾਤ ਭਾਸ਼ਾ ਨੂੰ ਜੀਵਨ ਵਿੱਚ ਅਪਨਾਉਣ ਦੀ ਗੱਲ ਕਹੀ।  ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥੀਆਂ  ਨੂੰ ਇਸ ਮੌਕੇ ਤੇ ਕਿਹਾ ਕਿ ਮਾਤਾ ਭਾਸ਼ਾ ਦਾ ਸਬੰਧ ਸਾਡੇ ਨਾਲ ਮਾਂ ਅਤੇ ਔਲਾਦ ਵਰਗਾ ਹੀ ਹੁੰਦਾ ਹੈ। ਜਿਸ ਤਰ੍ਹਾਂ ਮਾਂ ਅਤੇ ਔਲਾਦ ਦਾ ਇੱਕ-ਦੂਜੇ ਨਾਲ ਆਤਮਿਕ ਸਬੰਧ ਹੁੰਦਾ ਹੈ ਉਸੇ ਤਰ੍ਹਾਂ ਦਾ ਸਾਡੇ ਨਾਲ ਸਾਡੀ ਮਾਤ ਭਾਸ਼ਾ ਪੰਜਾਬੀ ਦਾ ਰਿਸ਼ਤਾ ਹੈ। ਪੰਜਾਬੀ ਵਿਚ ਜਿਸ ਤਰ੍ਹਾਂ ਅਸੀਂ ਆਪਣੀਆਂ ਭਾਵਨਾਵਾਂ ਇਕ ਦੂਜੇ ਨਾਲ ਸਾਂਝਿਆ ਕਰ ਸਕਦੇ ਹਾਂ ਉਸੇ ਤਰ੍ਹਾਂ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਰ ਸਕਦੇ ਇਸ ਲਈ ਸਾਨੂੰ ਮਾਤ ਭਾਸ਼ਾ ਪੰਜਾਬੀ ਦੀ ਜਾਣਕਾਰੀ ਪੜ੍ਹਨ-ਲਿਖਣ-ਬੋਲਣ ਪ੍ਰਤੀ ਜ਼ਰੂਰ ਹੋਣੀ ਚਾਹੀਦੀ ਹੈ। ਪੰਜਾਬੀ ਵਿੱਚ ਲਿਖਿਆ ਸਾਹਿਤ ਅਤੀਤ ਨੂੰ ਆਪਣੇ ਵਿੱਚ ਸਮਾਏ ਹੋਏ ਹੈ ਜਿਸ ਦੀ ਜਾਣਕਾਰੀ ਮਾਤ ਭਾਸ਼ਾ ਪੰਜਾਬੀ ਹੀ ਦੇ ਸਕਦੀ ਹੈ।  

Advertisements

ਪ੍ਰੋ. ਵਿਜੇ ਕੁਮਾਰ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਅਹਿਦ (ਸਹੁੰ) ਦਿਵਾਉਂਦੇ ਹੋਏ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨ, ਬੋਲਣ, ਪੜਣ ਅਤੇ ਲਿਖਣ; ਦੂਜਿਆਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ,  ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਨ ਰਹਿਣ; ਇਸ ਦੇ ਪ੍ਰਚਾਰ, ਪ੍ਰਸਾਰ ਅਤੇ ਸੰਚਾਰ ਲਈ ਹਮੇਸ਼ਾ ਸੇਵਾਵਾਂ ਦੇਣ ਦਾ ਪ੍ਰਣ ਲਿਆ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਦੁਨੀਆਂ ਦੇ ਹਰ ਇੱਕ ਦੇਸ਼ ਨਾਲ ਗਹਿਰਾ ਰਿਸ਼ਤਾ ਹੈ ਜਿੱਥੇ ਲੋਕੀ ਪੰਜਾਬੀ ਬੋਲਦੇ ਹਨ, ਪੜਦੇ ਹਨ ਅਤੇ ਆਪਣਾ ਕੰਮ ਕਰਦੇ ਹਨ। ਸਾਨੂੰ ਵੀ ਇਸ  ਨੂੰ ਆਪਣ ਜੀਵਨ ਵਿੱਚ ਹਰ ਪੱਖੋਂ ਅਪਨਾਉਣਾ ਚਾਹੀਦਾ ਹੈ।  

LEAVE A REPLY

Please enter your comment!
Please enter your name here