ਰਾਣਾ ਗੁਰਜੀਤ ਸਿੰਘ ਕਪੂਰਥਲਾ ਦਾ ਰਾਵਣ: ਜਸਵਿੰਦਰ ਪਾਲ ਉੱਗੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਾਣਾ ਗੁਰਜੀਤ ਸਿੰਘ ਕਪੂਰਥਲਾ ਦਾ ਰਾਵਣ ਹੈ ਇਹ 2017 ਜਦੋ ਸੱਤਾ ਵਿੱਚ ਆਇਆ ਤੇ ਕੈਬਿਨੇਟ ਮੰਤਰੀ ਬਣਿਆ ਤੇ ਇਸਨੇ ਲੋਕਾਂ ਨੂੰ ਰੁਆਇਆ ਕੁੱਟਵਾਇਆ ਤੇ ਝੂਠੇ-ਨਾਜਾਇਜ਼ ਪਰਚੇ ਕਰਵਾਏ ਉਕਤ ਗੱਲਾਂ ਦਾ ਪ੍ਰਗਟਾਵਾ ਦ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਕਪੂਰਥਲਾ ਜਿਲਾ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕੀਤਾ ਜਿਲਾ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕਿਹਾ ਕਿ ਮੇਰੇ ਤੇ ਸਿਆਸੀ ਰੰਜਿਸ਼ ਰੱਖਦਿਆਂ ਰਾਣਾ ਗੁਰਜੀਤ ਸਿੰਘ ਨੇ ਮੇਰੀ ਬਦਲੀ ਫਿਰੋਜ਼ਪੁਰ ਦੀ ਕਰਵਾਈ ਫਿਰ ਸਾਡੇ ਕਪੂਰਥਲਾ ਯੂਨੀਅਨ ਦਫਤਰ ਵਿਖੇ ਬਿਜਲੀ ਮਹਿਕਮੇ ਵਲੋਂ ਰੇਡ ਕਰਵਾ ਕੇ ਬਿਜਲੀ ਕਟਵਾ ਕੇ ਤੇ ਢਾਈ ਲੱਖ ਰੁਪਏ ਦਾ ਜੁਰਮਾਨਾ ਕਰਵਾਇਆ ਫਿਰ ਮੇਰੇ ਤੇ ਇਕ ਝੂਠਾ ਮੁਕਦਮਾ ਦਰਜ਼ ਕਰਵਾਇਆ ਇਨਾ ਕੁ ਮੈਨੂੰ ਤੇ ਮੇਰੀ ਯੂਨੀਅਨ ਨੂੰ ਸਤਾਇਆ ਪਰੰਤੂ ਅਸੀਂ ਇਸ ਅੱਗੇ ਝੁਕੇ ਨਹੀਂ ਕਉਂਕਿ ਸਾਡੀ ਕਾਮਰੇਡਾਂ ਦੀ ਸਿਰਮੌਰ ਜਥੇਬੰਦੀ ਹੈ ਆਪਣੀ ਯੂਨੀਅਨ ਦੇ ਦਮ ਤੇ ਮੈਂ ਦੋਬਾਰਾ 2 ਮਹੀਨਿਆਂ ਬਾਦ ਫਿਰੋਜ਼ਪੁਰ ਤੋਂ ਕਪੂਰਥਲਾ ਬਦਲੀ ਕਰਵਾਈ ਉਹ ਵੀ ਇਹਦੀ ਸਰਕਾਰ ਵਿਚ ਹੀ ਹੋਈ ਦ ਕਲਾਸ ਫੌਰ ਜਥੇਬੰਦੀ ਜ਼ੁਲਮ ਤੇ ਜਬਰ ਦੇ ਖਿਲਾਫ਼ ਲੜਨ ਵਾਲੇ ਮੈਡਮ ਮੰਜੂ ਰਾਣਾ ਨੂੰ ਸਲੂਟ ਕਰਦੀ ਹੈ ਅਤੇ ਨਾਲ ਹੀ ਆਸ ਕਰਦੀ ਹੈ ਕਿ ਮੁਲਾਜ਼ਮਾਂ ਨਾਲ ਧੱਕਾ ਨਹੀਂ ਕਰਨਗੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨਗੇ।

Advertisements

ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਜਿੱਤ ਇਕ ਬਹੁਤ ਵੱਡੀ ਹਾਰ ਹੈ, ਕਿਉਂਕਿ ਸ਼ਰਾਬ ਅਤੇ ਪੈਸਿਆਂ ਨਾਲ ਖਰੀਦੀਆਂ ਵੋਟਾਂ ਜਿਸ ਦਾ ਵਿਰੋਧ ਮੈਡਮ ਮੰਜੂ ਰਾਣਾ ਨੇ ਡੱਟ ਕੇ ਕੀਤਾ ਹੈ ਇਹ ਲੜਾਈ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਸਾਰੀਆਂ ਹੀ ਪਾਰਟੀ ਦੀ ਸਾਂਝੀ ਲੜਾਈ ਸੀ। ਇਸ ਲੜਾਈ ਵਿਚ ਸਾਰੀਆਂ ਪਾਰਟੀਆਂ ਨੂੰ ਮੈਡਮ ਮੰਜੂ ਰਾਣਾ ਨਾਲ ਸਾਥ ਦੇਣਾ ਚਾਹੀਦਾ ਹੈ। ਜਥੇਬੰਦੀ ਜ਼ੁਰਮ ਦੇ ਖਿਲਾਫ਼ ਲੜਨ ਵਾਲੇ ਵਿਅਕਤੀਆਂ ਦੇ ਨਾਲ ਖੜ੍ਹੀ ਹੈ। ਜਥੇਬੰਦੀ ਨੇ ਕਾਂਗਰਸ ਪਾਰਟੀ ਦੀ ਵੱਡੀ ਹਾਰ ਤੇ ਯੂਨੀਅਨ ਦਫ਼ਤਰ ਵਿਖੇ ਲੱਡੂ ਵੰਡੇ । ਜਸਵਿੰਦਰ ਪਾਲ ਉੱਗੀ ਨੇ ਆਪਣੀ ਯੂਨੀਅਨ ਵਲੋਂ ਭਗਵੰਤ ਮਾਨ ਨੂੰ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਉਣ ਦੀ ਵਧਾਈ ਦਿੱਤੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੇ ਬੈਲਟ ਪੇਪਰ ਨਾਲ ਪਾਈਆਂ ਵੋਟਾਂ ਇਹ ਸਿੱਧੇ ਤੌਰ ਤੇ 22 ਸੀਟਾਂ ਦੇ ਕਰੀਬ ਆਪ ਦੀ ਝੌਲੀ ਵਿਚ ਪਈਆਂ ਹਨ ਮੁਲਾਜ਼ਮਾਂ ਦੇ ਬੱਚਿਆਂ ਅਤੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੇ ਰੱਜ ਕੇ ਝਾੜੂ ਫੇਰਿਆ ਹੈ, ਇਹ ਮੁਲਾਜ਼ਮਾਂ ਦੀ ਬਹੁਤ ਵੱਡੀ ਜਿੱਤ ਹੈ।ਇਸ ਮੌਕੇ ਪ੍ਰੇਮ ਲਾਲ ਖੋਜੇਵਾਲ, ਗੁਰਮੇਲ ਚੰਦ, ਜਸਪਾਲ ਸਿੰਘ, ਗੋਤਮ, ਅਰਜੁਣ ਸਿੰਘ, ਪਵਨ ਕੁਮਾਰ, ਰਣਜੀਤ ਸਿੰਘ, ਪ੍ਰੇਮ ਲਾਲ ਖੇਤੀਬਾੜੀ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here