ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਮਾਨ ਨੇ ਕਲੱਬ ਦੀ ਮਜ਼ਬੂਤ ਲਈ ਦਿੱਤੇ ਨਿਰਦੇਸ਼

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਯੂਨਿਟ ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ, ਅਤੇ ਢਿੱਲਵਾਂ ਦੀ ਵਿਸ਼ੇਸ਼ ਮੀਟਿੰਗ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਪ੍ਰੈਸ ਕਲੱਬ ਕਪੂਰਥਲਾ ਦੇ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਸੂਬਾ ਸਰਪ੍ਰਸਤ ਜੇ.ਐੱਸ. ਸੰਧੂ, ਸੂਬਾ ਚੇਅਰਮੈਨ ਰਾਕੇਸ਼ ਖੰਨਾ, ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਸ਼ਾਮਲ ਹੋਏ।

Advertisements

ਇਸ ਮੌਕੇ ਪੱਤਰਕਾਰਾਂ ਦੇ ਭਰਵੇਂ ਇਕੱਠ ਨੂੰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ ਸੰਗੋਜਲਾ, ਫਗਵਾੜਾ ਯੂਨਿਟ ਤੋਂ ਡਾ ਰਮਨ ਸ਼ਰਮਾ, ਉਪ ਚੇਅਰਮੈਨ ਪ੍ਰਮਜੀਤ ਸਨੀ, ਜਨਰਲ ਸਕੱਤਰ ਕੁਲਦੀਪ ਸਿੰਘ ਨੂਰ, ਪ੍ਰਧਾਨ ਯੂਨਿਟ ਸੁਲਤਾਨਪੁਰ ਲੋਧੀ ਲਖਵੀਰ ਸਿੰਘ ਲੱਖੀ, ਰਣਯੋਧ ਯੋਧੂ, ਉਪ ਪ੍ਰਧਾਨ ਰਾਜਿੰਦਰ ਸ਼ਰਮਾ ਆਦਿ ਨੇ ਜਿੱਥੇ ਸੰਬੋਧਨ ਕੀਤਾ। ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਥੇਬੰਦੀ ਨੂੰ ਵਧਾਉਣ ਲਈ ਜਿਨ੍ਹਾਂ ਚਿਰ ਅਸੀਂ ਇੱਕ ਜਗ੍ਹਾ ਇਕੱਠੇ ਨਹੀਂ ਹੁੰਦੇ, ਓਨਾ ਚਿਰ ਅਸੀਂ ਆਪਣੇ ਬਣਦੇ ਹੱਕ ਕਦੇ ਵੀ ਨਹੀਂ ਲੈ ਸਕਦੇ। ਉਹਨਾਂ ਅੱਗੇ ਕਿਹਾ ਕਿ ਅਸੀਂ ਜਿੱਥੇ ਪਿੱਛਲੇ ਸਮੇਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਲੜੇ ਹਨ ਉੱਥੇ ਹੀ ਹੁਣ ਅਸੀਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਜਲਦ ਮਿਲਕੇ ਪੱਤਰਕਾਰਾਂ ਦੀਆਂ ਕੂਝ ਵਿਸ਼ੇਸ਼ ਮੰਗਾਂ ਜਿਨ੍ਹਾਂ ਵਿੱਚ ਪੱਤਰਕਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ, ਪੱਤਰਕਾਰਾਂ ਨੂੰ ਰੇਲ ਅਤੇ ਬੱਸ ਦਾ ਫਰੀ ਸਫ਼ਰ ਕਰਨ ਦੀ ਸਹੂਲਤ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੰਜ ਮਰਲੇ ਦਾ ਮਕਾਨ ਬਣਾਕੇ ਦੇਣਾ, ਸੂਬੇ ਵਿੱਚ ਸਾਰੇ ਪੱਤਰਕਾਰਾਂ ਨੂੰ ਟੋਲ ਪਲਾਜਿਆਂ ਦੇ ਟੈਕਸ ਤੋਂ ਛੋਟ ਦਿਵਾਉਣਾ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ ਸੰਗੋਜਲਾ ਨੇ ਕਿਹਾ ਕਿ ਸਰਕਾਰਾਂ ਵਿੱਚ ਪੰਜ ਕਲਾਸਾਂ ਪੜ੍ਹੇ ਨੇਤਾਗਣ ਸਰਕਾਰੀ ਕੋਟੇ ਵਿੱਚੋਂ ਜਿਵੇੱ ਵੀਵੀਆਈਪੀ ਸਹੂਲਤਾਂ ਪ੍ਰਾਪਤ ਕਰ ਰਹੇ ਹਨ ਉਸੇ ਤਰਜ਼ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ.ਵੀ.ਆਈ.ਪੀ. ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਅਮਰਜੀਤ ਸਿੰਘ ਚੁੰਬਰ, ਦਲੇਰ ਸਿੰਘ ਚੀਮਾ, ਸੁਰਜੀਤ ਸਿੰਘ ਗੋਰਾਂ ਨੂੰ ਜਿੱਥੇ ਹਾਰ ਨਾ ਕੇ ਕਲੱਬ ਵਿੱਚ ਸ਼ਾਮਲ ਕੀਤਾ ਉੱਥੇ ਹੀ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੂਰ ਵੱਲੋਂ ਐੱਮਐੱਲਏ ਦੀ ਚੋਣ ਲੜਣ ਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੋਹੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਯੂਨਿਟ ਫਗਵਾੜਾ ਤੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਮ, ਸਾਹਿਲ ਗੁਪਤਾ, ਅਮਰੀਕ ਸਿੰਘ, ਤਰਲੋਚਨ ਸਿੰਘ ਚਾਹਲ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ ਭੱਟੀ, ਚਰਨਜੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਸ਼ਾਮਿਲ ਸੀ।

LEAVE A REPLY

Please enter your comment!
Please enter your name here