ਆਪ ਨੇ ਉਸ ਉਤੇ ਪ੍ਰੈਸ ਕਾਨਫਰੰਸ ਕੀਤੀ ਪਰ ਪਾਣੀ, ਕਾਨੂੰਨ ਵਿਵਸਥਾ ਤੇ ਹੋਰ ਮੁੱਦਿਆਂ ਤੇ ਨਹੀਂ ਕੀਤੀ ਗੱਲ: ਸਿੱਧੂ ਮੂਸੇਵਾਲਾ

ਚੰਡੀਗੜ੍ਹ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪ ਪਾਰਟੀ ਤੇ ਵੱਡਾ ਹਮਲਾ ਬੋਲਿਆਂ ਹੈ। ਸਿੱਧੂ ਨੇ ਕਿਹਾ ਕਿ ਉਸਨੇ ਰਿਲੀਜ਼ ਹੋਏ ਨਵੇਂ ਗੀਤ ਵਿੱਚ ਕਿਸੇ ਨੂੰ ਗੱਦਾਰ ਨਹੀਂ ਕਿਹਾ ਬਲਕਿ ਲੋਕਾਂ ਨੂੰ ਸਵਾਲ ਪੁੱਛੇ ਹਨ। ਪਰ ਆਪ ਪਾਰਟੀ ਨੇ ਉਸਦੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ ਪਰ ਪਾਣੀ ਦੇ ਮੁੱਦੇ, ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ ‘ਤੇ ਕੋਈ ਗੱਲ ਨਹੀਂ ਕੀਤੀ। ਸਿੱਧੂ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਉਸਦੇ ਵੱਡੇ ਭਰਾ ਵਾਂਗ ਹੈ, ਇਸ ਲਈ ਉਸਦੀ ਕਿਸੇ ਨਾਲ ਵੀ ਕੋਈ ਵੈਰ ਵਿਰੋਧਤਾਂ ਨਹੀਂ ਹੈ।

Advertisements

ਉਸਨੇ ਗੀਤ ਵਿੱਚ ਕਿਹਾ ਹੈ ਕਿ ਸਰਕਾਰ ਲੋਕਾਂ ਨੇ ਚੁਣੀ ਹੈ, ਇਸ ਲਈ ਲੋਕਾਂ ਨੂੰ ਸਰਕਾਰ ’ਤੇ ਭਰੋਸਾ ਕਰਨਾ ਚਾਹੀਦਾ ਹੈ। ਪਰ ਆਪ ਪਾਰਟੀ ਵੱਲੋਂ ਉਸ ਉੱਪਰ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਉਸ ਕੋਲੋ ਹਾਰ ਬਰਦਾਸ਼ਤ ਨਹੀਂ ਹੋਈ। ਸਿੱਧੂ ਨੇ ਕਿਹਾ ਕਿ ਚੋਣਾਂ ਵਿੱਚ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ। ਉਹ ਕਾਂਗਰਸ ‘ਚ ਰਹੇਗਾਂ ਜਾਂ ਨਹੀਂ, ਫਿਲਹਾਲ ਕੁਝ ਨਹੀਂ ਕਹਿ ਸਕਦਾ।

LEAVE A REPLY

Please enter your comment!
Please enter your name here